Shell Pakistan: ਰੱਬ ਭਰੋਸੇ ਪਾਕਿਸਤਾਨ ਦੇ ਲੋਕ, ਹੁਣ ਆਉਣ ਵਾਲਾ ਪੈਟਰੋਲ-ਡੀਜਲ ਦਾ ਸੰਕਟ!
ਦੀਵਾਲੀਆ ਹੋਣ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਹੈ। ਇੱਕ ਮੁਸ਼ਕਿਲ ਖ਼ਤਮ ਨਹੀਂ ਹੁੰਦੀ ਕਿ ਦੂਜੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ।
Download ABP Live App and Watch All Latest Videos
View In Appਪਾਕਿਸਤਾਨ ਦੀ ਆਰਥਿਕਤਾ ਡਾਵਾਂਡੋਲ ਹੋਈ ਪਈ ਹੈ। ਮਹਿੰਗਾਈ ਦਰ 29 ਫੀਸਦੀ ਦੇ ਉੱਚੇ ਪੱਧਰ 'ਤੇ ਹੈ, ਜਿਸ ਕਾਰਨ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਰਿਹਾ ਹੈ।
ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਆਟੇ ਅਤੇ ਕਣਕ ਦੀ ਗੰਭੀਰ ਕਮੀ ਦੇਖਣ ਨੂੰ ਮਿਲੀ ਸੀ।
ਹੁਣ ਪਾਕਿਸਤਾਨ ਦੇ ਲੋਕ ਚਿੰਤਤ ਹਨ ਕਿ ਕਿਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਭਾਰੀ ਕੀਮਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਦਰਅਸਲ, ਮਲਟੀਨੈਸ਼ਨਲ ਪੈਟਰੋਲੀਅਮ ਕੰਪਨੀ ਸ਼ੈੱਲ ਨੇ ਪਾਕਿਸਤਾਨ ਦੇ ਬਾਜ਼ਾਰ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ। ਕੰਪਨੀ ਆਪਣਾ ਪਾਕਿਸਤਾਨੀ ਕਾਰੋਬਾਰ ਵੇਚਣ ਦੀ ਤਿਆਰੀ 'ਚ ਹੈ।
ਸ਼ੈੱਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਐਕਸਚੇਂਜ ਰੇਟ, ਪਾਕਿਸਤਾਨੀ ਰੁਪਏ ਦੀ ਗਿਰਾਵਟ ਅਤੇ ਬਕਾਏ ਆਦਿ ਕਾਰਨ ਉਸ ਨੂੰ ਭਾਰੀ ਨੁਕਸਾਨ ਹੋਇਆ ਸੀ।
ਸ਼ੈੱਲ ਪਾਕਿਸਤਾਨ ਵਿੱਚ ਪੈਟਰੋਲ ਪੰਪਾਂ ਦੇ ਸਭ ਤੋਂ ਵੱਡੇ ਨੈੱਟਵਰਕ ਵਿੱਚੋਂ ਇੱਕ ਦਾ ਸੰਚਾਲਨ ਕਰਦਾ ਹੈ। ਅਜਿਹੇ 'ਚ ਸ਼ੈੱਲ ਦੇ ਬਾਹਰ ਜਾਣ ਕਾਰਨ ਇਹ ਪੈਟਰੋਲ ਪੰਪ ਬੰਦ ਹੋ ਸਕਦੇ ਹਨ।
ਇਸ ਤੋਂ ਇਲਾਵਾ ਸ਼ੈੱਲ ਪਾਕਿਸਤਾਨ ਕੋਲ ਪਾਕਿ ਅਰਬ ਪਾਈਪਲਾਈਨ ਕੰਪਨੀ ਵਿਚ ਵੀ 26 ਫੀਸਦੀ ਹਿੱਸੇਦਾਰੀ ਹੈ ਅਤੇ ਇਸ ਨੂੰ ਵੀ ਵੇਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ।