ITR Filing: ਇਨਕਮ ਟੈਕਸ ਰਿਟਰਨ ਭਰਦੇ ਸਮੇਂ ਹੋ ਜਾਂਦੀਆਂ ਇਹ ਆਮ ਗਲਤੀਆਂ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਵਿੱਤੀ ਸਾਲ 2023-24 ਅਤੇ ਮੁਲਾਂਕਣ ਸਾਲ 2024-25 ਲਈ ਬਿਨਾਂ ਜੁਰਮਾਨੇ ਦੇ ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਨੂੰ ਖਤਮ ਹੋ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਭਰ ਰਹੇ ਹੋ ਤਾਂ ਕੁਝ ਆਮ ਗਲਤੀਆਂ ਕਰਨ ਤੋਂ ਬਚੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ।
Download ABP Live App and Watch All Latest Videos
View In App31 ਜੁਲਾਈ ਤੱਕ ITR ਫਾਈਲ ਕਰ ਲਓ, ਨਹੀਂ ਤਾਂ ਤੁਹਾਨੂੰ 1,000 ਰੁਪਏ ਤੋਂ ਲੈ ਕੇ 3,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਗਲਤ ਨਿੱਜੀ ਵੇਰਵੇ ਜਿਵੇਂ ਕਿ ਪੈਨ ਨੰਬਰ, ਬੈਂਕ ਵੇਰਵੇ ਆਦਿ ਤੁਹਾਡੀ ਰਿਫੰਡ ਨੂੰ ਖਾਰਿਜ ਕਰ ਸਕਦੇ ਨੇ ਜਾਂ ਰਿਫੰਡ ਵਿੱਚ ਦੇਰੀ ਕਰ ਸਕਦੇ ਹਨ।
ਧਿਆਨ ਵਿੱਚ ਰੱਖੋ ਕਿ ਵੱਖ-ਵੱਖ ਟੈਕਸਦਾਤਾਵਾਂ ਲਈ ਵੱਖ-ਵੱਖ ITR ਫਾਰਮ ਹਨ। ਜੇਕਰ ਤੁਸੀਂ ਗਲਤ ITR ਫਾਰਮ ਭਰਦੇ ਹੋ, ਤਾਂ ਤੁਹਾਨੂੰ ਦੁਬਾਰਾ ਰਿਟਰਨ ਫਾਈਲ ਕਰਨੀ ਪੈ ਸਕਦੀ ਹੈ।
ਉਦਾਹਰਨ ਲਈ, ITR-1 ਤਨਖਾਹਦਾਰ ਵਰਗ ਦੇ ਲੋਕਾਂ ਲਈ ਹੈ। ਜਦੋਂ ਕਿ ITR 4 ਪੇਸ਼ੇਵਰਾਂ ਅਤੇ ਛੋਟੇ ਕਾਰੋਬਾਰੀਆਂ ਲਈ ਹੈ।
ਤੁਹਾਡੀ ਆਮਦਨੀ ਦੇ ਵੱਖ-ਵੱਖ ਸਰੋਤਾਂ ਜਿਵੇਂ ਕਿ ਬੱਚਤ ਖਾਤੇ ਤੋਂ ਵਿਆਜ, ਐਫਡੀ ਅਤੇ ਕਿਰਾਏ ਆਦਿ ਬਾਰੇ ਜਾਣਕਾਰੀ ਨੂੰ ਛੁਪਾਉਣਾ ਇੱਕ ਬਹੁਤ ਹੀ ਆਮ ਗਲਤੀ ਹੈ। ਇਸ ਤਰ੍ਹਾਂ ਦੀ ਗਲਤੀ ਕਰਨ ਤੋਂ ਬਚੋ।
ਫਾਰਮ 26AS ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ। ਇਹ ਤੁਹਾਨੂੰ TDS ਦੀ ਸਹੀ ਗਣਨਾ ਕਰਨ ਵਿੱਚ ਮਦਦ ਕਰੇਗਾ ਅਤੇ ਭਵਿੱਖ ਵਿੱਚ ਗਲਤੀ ਕਰਨ ਦੀਆਂ ਸੰਭਾਵਨਾਵਾਂ ਨੂੰ ਘੱਟ ਕਰੇਗਾ।
ITR ਦੀ ਪੁਸ਼ਟੀ ਨਾ ਕਰਨਾ ਇੱਕ ਬਹੁਤ ਹੀ ਆਮ ਗਲਤੀ ਹੈ। ਈ-ਵੇਰੀਫਿਕੇਸ਼ਨ ਤੋਂ ਬਿਨਾਂ ਇਨਕਮ ਟੈਕਸ ਰਿਟਰਨ ਦੀ ਪ੍ਰਕਿਰਿਆ ਨੂੰ ਪੂਰਾ ਨਹੀਂ ਮੰਨਿਆ ਜਾਂਦਾ ਹੈ। ਰਿਟਰਨ ਭਰਨ ਤੋਂ ਬਾਅਦ ਈ-ਵੈਰੀਫਿਕੇਸ਼ਨ ਨੂੰ ਪੂਰਾ ਕਰਨਾ ਜ਼ਰੂਰੀ ਹੈ।