ਅੰਮ੍ਰਿਤਸਰ ਦੇ Ramada Encore ਹੋਟਲ ਦੀ ਲਾਪਰਵਾਹੀ ਲੈ ਸਕਦੀ ਸੀ ਜਾਨ, ਪੁਲਿਸ ਤੇ ਮੈਨੇਜਮੈਂਟ ਨੇ ਮੀਚੀਆਂ ਅੱਖਾਂ !

ਅੰਮ੍ਰਿਤਸਰ ਦੇ Ramada Encore by Wyndham ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿਸ ਨਾਲ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ ਪਰ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ।

Ramada Encore amritsar

1/4
ਦਰਅਸਲ ਹੋਟਲ ਦੀ ਪੰਜਵੀਂ ਮੰਜ਼ਿਲ ਉੱਤੇ ਬਿਨਾਂ ਕਿਸੇ ਨੂੰ ਅਲਰਟ ਕੀਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਵਰਤੀ ਗਈ ਅਣਗਿਹਲੀ ਕਰਕੇ 8 ਫੁੱਟ ਲੰਬਾ ਸ਼ੀਸ਼ਾ ਥੱਲੇ ਖੜ੍ਹੀ ਕਾਰ ਉੱਤੇ ਜਾ ਡਿੱਗਿਆ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
2/4
ਇਸ ਮੌਕੇ ਚਲਾਕੀ ਦਿਖਾਉਂਦੇ ਹੋਏ ਹੋਟਲ ਮੈਨੇਜਮੈਂਟ ਨੇ ਕਾਰ ਦੇ ਮਾਲਕ ਦੇ ਆਉਣ ਤੋਂ ਪਹਿਲਾਂ ਹੀ ਸਾਫ਼ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਾਮਲੇ ਤੋਂ ਪੱਲਾ ਝਾੜ ਲਿਆ ਜਾਵੇ।
3/4
ਹਾਦਸੇ ਦੇ ਵੇਲੇ ਹੋਟਲ ਵਿੱਚ ਕਾਫ਼ੀ ਲੋਕ ਸਨ ਤੇ ਲੌਂਗ ਵੀਕੈਂਡ ਹੋਣ ਕਰਕੇ ਲੋਕਾਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਸੀ। ਖੈਰੀਅਤ ਰਹੀ ਕਿ ਉਸ ਵੇਲੇ ਕਾਰ ਵਿੱਚ ਕੋਈ ਸਵਾਰ ਨਹੀਂ ਸੀ ਤੇ ਨਾ ਹੀ ਕੋਈ ਕੋਲ ਖੜ੍ਹਾ ਸੀ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
4/4
ਇਸ ਮੌਕੇ ਵੱਡਾ ਸਵਾਲ ਹੈ ਇਹ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੇ ਹੋਟਲ ਵਾਲਿਆਂ ਨੇ ਵੀ ਆਪਣੇ ਰਸੂਖ ਦੀ ਧੌਂਸ ਦਿਖਾਉਂਦੇ ਹੋਏ ਕਾਰ ਦੀ ਮੁਰੰਮਤ ਕਰਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ।
Sponsored Links by Taboola