Most Expensive Trains in India: ਇਹ ਨੇ ਭਾਰਤ ਦੀਆਂ 4 ਸਭ ਤੋਂ ਆਲੀਸ਼ਾਨ ਅਤੇ ਮਹਿੰਗੀਆਂ ਟਰੇਨਾਂ, ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ!
Most Expensive Trains in India: ਰੇਲਗੱਡੀ ਆਮ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅਤੇ ਜ਼ਰੂਰੀ ਹਿੱਸਾ ਹੈ। ਭਾਰਤੀ ਰੇਲਵੇ ਅੱਜ ਵੀ ਆਮ ਲੋਕਾਂ ਲਈ ਸਸਤੀ ਯਾਤਰਾ ਦਾ ਸਭ ਤੋਂ ਵੱਡਾ ਸਾਧਨ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਰੇਲਵੇ ਕਈ ਅਜਿਹੀਆਂ ਟਰੇਨਾਂ ਵੀ ਚਲਾਉਂਦਾ ਹੈ, ਜਿਨ੍ਹਾਂ ਦਾ ਕਿਰਾਇਆ ਲੱਖਾਂ ਵਿੱਚ ਹੈ।
Download ABP Live App and Watch All Latest Videos
View In Appਇਹ ਟਰੇਨਾਂ ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਹਨ। ਜਦੋਂ ਤੁਸੀਂ ਇਨ੍ਹਾਂ ਟਰੇਨਾਂ ਦੇ ਅੰਦਰ ਜਾਂਦੇ ਹੋ, ਤਾਂ ਤੁਹਾਨੂੰ ਇਕ ਆਲੀਸ਼ਾਨ ਹੋਟਲ ਦੀ ਯਾਦ ਆ ਜਾਵੇਗੀ। ਅਸੀਂ ਤੁਹਾਨੂੰ ਭਾਰਤ ਦੀਆਂ ਚਾਰ ਸਭ ਤੋਂ ਮਹਿੰਗੀਆਂ ਟਰੇਨਾਂ ਬਾਰੇ ਦੱਸ ਰਹੇ ਹਾਂ।
ਮਹਾਰਾਜਾ ਐਕਸਪ੍ਰੈਸ ਭਾਰਤ ਦੀ ਸਭ ਤੋਂ ਮਹਿੰਗੀ ਰੇਲਗੱਡੀ ਹੈ। ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ, ਯਾਤਰੀਆਂ ਨੂੰ ਇਸ ਵਿੱਚ ਕਈ ਲਗਜ਼ਰੀ ਸਹੂਲਤਾਂ ਦਾ ਲਾਭ ਮਿਲਦਾ ਹੈ। ਇਸ ਟਰੇਨ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਜੇਕਰ ਤੁਸੀਂ 7 ਦਿਨਾਂ ਲਈ ਟ੍ਰੇਨ ਰਾਹੀਂ ਸਫਰ ਕਰਦੇ ਹੋ ਤਾਂ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਸੂਟ ਲਈ 21 ਲੱਖ ਰੁਪਏ ਤੱਕ ਦੇਣੇ ਪੈ ਸਕਦੇ ਹਨ।
ਮਹਾਰਾਜਾ ਐਕਸਪ੍ਰੈਸ ਦੇ 12 ਡੱਬਿਆਂ ਵਿੱਚ ਸਿਰਫ਼ 88 ਯਾਤਰੀ ਇਕੱਠੇ ਸਫ਼ਰ ਕਰ ਸਕਦੇ ਹਨ। ਇਸ ਟਰੇਨ ਰਾਹੀਂ ਤੁਸੀਂ ਦਿੱਲੀ ਤੋਂ ਰਾਜਸਥਾਨ ਦੀਆਂ ਕਈ ਥਾਵਾਂ ਜਿਵੇਂ ਜੈਪੁਰ, ਉਦੈਪੁਰ, ਜੋਧਪੁਰ, ਵਾਰਾਣਸੀ, ਮੁੰਬਈ ਦੀ ਯਾਤਰਾ ਕਰ ਸਕਦੇ ਹੋ। ਜੇ ਤੁਸੀਂ ਡੀਲਕਸ ਕੈਬਿਨ 'ਚ ਸਫਰ ਕਰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 6.50 ਲੱਖ ਰੁਪਏ ਖਰਚ ਕਰਨੇ ਪੈਣਗੇ।
ਪੈਲੇਸ ਆਨ ਵ੍ਹੀਲਜ਼ ਭਾਰਤ ਦੀ ਦੂਜੀ ਸਭ ਤੋਂ ਮਹਿੰਗੀ ਰੇਲਗੱਡੀ ਹੈ। ਇਸ ਟਰੇਨ ਰਾਹੀਂ ਤੁਹਾਨੂੰ ਆਗਰਾ ਅਤੇ ਰਾਜਸਥਾਨ ਦੀ ਯਾਤਰਾ ਕਰਨ ਦਾ ਮੌਕਾ ਮਿਲੇਗਾ। ਇਸ ਟਰੇਨ 'ਚ 7 ਦਿਨਾਂ ਦੇ ਸਫਰ ਲਈ ਤੁਹਾਨੂੰ ਘੱਟੋ-ਘੱਟ 4.8 ਲੱਖ ਰੁਪਏ ਅਤੇ ਸੁਪਰ ਡੀਲਕਸ ਰੂਮ ਲਈ 13 ਲੱਖ ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ।
ਜੇਕਰ ਤੁਸੀਂ ਦੱਖਣੀ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਗੋਲਡਨ ਚੈਰੀਅਟ ਟ੍ਰੇਨ ਇਸ ਦੇ ਲਈ ਵਧੀਆ ਵਿਕਲਪ ਹੈ। ਇਸ ਸ਼ਾਹੀ ਰੇਲਗੱਡੀ ਰਾਹੀਂ ਤੁਸੀਂ ਬੈਂਗਲੁਰੂ, ਮੈਸੂਰ, ਹੰਪੀ, ਬਦਾਮੀ, ਗੋਆ, ਮਹਾਬਲੀਪੁਰਮ, ਕੋਚੀ ਵਰਗੀਆਂ ਥਾਵਾਂ ਦੀ ਯਾਤਰਾ ਕਰ ਸਕੋਗੇ। ਇਸ ਟਰੇਨ 'ਚ ਸਫਰ ਕਰਨ ਲਈ ਤੁਹਾਨੂੰ 2 ਲੱਖ ਤੋਂ 5 ਲੱਖ ਰੁਪਏ ਦੇਣੇ ਹੋਣਗੇ।
ਭਾਰਤ ਦੀਆਂ ਸਭ ਤੋਂ ਮਹਿੰਗੀਆਂ ਟਰੇਨਾਂ ਦੀ ਸੂਚੀ ਵਿੱਚ ਡੇਕਨ ਓਡੀਸੀ ਟਰੇਨ ਦਾ ਨਾਂ ਵੀ ਸ਼ਾਮਲ ਹੈ। ਮੁੰਬਈ ਤੋਂ ਇਹ ਰੇਲਗੱਡੀ ਰਤਨਾਗਿਰੀ, ਗੋਆ, ਬੇਲਗਾਮ, ਕੋਲਹਾਪੁਰ, ਪੁਣੇ, ਨਾਸਿਕ, ਔਰੰਗਾਬਾਦ, ਅਜੰਤਾ ਏਲੋਰਾ ਦੇ ਰਸਤੇ ਵਾਪਸ ਮੁੰਬਈ ਆਉਂਦੀ ਹੈ। ਇਸ ਟਰੇਨ ਦੇ ਡੀਲਕਸ ਕੈਬਿਨ ਦਾ ਕਿਰਾਇਆ 9 ਲੱਖ ਰੁਪਏ ਤੱਕ ਹੋ ਸਕਦਾ ਹੈ। ਪ੍ਰੈਜ਼ੀਡੈਂਸ਼ੀਅਲ ਸੂਟ ਦਾ ਕਿਰਾਇਆ ਕਰੀਬ 15 ਲੱਖ ਰੁਪਏ ਹੈ।