ਜਾਣੋ ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਣਾ ਮੰਦਿਰ 'ਚ ਲੱਗਣ ਵਾਲੇ ਲੰਗੂਰ ਮੇਲੇ ਦਾ ਇਤਿਹਾਸ, ਕਿਉਂ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾਇਆ ਜਾਂਦਾ
ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ। ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ।
Download ABP Live App and Watch All Latest Videos
View In Appਪੂਰੇ ਵਿਸ਼ਵ ਭਰ ਦੇ ਵਿੱਚ ਨਵਰਾਤਰੇ ਮਨਾਏ ਜਾਣਗੇ ਅਤੇ ਅੰਮ੍ਰਿਤਸਰ ਦੇ ਵਿੱਚ ਨਵਰਾਤਰੇ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੂੰਮਾਨ ਮੰਦਿਰ ਦੇ ਵਿੱਚ ਹੀ ਬੱਚੇ ਲੰਗੂਰ ਬਣਦੇ ਹਨ।
ਉੱਥੇ ਹੀ ਮੰਦਿਰ ਦੇ ਪੰਡਿਤ ਮੇਘ ਸ਼ਾਮ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 3 ਅਕਤੂਬਰ ਤੋਂ ਅਸੂ ਦੇ ਨਵਰਾਤਰੇ ਆਰੰਭ ਹੋਣ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮੇਲੇ ਦੀ ਵਿਧੀ ਦੇ ਮੁਤਾਬਿਕ ਜੋ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ, ਉਹ ਚਾਕੂ ਦਾ ਕੱਟਿਆ ਨਹੀਂ ਖਾਂਦੇ, ਬੈੱਡ ਆਦਿ ‘ਤੇ ਨਹੀਂ ਸੌਂਦੇ
ਉਨ੍ਹਾਂ ਦੱਸਿਆ ਕਿ ਮੇਲੇ ਦੇ ਮੱਦੇਨਜ਼ਰ ਮੰਦਰ ਵਿਖੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਤੇ ਪ੍ਰਬੰਧਕਾਂ ਦੇ ਮੁਤਾਬਿਕ ਬੀਤੇ ਸਾਲਾਂ ਨਾਲੋਂ ਇਸ ਵਾਰ ਵੱਡੀ ਗਿਣਤੀ ਵਿੱਚ ਲੰਗੂਰ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ।
ਪੰਡਿਤ ਜੀ ਨੇ ਕਿਹਾ ਕਿ ਇਸ ਮੰਦਿਰ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ ਅਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ ਜੋ ਕਿ ਅਸੂ ਦੇ ਨਵਰਾਤਰਿਆਂ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਪਰੰਪਰਿਕ ਪੁਸ਼ਾਕਾਂ ਧਾਰਨ ਕਰਕੇ ਹੀ ਲੰਗੂਰ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਹਨ ।
ਉਹਨਾਂ ਕਿਹਾ ਕਿ ਲੰਗੂਰ ਬਣੇ ਬੱਚੇ ਦੇ ਮਾਪਿਆਂ ਨੂੰ ਵੀ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਪੰਡਿਤ ਜੀ ਨੇ ਕਿਹਾ ਕਿ ਸ੍ਰੀ ਹੰਨੂਮਾਨ ਜੀ ਦੀਆਂ ਬੈਠੀ ਮੁੰਦਰਾ ਜੋ ਵਿਸ਼ਵ 'ਚੋਂ ਸਿਰਫ ਦੋ ਹੀ ਮੂਰਤੀਆਂ ਮਿਲਦੀਆਂ ਹਨ। ਉਹਨਾਂ ਚੋਂ ਇੱਕ ਮੂਰਤੀ ਸ੍ਰੀ ਦੁਰਗਿਆਣਾ ਤੀਰਥ ਸਥਿਤ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਮਿਲਦੀ ਹੈ, ਇਸ ਤੋਂ ਇਲਾਵਾ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁੰਦਰਾ 'ਚ ਦੂਜੀ ਮੂਰਤੀ ਸ਼੍ਰੀ ਹਨੂਮਾਨਗੜੀ ਅਯੋਧਿਆ ਵਿਖੇ ਹੈ।
ਅੰਮ੍ਰਿਤਸਰ ਦਾ ਇਤਿਹਾਸ ਰਮਾਇਣ ਕਾਲ ਨਾਲ ਵੀ ਜੁੜਦਾ ਹੈ ਜਿਸ ਦੀ ਗਵਾਈ ਭਰਦਾ ਹੈ ਇਥੋਂ ਦਾ ਸ੍ਰੀ ਹਨੂੰਮਾਨ ਮੰਦਰ, ਪਿਛਲੇ ਪੁਰਾਤਨ ਸਮੇਂ ਤੋਂ ਅੰਸੂ ਦੇ ਨਰਾਤਿਆਂ ਚ ਲੱਗਣ ਵਾਲਾ ਲੰਗੂਰ ਮੇਲਾ ਵਿਸ਼ਵ ਪ੍ਰਸਿੱਧ ਹੈ। ਨਰਾਤਿਆਂ ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇੱਥੇ ਆਪਣੇ ਬੱਚਿਆਂ ਨੂੰ ਲੰਗੂਰ ਦੇ ਪਰਹਾਵੇ ਤੇ ਸਜਾ ਕੇ ਮੱਥਾ ਟੇਕਣ ਲਈ ਲੈ ਕੇ ਆਉਂਦੇ ਹਨ,
ਪੰਡਿਤ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਲੰਗੂਰ ਬਣਾਉਣ ਲਈ ਜੋ ਸ਼ਰਧਾਲੂ ਵਿਦੇਸ਼, ਦੂਜੇ ਸੂਬਿਆਂ ਜਾਂ ਜ਼ਿਲ੍ਹਿਆਂ ਤੋਂ ਆਉਂਦੇ ਹਨ, ਦੇ ਠਹਿਰਣ ਤੇ ਲੰਗਰ ਦੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸ਼ਰਧਾਲੂਆਂ ਨੂੰ ਇਸ ਦੌਰਾਨ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।