Stock Market Updates : ਸੈਂਸੈਕਸ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ 62600 ਦੇ ਪਹੁੰਚਿਆ ਪਾਰ
Stock Market Updates : ਹਫਤੇ ਦੇ ਪਹਿਲੇ ਕਾਰੋਵਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ (Stock Market) ਵਿਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ।
Download ABP Live App and Watch All Latest Videos
View In Appਇਸ ਦੌਰਾਨ 30 ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ ਨੇ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਭਾਵ ਸੋਮਵਾਰ ਨੂੰ ਨਵਾਂ ਰਿਕਾਰਡ ਕਾਇਮ ਕੀਤਾ। ਸਵੇਰੇ ਸੁਸਤ ਸ਼ੁਰੂਆਤ ਤੋਂ ਬਾਅਦ ਬਾਜ਼ਾਰ ਨੇ ਤੇਜ਼ੀ ਫੜੀ ਤੇ ਸੈਂਸੈਕਸ ਪਹਿਲੀ ਵਾਰ 62600 ਦੇ ਪੱਧਰ ਨੂੰ ਪਾਰ ਕਰ ਗਿਆ।
ਜ਼ਿਕਰਯੋਗ ਹੈ ਕਿ ਸੈਂਸੈਕਸ ਦਾ 52 ਹਫ਼ਤਿਆਂ ਦਾ ਸਭ ਤੋਂ ਉੱਚਾ ਪੱਧਰ 62616 ਹੈ, ਜੋ ਅੱਜ ਬਣ ਗਿਆ ਹੈ। ਦੁਪਹਿਰ 12 ਵਜੇ ਦੇ ਕਰੀਬ ਸੈਂਸੈਕਸ 300 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 62610 'ਤੇ ਕਾਰੋਬਾਰ ਕਰ ਰਿਹਾ ਹੈ।
ਅੱਜ ਬਾਜ਼ਾਰ ਦੀ ਸ਼ੁਰੂਆਤ ਹੋਈ ਸੀ ਨਾਲ ਗਿਰਾਵਟ : ਅੱਜ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਅੱਜ ਸੈਂਸੈਕਸ 278 ਅੰਕਾਂ ਦੀ ਗਿਰਾਵਟ ਨਾਲ 62016 ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ ਨੇ ਵੀ 82 ਅੰਕਾਂ ਦੀ ਗਿਰਾਵਟ ਨਾਲ 18,431 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਹਾਲਾਂਕਿ ਗਲੋਬਲ ਬਾਜ਼ਾਰ ਦੇ ਦਬਾਅ ਤੋਂ ਉਭਰ ਕੇ ਨਿਵੇਸ਼ਕਾਂ ਨੇ ਖਰੀਦਦਾਰੀ ਸ਼ੁਰੂ ਕੀਤੀ ਅਤੇ ਸਵੇਰੇ 9.30 ਵਜੇ ਤੱਕ ਸੈਂਸੈਕਸ 45 ਅੰਕ ਚੜ੍ਹ ਕੇ 62338 'ਤੇ ਪਹੁੰਚ ਗਿਆ। ਨਿਫਟੀ ਵੀ ਇਸ ਦੌਰਾਨ 12 ਅੰਕ ਚੜ੍ਹ ਕੇ 18524 ਦੇ ਪੱਧਰ 'ਤੇ ਪਹੁੰਚ ਗਿਆ।
ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ : ਚੀਨ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਅਤੇ ਸੁਸਤੀ ਦੇ ਡਰ ਕਾਰਨ ਗਲੋਬਲ ਬਾਜ਼ਾਰ 'ਚ ਵੀ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਗਈਆਂ ਹਨ। ਸੋਮਵਾਰ ਨੂੰ ਬ੍ਰੈਂਟ ਕਰੂਡ 2.17 ਡਾਲਰ (2.59 ਫੀਸਦੀ) ਦੀ ਗਿਰਾਵਟ ਨਾਲ 81.46 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।
ਇਸ ਨਾਲ ਹੀ WTI ਕਰੂਡ 1.97 ਡਾਲਰ (-2.258 ਫੀਸਦੀ) ਡਿੱਗ ਕੇ 74.31 ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ 'ਚ ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਸੀ।