RBI ਦੇ ਝਟਕੇ ਤੋਂ ਉਭਰਿਆ ਸ਼ੇਅਰ ਬਾਜ਼ਾਰ, ਸੈਂਸੈਕਸ 500 ਅੰਕ ਚੜ੍ਹਿਆ
Stock Market : ਅੱਜ ਸਵੇਰੇ ਸੈਂਸੈਕਸ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ, ਪਰ ਜਿਵੇਂ ਹੀ ਆਰਬੀਆਈ ਨੇ ਰੈਪੋ ਰੇਟ ਵਧਾਉਣ ਦਾ ਐਲਾਨ ਕੀਤਾ, ਸ਼ੇਅਰ ਬਾਜ਼ਾਰ ਨੇ ਫਿਰ ਤੋਂ ਉਤਸ਼ਾਹ ਦਿਖਾਉਣਾ ਸ਼ੁਰੂ ਕਰ ਦਿੱਤਾ। ਸ਼ੇਅਰ ਬਾਜ਼ਾਰ ਨੂੰ ਡਰ ਸੀ ਕਿ ਰਿਜ਼ਰਵ ਬੈਂਕ ਅਰਥਵਿਵਸਥਾ ਦੀ ਬਦਤਰ ਤਸਵੀਰ ਪੇਸ਼ ਕਰੇਗਾ, ਪਰ ਅਜਿਹਾ ਨਹੀਂ ਹੋਇਆ।
Download ABP Live App and Watch All Latest Videos
View In Appਉਦੋਂ ਤੋਂ ਲੈ ਕੇ ਹੁਣ ਤੱਕ ਜਿੱਥੇ ਨਿਫਟੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਉੱਥੇ ਹੀ ਇਹ ਲਗਭਗ 142 ਅੰਕ ਚੜ੍ਹ ਕੇ 16960.60 ਦੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਸੈਂਸੈਕਸ 511 ਅੰਕ ਵਧ ਕੇ 56921.27 ਅੰਕਾਂ 'ਤੇ ਪਹੁੰਚ ਗਿਆ।
ਇਸ ਨਾਲ ਹੀ ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਸੀ। ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 154.21 ਅੰਕ ਡਿੱਗ ਕੇ 56255.75 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 40.40 ਅੰਕਾਂ ਦੀ ਗਿਰਾਵਟ ਨਾਲ 16777.70 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਅੱਜ ਬੀਐੱਸਈ 'ਚ ਕੁੱਲ 1,525 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ,
ਜਿਨ੍ਹਾਂ 'ਚੋਂ ਕਰੀਬ 678 ਸ਼ੇਅਰਾਂ 'ਚ ਤੇਜ਼ੀ ਅਤੇ 737 ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ। ਇਸ ਦੇ ਨਾਲ ਹੀ 110 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 40 ਸ਼ੇਅਰ 52 ਹਫਤੇ ਦੇ ਉੱਚੇ ਪੱਧਰ 'ਤੇ ਅਤੇ 22 ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 58 ਸ਼ੇਅਰਾਂ 'ਚ ਅੱਪਰ ਸਰਕਟ ਅਤੇ 64 ਸ਼ੇਅਰਾਂ 'ਚ ਲੋਅਰ ਸਰਕਟ ਰਿਹਾ।
Today's Top Gainers : ਹਿੰਡਾਲਕੋ ਦਾ ਸਟਾਕ 9 ਰੁਪਏ ਦੇ ਵਾਧੇ ਨਾਲ 380.05 ਰੁਪਏ 'ਤੇ ਖੁੱਲ੍ਹਿਆ। ਸ਼ਰੀਸਮੈਂਟ ਦਾ ਸ਼ੇਅਰ 260 ਰੁਪਏ ਚੜ੍ਹ ਕੇ 21,547.30 ਰੁਪਏ 'ਤੇ ਖੁੱਲ੍ਹਿਆ। ਸਨ ਫਾਰਮਾ ਦਾ ਸਟਾਕ 11 ਰੁਪਏ ਦੇ ਵਾਧੇ ਨਾਲ 941.90 ਰੁਪਏ 'ਤੇ ਖੁੱਲ੍ਹਿਆ। ਗ੍ਰਾਸੀਮ ਦਾ ਸਟਾਕ 18 ਰੁਪਏ ਚੜ੍ਹ ਕੇ 1,673.65 ਰੁਪਏ 'ਤੇ ਖੁੱਲ੍ਹਿਆ। ਅਪੋਲੋ ਹਸਪਤਾਲ ਦਾ ਸ਼ੇਅਰ 35 ਰੁਪਏ ਵਧ ਕੇ 4,426.05 ਰੁਪਏ 'ਤੇ ਖੁੱਲ੍ਹਿਆ।
Today's Top Losers : ਟਾਟਾ ਮੋਟਰਜ਼ ਦਾ ਸ਼ੇਅਰ ਕਰੀਬ 6 ਰੁਪਏ ਦੀ ਗਿਰਾਵਟ ਨਾਲ 395.80 ਰੁਪਏ 'ਤੇ ਖੁੱਲ੍ਹਿਆ। HDFC ਦੇ ਸ਼ੇਅਰ ਲਗਭਗ 32 ਰੁਪਏ ਦੀ ਗਿਰਾਵਟ ਨਾਲ 2,205.90 ਰੁਪਏ 'ਤੇ ਖੁੱਲ੍ਹੇ। ਇੰਫੋਸਿਸ ਦੇ ਸ਼ੇਅਰ ਲਗਭਗ 18 ਰੁਪਏ ਦੀ ਗਿਰਾਵਟ ਨਾਲ 1,380.75 ਰੁਪਏ 'ਤੇ ਖੁੱਲ੍ਹੇ। ਟੈੱਕ ਮਹਿੰਦਰਾ ਦਾ ਸ਼ੇਅਰ 13 ਰੁਪਏ ਦੀ ਗਿਰਾਵਟ ਨਾਲ 994.40 ਰੁਪਏ 'ਤੇ ਖੁੱਲ੍ਹਿਆ। HDFC ਬੈਂਕ ਦਾ ਸ਼ੇਅਰ 16 ਰੁਪਏ ਦੀ ਗਿਰਾਵਟ ਨਾਲ 1,366.00 ਰੁਪਏ 'ਤੇ ਖੁੱਲ੍ਹਿਆ।