ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਜਾਣੋ ਅੱਜ ਦੇ Top Gainers ਤੇ Top Losers ਬਾਰੇ
Stock Market Opening: ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਅਮਰੀਕੀ ਬਾਜ਼ਾਰਾਂ 'ਚ ਕੱਲ੍ਹ ਆਈ ਗਿਰਾਵਟ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਡਾਨੀ ਗਰੁੱਪ ਦੇ ਸ਼ੇਅਰ ਵੀ ਅੱਜ ਵੱਡੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
Download ABP Live App and Watch All Latest Videos
View In Appਇੰਝ ਖੁੱਲ੍ਹਿਆ ਬਾਜ਼ਾਰ : ਅੱਜ ਬਾਜ਼ਾਰ ਦੀ ਸ਼ੁਰੂਆਤ 'ਚ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 60,706.81 'ਤੇ ਖੁੱਲ੍ਹਿਆ ਅਤੇ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ ਅੱਜ 17,847.55 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ।
ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ-ਨਿਫਟੀ : ਸ਼ੁਰੂਆਤੀ ਕਾਰੋਬਾਰ 'ਚ ਬੀਐੱਸਈ ਦਾ ਸੈਂਸੈਕਸ 191.69 ਅੰਕ ਜਾਂ 0.32 ਫੀਸਦੀ ਦੀ ਗਿਰਾਵਟ ਨਾਲ 60,614.53 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ NSE ਦਾ ਨਿਫਟੀ 17,839 ਦੇ ਹੇਠਲੇ ਪੱਧਰ 'ਤੇ ਆ ਗਿਆ ਹੈ।
ਕਿਹੜੇ ਸੈਕਟਰਾਂ ਵਿੱਚ ਆਈ ਉਛਾਲ , ਕਿਸ ਵਿੱਚ ਗਿਰਾਵਟ ਆਈ : ਮੀਡੀਆ ਅਤੇ PSU ਬੈਂਕਾਂ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦਿਖਾ ਰਹੇ ਹਨ। PSU ਬੈਂਕ 1 ਫੀਸਦੀ ਤੋਂ ਵੱਧ ਅਤੇ ਮੀਡੀਆ ਸ਼ੇਅਰ 0.23 ਫੀਸਦੀ ਵੱਧ ਕੇ ਵਪਾਰ ਕਰ ਰਹੇ ਹਨ। ਡਿੱਗ ਰਹੇ ਸੈਕਟਰਾਂ 'ਚ 1.13 ਫੀਸਦੀ ਮੈਟਲ ਸਟਾਕ ਟੁੱਟ ਗਏ ਹਨ, ਆਈਟੀ ਸ਼ੇਅਰਾਂ 'ਚ 1.08 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਾਰਮਾ ਦੇ ਸ਼ੇਅਰਾਂ 'ਚ 0.72 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਤੇਲ ਅਤੇ ਗੈਸ 0.72 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਅਡਾਨੀ ਗਰੁੱਪ ਸ਼ੇਅਰਾਂ ਦੀ ਸਥਿਤੀ : ਅੱਜ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਅਡਾਨੀ ਸਮੂਹ ਦੇ ਸਾਰੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਅਡਾਨੀ ਇੰਟਰਪ੍ਰਾਈਜਿਜ਼ 'ਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਅਡਾਨੀ ਪਾਵਰ, ਅਡਾਨੀ ਟਰਾਂਸਮਿਸ਼ਨ, ਅਡਾਨੀ ਟੋਟਲ ਗੈਸ ਅਤੇ ਅਡਾਨੀ ਵਿਲਮਰ ਦੇ ਸ਼ੇਅਰਾਂ 'ਚ 5-5 ਫੀਸਦੀ ਦੀ ਗਿਰਾਵਟ ਆਈ ਹੈ। ਅਡਾਨੀ ਇੰਟਰਪ੍ਰਾਈਜਿਜ਼ 'ਚ 10 ਫੀਸਦੀ ਦੀ ਗਿਰਾਵਟ ਦਾ ਲੋਅਰ ਸਰਕਟ ਹੈ।
Zomato ਦੇ ਤਿਮਾਹੀ ਨਤੀਜਿਆਂ 'ਤੇ ਸ਼ੇਅਰ ਡਿੱਗੇ : ਆਨਲਾਈਨ ਫੂਡ ਪਲੇਟਫਾਰਮ Zomato ਦਾ ਘਾਟਾ ਅਕਤੂਬਰ-ਦਸੰਬਰ ਤਿਮਾਹੀ ਵਿੱਚ 346.6 ਕਰੋੜ ਰੁਪਏ (ਸਾਲ-ਦਰ-ਸਾਲ) ਹੋ ਗਿਆ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 63 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਉਸ ਦੀ ਆਮਦਨ 66 ਫੀਸਦੀ ਵਧ ਕੇ 2363 ਕਰੋੜ ਰੁਪਏ (ਸਾਲ ਦਰ ਸਾਲ) ਹੋ ਗਈ। ਜ਼ੋਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕਿਹਾ ਕਿ ਲੰਬੇ ਸਮੇਂ ਦਾ ਮੌਕਾ ਬਹੁਤ ਵੱਡਾ ਅਤੇ ਦਿਲਚਸਪ ਹੈ। ਅੱਜ ਇਸ ਕਾਰਨ ਜ਼ੋਮੈਟੋ ਦੇ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਲਗਭਗ 2 ਫੀਸਦੀ ਦੀ ਗਿਰਾਵਟ ਤੋਂ ਬਾਅਦ 53.35 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਹੈ।