Pension Scheme: ਬੁਢਾਪੇ ਨੂੰ ਸੁਰੱਖਿਅਤ ਬਣਾਉਣ ਲਈ ਕਰੋ ਇਸ ਪੈਂਨਸ਼ਨ ਸਕੀਮ 'ਚ ਨਿਵੇਸ਼
National Pension Scheme: ਕਹਿੰਦੇ ਹਨ ਕਿ ਸੁਰੱਖਿਅਤ ਭਵਿੱਖ ਲਈ ਸਹੀ ਨਿਵੇਸ਼ ਦੀ ਪਲਾਨਿੰਗ (Investment Planning) ਕਰਨਾ ਬਹੁਤ ਜ਼ਰੂਰੀ ਹੈ। ਲੋਕ ਕਈ ਵਾਰ ਆਪਣੇ ਬੁਢਾਪੇ ਲਈ ਫੰਡ (Fund for Old Age) ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਸਹੀ ਥਾਂ ਨਿਵੇਸ਼ ਨਹੀਂ ਕਰ ਪਾਉਂਦੇ।
Download ABP Live App and Watch All Latest Videos
View In Appਅਜਿਹਾ ਕਰਨ ਨਾਲ ਭਵਿੱਖ ਸੁਰੱਖਿਅਤ ਵੀ ਨਹੀਂ ਰਹਿ (Safe Future) ਪਾਉਂਦਾ ਹੈ ਤੇ ਪੈਸਾ ਡੁੱਬਣ ਦਾ ਖਤਰਾ ਵੀ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਬੁਢਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਸਾਡੇ ਦੁਆਰਾ ਦੱਸੀ ਗਈ ਪੈਨਸ਼ਨ ਸਕੀਮ (Pension Scheme) ‘ਚ ਨਿਵੇਸ਼ ਕਰ ਸਕਦੇ ਹੋ। ਇਹ ਨੈਸ਼ਨਲ ਪੈਨਸ਼ਨ ਸਕੀਮ ਹੈ। ਇਹ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਸਕੀਮ ਹੈ। ਇਸ ਲਈ ਇਸ 'ਚ ਜ਼ੋਖਮ ਦਾ ਖਤਰਾ ਘੱਟ ਹੁੰਦਾ ਹੈ।
ਭਾਰਤ ਸਰਕਾਰ (Indian Government) ਦੁਆਰਾ ਚਲਾਈ ਜਾਣ ਵਾਲੀ ਇਹ ਸਕੀਮ ਦੇਸ਼ ਦੇ ਨਾਗਰਿਕਾਂ ਦੇ ਬਿਹਤਰ ਭਵਿੱਖ ਲਈ ਬਹੁਤ ਚੰਗੀ ਯੋਜਨਾ ਹੈ। ਇਸ ਨੂੰ ਨੈਸ਼ਨਲ ਪੈਨਸ਼ਨ ਸਕੀਮ (National pension System) ਦਾ ਨਾਂ ਦਿੱਤਾ ਗਿਆ ਹੈ। ਇਸ ਸਕੀਮ 'ਚ ਸਰਕਾਰੀ ਤੋਂ ਲੈ ਕੇ ਪ੍ਰਾਈਵੇਟ ਸੈਕਟਰ ਦੇ ਸਾਰੇ ਕਰਮਚਾਰੀ ਇਨਵੈਸਟ (Private Sector Employee) ਕਰ ਸਕਦੇ ਹਨ। ਇਸ ਸਕੀਮ 'ਚ ਲੰਬੇ ਸਮੇਂ ਲਈ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਹਰ ਮਹੀਨੇ ਤੁਹਾਨੂੰ ਕੁਝ ਪੈਨਸ਼ਨ ਰਾਸ਼ੀ ਵੀ ਸਰਕਾਰ ਦੁਆਰਾ ਦਿੱਤੀ ਜਾਵੇਗੀ।
ਨੈਸ਼ਨਲ ਪੈਨਸ਼ਨ ਸਕੀਮ ਨੂੰ ਤੁਸੀਂ ਕਿਸੇ ਵੀ ਬੈਂਕ, ਪੋਸਟ ਆਫਸ ਜਾਂ ਇੰਸੌਰੈੱਸ ਕੰਪਨੀ ਦੀ ਮਦਦ ਨਾਲ ਖਰੀਦ ਸਕਦੇ ਹੋ। ਨੈਸ਼ਨਲ ਪੈਨਸ਼ਨ ਸਿਸਟਮ (National Pension System) ਨੂੰ ਖਰੀਦਣ ਲਈ ਤੁਹਾਨੂੰ ਘੱਟ ਤੋਂ ਘੱਟ 40 ਫੀਸਦੀ ਦਾ ਏਨਯੂਟੀ ਖਰੀਦਣਾ ਪੈਂਦਾ ਹੈ। ਤੁਸੀਂ ਜਿੰਨਾ ਜ਼ਿਆਦਾ ਰਕਮ ਦੀ ਏਨਯੂਟੀ ਖਰੀਦੋਗੇ ਉਨ੍ਹਾਂ ਜ਼ਿਆਦਾ ਪੈਸਾ ਤੁਹਾਨੂੰ ਬਾਅਦ 'ਚ ਪੈਨਸ਼ਨ ਦੇ ਰੂਪ 'ਚ ਮਿਲੇਗਾ। ਇਨ੍ਹਾਂ ਪੈਸਿਆਂ ਨੂੰ ਤੁਹਾਡੇ 60 ਸਾਲ ਦੀ ਉਮਰ ਪੂਰਾ ਹੋਣ ਤੋਂ ਬਾਅਦ ਦਿੱਤਾ ਜਾਵੇਗਾ।
ਜੇਕਰ ਤੁਸੀਂ 10,000 ਰੁਪਏ ਦਾ ਪ੍ਰਤੀ ਮਹੀਨਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 25 ਸਾਲ ਤੋਂ ਬਾਅਦ ਤੇ 60 ਦੀ ਉਮਰ ਪਾਰ ਹੋਣ ਤੋਂ ਬਾਅਦ ਇਹ ਪੈਸੇ ਮਿਲਣਗੇ। ਤੁਹਾਨੂੰ ਇਕ ਸਾਲ ਦੀ ਕੁੱਲ ਜਮ੍ਹਾ ਪੂੰਜੀ ਹੋਈ। 1,20,000 ਰੁਪਏ। 25 ਸਾਲ ਬਾਅਦ ਕੁੱਲ ਰਾਸ਼ੀ ਹੋਈ 30 ਲੱਖ ਰੁਪਏ।
ਇਸ 'ਚ ਤੁਹਾਨੂੰ ਲਗਪਗ 10 ਪ੍ਰਤੀਸ਼ਤ ਦਾ ਰਿਟਰਨ ਹੋਵੇਗੀ। ਤੁਹਾਡਾ ਮੈਚਿਊਰਿਟੀ 'ਤੇ ਕੁੱਲ ਕਾਪਰਜ਼ 1.33 ਕਰੋੜ ਰੁਪਏ ਤਿਆਰ ਹੋਣਗੇ। ਇਸ 'ਚ ਏਨਯੂਟੀ ਪਰਚੇਜ 40% ਹੋਵੇਗਾ। ਜਿਸ 'ਤੇ 6% ਦਾ ਏਨਯੂਟੀ ਰੇਟ ਵੀ ਮਿਲੇਗਾ।