No Cab service: ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਲੋਕਾਂ ਲਈ ਨਵੀਂ ਮੁਸੀਬਤ! ਅਗਲੇ 5 ਦਿਨ ਰਹੇਗੀ ਕੈਬ ਸਰਵਿਸ ਠੱਪ
ਕੈਬ ਡਰਾਈਵਰਾਂ ਦੀ ਮੁੱਖ ਮੰਗ ਸੁਰੱਖਿਆ ਨੂੰ ਲੈ ਕੇ ਹੈ। ਕੈਬ ਡਰਾਈਵਰਾਂ ਨੇ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ 5 ਤੋਂ 6 ਡਰਾਈਵਰ ਮਾਰੇ ਜਾ ਚੁੱਕੇ ਹਨ।
Download ABP Live App and Watch All Latest Videos
View In Appਇਸ ਤੋਂ ਇਲਾਵਾ ਕੈਬ ਡਰਾਈਵਰ ਪ੍ਰਾਈਵੇਟ ਕੰਪਨੀਆਂ ਵੱਲੋਂ ਲਏ ਜਾਣ ਵਾਲੇ ਕਮਿਸ਼ਨ ਨੂੰ ਘਟਾਉਣ ਦੀ ਵੀ ਮੰਗ ਕਰ ਰਹੇ ਹਨ। ਕੈਬ ਡਰਾਈਵਰ ਕੁਝ ਗੈਰ-ਕਾਨੂੰਨੀ ਕੰਪਨੀਆਂ ਵੱਲੋਂ ਸਰਵਿਸ ਦੇਣ ਦਾ ਵੀ ਵਿਰੋਧ ਕਰ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਹੈ ਕਿ ਅਜਿਹੀਆਂ ਕੰਪਨੀਆਂ ਕਾਰਨ ਹੀ ਡਰਾਈਵਰਾਂ ਨਾਲ ਇਹ ਹਾਦਸੇ ਵਾਪਰ ਰਹੇ ਹਨ। ਇਸ ਲਈ ਉਹ ਚੰਡੀਗੜ੍ਹ ਵਿੱਚ ਸੈਕਟਰ 25 ਦੇ ਰੈਲੀ ਮੈਦਾਨ ਵਿੱਚ ਭੁੱਖ ਹੜਤਾਲ ਕਰਨਗੇ।
ਇਸ ਹੜਤਾਲ ਕਰਕੇ ਟ੍ਰਾਈ ਸਿਟੀ ਦੇ ਕੰਮਕਾਜੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਓਲਾ, ਉਬਰ ਤੇ ਇਨਡਰਾਈਵਰ ਵਰਗੀਆਂ ਕੰਪਨੀਆਂ ਦੁਆਰਾ ਸੈਂਕੜੇ ਕੈਬ ਚਲਾਈਆਂ ਜਾਂਦੀਆਂ ਹਨ।
ਇਨ੍ਹਾਂ ਦੀ ਵਰਤੋਂ ਵੱਡੀ ਗਿਣਤੀ ਵਿੱਚ ਨੌਕਰੀਪੇਸ਼ਾ ਲੋਕਾਂ ਤੇ ਵਿਦਿਆਰਥੀਆਂ ਦੁਆਰਾ ਕੀਤੀ ਜਾਂਦੀ ਹੈ। ਮੁਹਾਲੀ ਸ਼ਹਿਰ ਵਿੱਚ ਸਿਟੀ ਬੱਸ ਸੇਵਾ ਨਾ ਹੋਣ ਕਾਰਨ ਇੱਥੇ ਆਵਾਜਾਈ ਦਾ ਇੱਕੋ-ਇੱਕ ਸਾਧਨ ਕੈਬ ਤੇ ਆਟੋ ਹੀ ਹਨ। ਅਜਿਹੇ 'ਚ ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ 31 ਜੁਲਾਈ ਨੂੰ ਧਰਮਪਾਲ ਨਾਂ ਦੇ ਡਰਾਈਵਰ ਦੀ ਮੌਤ ਹੋ ਗਈ ਸੀ। ਡਰਾਈਵਰ ਸੈਕਟਰ 43 ਦੇ ਬੱਸ ਸਟੈਂਡ ਤੋਂ ਸਵਾਰੀ ਲੈ ਕੇ ਆਇਆ ਸੀ। ਉਸ ਦੀ ਲਾਸ਼ ਮੁੱਲਾਪੁਰ ਦੇ ਨੇੜੇ ਮਿਲੀ ਸੀ। ਇਸ ਤੋਂ ਬਾਅਦ ਕੈਬ ਚਾਲਕਾਂ ਵਿੱਚ ਰੋਸ ਹੈ। ਧਰਮਪਾਲ ਦੇ ਕਤਲ ਦੇ ਮੁਲਜ਼ਮ ਰਾਜੂ ਕੁਮਾਰ ਨੂੰ ਪੁਲਿਸ ਨੇ ਮਾਨਸਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਕਾਰ ਲੁੱਟ ਕੇ ਲੈ ਜਾਣਾ ਚਾਹੁੰਦੇ ਸਨ। ਜਦੋਂ ਡਰਾਈਵਰ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਡਰਾਈਵਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।