ਬਿਨ੍ਹਾਂ ਇੰਟਰਨੈੱਟ ਤੇ ਐਪ ਦੇ ਵੀ ਕਰ ਸਕਦੇ ਹੋ UPI ਪੇਮੈਂਟ, ਫਾਲੋ ਕਰੋ ਇਹ ਆਸਾਨ ਸਟੈੱਪਸ
2
1/6
ਆਮ ਤੌਰ 'ਤੇ, ਤੁਹਾਨੂੰ UPI ਰਾਹੀਂ ਭੁਗਤਾਨ ਕਰਨ ਲਈ ਇੱਕ ਇੰਟਰਨੈੱਟ ਕਨੈਕਸ਼ਨ ਤੇ ਇੱਕ ਸਮਾਰਟਫੋਨ ਦੀ ਲੋੜ ਹੁੰਦੀ ਹੈ ਪਰ ਅਸੀਂ ਤੁਹਾਨੂੰ ਇੱਥੇ ਕੁਝ ਅਜਿਹੇ 5-ਸਟੈਪ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈੱਟ ਤੇ ਸਮਾਰਟਫੋਨ ਦੇ UPI ਪੇਮੈਂਟ ਕਰ ਸਕਦੇ ਹੋ।
2/6
ਇੰਟਰਨੈਟ ਤੋਂ ਬਿਨਾਂ UPI ਭੁਗਤਾਨ ਕਰਨ ਲਈ ਤੁਹਾਨੂੰ Paytm, Google Pay, BharatPe, Amazon Pay, PhonePe ਜਾਂ Airtel Payments Bank ਵਰਗੀ ਕਿਸੇ ਐਪ ਦੀ ਵੀ ਲੋੜ ਨਹੀਂ ਪਵੇਗੀ। ਤੁਸੀਂ ਇਹ ਸਿਰਫ਼ ਇੱਕ ਬੇਸਿਕ ਫੀਚਰ ਫ਼ੋਨ ਨਾਲ ਕਰ ਸਕਦੇ ਹੋ।
3/6
ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਤੇ ਜਿਨ੍ਹਾਂ ਕੋਲ ਇੰਟਰਨੈੱਟ ਕਨੈਕਸ਼ਨ ਵੀ ਨਹੀਂ ਹੈ, ਉਹ ਆਪਣੇ ਬੇਸਿਕ ਫੋਨ ਤੋਂ *99# ਡਾਇਲ ਕਰਕੇ UPI ਭੁਗਤਾਨ ਕਰ ਸਕਦੇ ਹਨ। ਇਸਦੇ ਲਈ, ਤੁਹਾਨੂੰ BHIM ਐਪ 'ਤੇ ਸਿਰਫ ਇੱਕ ਵਾਰ ਆਪਣਾ ਖਾਤਾ ਬਣਾਉਣਾ ਹੋਵੇਗਾ। ਨਾਲ ਹੀ, ਤੁਹਾਡਾ ਸਹੀ ਫ਼ੋਨ ਨੰਬਰ ਬੈਂਕ ਖਾਤੇ ਨਾਲ ਲਿੰਕ ਕਰਨਾ ਹੋਵੇਗਾ। ਦੇਸ਼ ਦੀਆਂ ਸਾਰੀਆਂ ਮੋਬਾਈਲ ਕੰਪਨੀਆਂ ਆਪਣੇ ਨੈੱਟਵਰਕ 'ਤੇ *99# ਸੇਵਾ ਪ੍ਰਦਾਨ ਕਰਦੀਆਂ ਹਨ, ਕਿਉਂਕਿ ਇਹ ਇੱਕ USSD ਸੇਵਾ ਹੈ।
4/6
ਜਦੋਂ ਤੁਸੀਂ *99# ਡਾਇਲ ਕਰੋਗੇ ਤਾਂ ਇੱਕ ਮੀਨੂ ਖੁੱਲ੍ਹੇਗਾ। ਇਸ ਵਿੱਚ ਤੁਹਾਨੂੰ My Profile, Send Money, Receive Money, Pending Requests, Check Balance, UPI ਪਿਨ ਤੇ ਟ੍ਰਾਂਜੈਕਸ਼ਨਸ ਵਰਗੇ ਵਿਕਲਪ ਨਜ਼ਰ ਆਉਣਗੇ। ਤੁਹਾਨੂੰ ਮੋਬਾਈਲ 'ਤੇ ਜਿਸ ਵਿਕਲਪ ਨੂੰ ਤੁਸੀਂ ਚੁਣਨਾ ਚਾਹੁੰਦੇ ਹੋ, ਉਸ ਦੇ ਅੱਗੇ ਲਿਖਿਆ ਨੰਬਰ ਡਾਇਲ ਕਰਨਾ ਹੋਵੇਗਾ।
5/6
ਹੁਣ ਜੇਕਰ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ, ਤਾਂ Send Money ਦਾ ਨੰਬਰ ਡਾਇਲ ਕਰੋ। ਇਸ ਵਿੱਚ, ਤੁਹਾਨੂੰ ਪੈਸੇ ਭੇਜਣ ਦੇ ਮੋਡ ਬਾਰੇ ਪੁੱਛਿਆ ਜਾਵੇਗਾ, ਜਿਸ ਵਿੱਚ ਡਾਇਰੈਕਟ ਅਕਾਉਂਟ, ਫ਼ੋਨ ਨੰਬਰ ਜਾਂ UPI ਦਾ ਵਿਕਲਪ ਦਿਖਾਇਆ ਜਾਵੇਗਾ। ਜੇਕਰ ਤੁਸੀਂ UPI ਰਾਹੀਂ ਪੈਸੇ ਭੇਜਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਲਾਭਪਾਤਰੀ ਦੀ UPI ID ਪ੍ਰਦਾਨ ਕਰਨੀ ਪਵੇਗੀ। ਇਸ ਤੋਂ ਬਾਅਦ ਸਾਹਮਣੇ ਵਾਲਾ ਵਿਅਕਤੀ ਜਿੰਨੇ ਪੈਸੇ ਭੇਜਣਾ ਚਾਹੁੰਦਾ ਹੈ, ਉਸ ਨੂੰ ਲਗਾਉਣਾ ਹੋਵੇਗਾ।
6/6
ਰਕਮ ਦਾਖਲ ਕਰਨ ਤੋਂ ਬਾਅਦ, ਤੁਹਾਨੂੰ ਆਮ UPI ਭੁਗਤਾਨ ਦੀ ਤਰ੍ਹਾਂ ਅੰਤ ਵਿੱਚ ਆਪਣਾ ਪਿੰਨ ਦਰਜ ਕਰਨਾ ਹੋਵੇਗਾ, ਇਸ ਤੋਂ ਬਾਅਦ Send ਤੇ Send ਦਾ ਵਿਕਲਪ ਚੁਣੋ। ਇਸ ਤਰ੍ਹਾਂ ਬਿਨਾਂ ਇੰਟਰਨੈੱਟ ਦੇ ਤੁਸੀਂ UPI ਰਾਹੀਂ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਇੱਕ ਕਨਫਰਮੇਸ਼ਨ ਮੈਸੇਜ ਵੀ ਮਿਲੇਗਾ। ਇਸ ਸੇਵਾ ਦਾ ਲਾਭ ਲੈਣ ਲਈ, ਤੁਹਾਨੂੰ ਸਿਰਫ 50 ਪੈਸੇ ਦੀ ਫੀਸ ਅਦਾ ਕਰਨੀ ਪਵੇਗੀ।
Published at : 18 Jan 2022 03:28 PM (IST)