2000 Rupees Note: ਸਿਰਫ਼ 6 ਦਿਨ ਬਾਕੀ, 29 ਸਤੰਬਰ ਤੋਂ ਪਹਿਲਾਂ ਨਬੇੜ ਲਓ ਇਹ ਜ਼ਰੂਰੀ ਕੰਮ
2000 Rupees Note Exchange: ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਨਾਗਰਿਕਾਂ ਨੂੰ 30 ਸਤੰਬਰ 2023 ਤੱਕ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਲਈ ਕਿਹਾ ਹੈ। ਅਜਿਹੇ 'ਚ ਇਨ੍ਹਾਂ ਨੋਟਾਂ ਨੂੰ ਜਮ੍ਹਾ ਕਰਵਾਉਣ ਦੀ ਸਮਾਂ ਸੀਮਾ ਨੇੜੇ ਆ ਰਹੀ ਹੈ।
Download ABP Live App and Watch All Latest Videos
View In Appਅਜਿਹੇ 'ਚ ਜੇ ਤੁਸੀਂ ਇਹ ਕੰਮ ਪੂਰਾ ਨਹੀਂ ਕੀਤਾ ਹੈ ਤਾਂ ਜਲਦੀ ਤੋਂ ਜਲਦੀ ਕਰ ਲਓ। ਤੁਹਾਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇ ਤੁਹਾਡੇ ਕੋਲ ਵੀ 2000 ਰੁਪਏ ਦੇ ਨੋਟ ਹਨ ਤਾਂ ਤੁਸੀਂ ਇਸ ਨੂੰ ਡਾਕਖਾਨੇ ਜਾਂ ਕਿਸੇ ਬੈਂਕ ਵਿੱਚ ਜਾ ਕੇ ਬਦਲ ਸਕਦੇ ਹੋ।
ਰਿਜ਼ਰਵ ਬੈਂਕ ਨੇ ਇਕ ਵਾਰ 'ਚ ਸਿਰਫ 20,000 ਰੁਪਏ ਯਾਨੀ ਇਕ ਵਾਰ 'ਚ 10 ਨੋਟ ਬਦਲਣ ਦੀ ਇਜਾਜ਼ਤ ਦਿੱਤੀ ਹੈ।
ਜੇ ਤੁਸੀਂ ਪੋਸਟ ਆਫਿਸ ਜਾਂ ਬੈਂਕ ਜਾ ਕੇ ਪੁਰਾਣੇ ਨੋਟ ਬਦਲਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉੱਥੇ ਇੱਕ ਫਾਰਮ ਭਰਨਾ ਹੋਵੇਗਾ।
ਇਸ ਦੇ ਨਾਲ, ਤੁਸੀਂ ਬੈਂਕ ਦੀ ਜ਼ਰੂਰੀ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਕੇ 2000 ਰੁਪਏ ਦਾ ਨੋਟ ਵਾਪਸ ਕਰ ਸਕਦੇ ਹੋ।