SBI FD vs Post Office TD: ਤਿੰਨ ਸਾਲ ਦੀ ਐੱਫਡੀ ਸਕੀਮ 'ਤੇ ਪੋਸਟ ਆਫਿਸ ਜਾਂ SBI ਕਿੱਥੇ ਮਿਲ ਰਿਹੈ ਜ਼ਿਆਦਾ ਵਿਆਜ ਦਾ ਫ਼ਾਇਦਾ, ਜਾਣੋ ਇੱਥੇ
SBI FD vs Post Office TD: ਜੇ ਤੁਸੀਂ ਪੋਸਟ ਆਫਿਸ ਟਰਮ ਡਿਪਾਜ਼ਿਟ ਸਕੀਮ ਅਤੇ SBI ਦੀ FD ਸਕੀਮ (3 ਸਾਲ) ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਕਿੱਥੇ ਜ਼ਿਆਦਾ ਰਿਟਰਨ ਮਿਲ ਰਿਹਾ ਹੈ।
Download ABP Live App and Watch All Latest Videos
View In Appਸਰਕਾਰ ਨੇ ਹਾਲ ਹੀ ਵਿੱਚ ਪੋਸਟ ਆਫਿਸ ਟਰਮ ਡਿਪਾਜ਼ਿਟ ਸਕੀਮ ਦੀਆਂ ਵਿਆਜ ਦਰਾਂ ਵਿੱਚ 10 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਅਜਿਹੇ 'ਚ ਤਿੰਨ ਸਾਲ ਦੀ ਮਿਆਦ 'ਚ 7 ਫੀਸਦੀ ਦੀ ਬਜਾਏ 7.10 ਫੀਸਦੀ ਵਿਆਜ ਦਾ ਲਾਭ ਮਿਲਦਾ ਹੈ।
ਪੋਸਟ ਆਫਿਸ ਦੀਆਂ ਨਵੀਆਂ ਦਰਾਂ 1 ਜਨਵਰੀ, 2024 ਤੋਂ 31 ਮਾਰਚ, 2024 ਤੱਕ ਲਾਗੂ ਕੀਤੀਆਂ ਗਈਆਂ ਹਨ।
ਸਟੇਟ ਬੈਂਕ ਨੇ 27 ਦਸੰਬਰ 2023 ਨੂੰ ਆਪਣੀ 2 ਕਰੋੜ ਰੁਪਏ ਤੋਂ ਘੱਟ ਦੀ FD ਸਕੀਮ 'ਤੇ ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਬੈਂਕ ਨੇ ਵੱਖ-ਵੱਖ ਕਾਰਜਕਾਲਾਂ ਦੀਆਂ FD 'ਤੇ ਦਰਾਂ 'ਚ 25 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ।
ਬੈਂਕ 3 ਤੋਂ 5 ਸਾਲ ਦੇ ਕਾਰਜਕਾਲ ਲਈ FD 'ਤੇ 6.75 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਦਰਾਂ ਆਮ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਅਜਿਹੇ 'ਚ ਗਾਹਕਾਂ ਨੂੰ ਪੋਸਟ ਆਫਿਸ ਦੀ ਟਰਮ ਡਿਪਾਜ਼ਿਟ ਸਕੀਮ 'ਤੇ ਜ਼ਿਆਦਾ ਵਿਆਜ ਦਰਾਂ ਦਾ ਫਾਇਦਾ ਮਿਲ ਰਿਹਾ ਹੈ।