ਫਿਰ ਡਿੱਗਿਆ Sensex, ਜਾਣੋ ਅੱਜ ਦੇ Top Gainer ਤੇ Top Loser ਬਾਰੇ
sensex opened: ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 137.59 ਅੰਕ ਡਿੱਗ ਕੇ 58084.51 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 41.20 ਅੰਕ ਦੀ ਗਿਰਾਵਟ ਨਾਲ 17290.60 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
Download ABP Live App and Watch All Latest Videos
View In Appਅੱਜ ਬੀਐੱਸਈ 'ਚ ਕੁੱਲ 1,637 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ ਕਰੀਬ 842 ਸ਼ੇਅਰ ਵਾਧੇ ਨਾਲ ਅਤੇ 684 ਗਿਰਾਵਟ ਨਾਲ ਖੁੱਲ੍ਹੇ। ਇਸ ਦੇ ਨਾਲ ਹੀ 111 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 52 ਸ਼ੇਅਰ 52 ਹਫਤੇ ਦੇ ਉੱਚ ਪੱਧਰ 'ਤੇ ਅਤੇ 12 ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 84 ਸ਼ੇਅਰਾਂ 'ਚ ਅੱਪਰ ਸਰਕਟ ਅਤੇ 42 ਸ਼ੇਅਰਾਂ 'ਚ ਲੋਅਰ ਸਰਕਟ ਰਿਹਾ।
Today's Top Gainer: ਟਾਈਟਨ ਕੰਪਨੀ ਦਾ ਸਟਾਕ 129 ਰੁਪਏ ਦੇ ਵਾਧੇ ਨਾਲ 2,721.95 ਰੁਪਏ 'ਤੇ ਖੁੱਲ੍ਹਿਆ। ਹੀਰੋ ਮੋਟੋਕਾਰਪ ਦਾ ਸਟਾਕ 62 ਰੁਪਏ ਦੇ ਵਾਧੇ ਨਾਲ 2,707.75 ਰੁਪਏ 'ਤੇ ਖੁੱਲ੍ਹਿਆ।
ਐਚਸੀਐਲ ਟੈਕ ਦਾ ਸ਼ੇਅਰ 7 ਰੁਪਏ ਦੇ ਵਾਧੇ ਨਾਲ 971.90 ਰੁਪਏ 'ਤੇ ਖੁੱਲ੍ਹਿਆ। ਅਪੋਲੋ ਹਸਪਤਾਲ ਦਾ ਸ਼ੇਅਰ 25 ਰੁਪਏ ਵਧ ਕੇ 4,415.90 ਰੁਪਏ 'ਤੇ ਖੁੱਲ੍ਹਿਆ। ਮਾਰੂਤੀ ਸੁਜ਼ੂਕੀ ਦਾ ਸ਼ੇਅਰ 47 ਰੁਪਏ ਵਧ ਕੇ 8,749.95 ਰੁਪਏ 'ਤੇ ਖੁੱਲ੍ਹਿਆ।
Today's top loser: ਬੀਪੀਸੀਐਲ ਦਾ ਸਟਾਕ ਲਗਭਗ 3 ਰੁਪਏ ਦੀ ਗਿਰਾਵਟ ਨਾਲ 308.90 ਰੁਪਏ 'ਤੇ ਖੁੱਲ੍ਹਿਆ। ਹਿੰਡਾਲਕੋ ਦਾ ਸਟਾਕ 4 ਰੁਪਏ ਦੀ ਗਿਰਾਵਟ ਨਾਲ 408.85 ਰੁਪਏ 'ਤੇ ਖੁੱਲ੍ਹਿਆ।
ਇੰਡਸਇੰਡ ਬੈਂਕ ਦੇ ਸ਼ੇਅਰ 13 ਰੁਪਏ ਦੀ ਗਿਰਾਵਟ ਨਾਲ 1,187.45 ਰੁਪਏ 'ਤੇ ਖੁੱਲ੍ਹੇ। SBI ਦਾ ਸਟਾਕ ਕਰੀਬ 5 ਰੁਪਏ ਦੀ ਗਿਰਾਵਟ ਨਾਲ 532.30 ਰੁਪਏ 'ਤੇ ਖੁੱਲ੍ਹਿਆ। ਟਾਟਾ ਮੋਟਰਜ਼ ਦਾ ਸ਼ੇਅਰ ਕਰੀਬ 4 ਰੁਪਏ ਦੀ ਗਿਰਾਵਟ ਨਾਲ 410.40 ਰੁਪਏ 'ਤੇ ਖੁੱਲ੍ਹਿਆ।