ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਲੁਧਿਆਣਾ ਦੇ ਵਿੱਚ ਅਸੀਮ ਸਿੰਘਾਨੀਆਂ ਦੇ ਨਾਲ ਅਨੋਖੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਦਿਨ ਪਹਿਲਾਂ ਉਸ ਦਾ ਮੋਬਾਈਲ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਦੇ ਵਿੱਚ ਚੋਰੀ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਸਾਂਝ ਕੇਂਦਰ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ।
Download ABP Live App and Watch All Latest Videos
View In Appਆਪਣਾ ਨੰਬਰ ਪੋਰਟ ਕਰਵਾਇਆ ਅਤੇ ਸਾਰੇ ਖਾਤਿਆਂ ਬਾਰੇ ਵੀ ਬੈਂਕਾਂ ਵਿੱਚ ਜਾ ਕੇ ਪਤਾ ਕੀਤਾ ਪਰ ਕੁਝ ਦਿਨ ਬਾਅਦ ਹੀ ਉਸਦੇ ਤਿੰਨ ਖਾਤਿਆਂ ਵਿੱਚੋਂ 76 ਹਜਾਰ ਰੁਪਏ ਦੀ ਟਰਾਂਜੈਕਸ਼ਨ ਹੋ ਗਈ। ਜਿਸ ਦੀ ਸ਼ਿਕਾਇਤ ਉਸਨੇ ਲੁਧਿਆਣਾ ਦੇ ਸਾਈਬਰ ਸੈਲ ਦੇ ਵਿੱਚ ਕੀਤੀ।
ਉਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਸਿਮ ਜੋ ਚੋਰੀ ਹੋਏ ਮੋਬਾਇਲ ਤੋਂ ਪੋਰਟ ਕਰਵਾਇਆ ਸੀ। ਤਾਂ ਸਕੈਮਰ ਨੇ ਕਿਸੇ ਤਰ੍ਹਾਂ ਸਿਮ ਆਨਲਾਈਨ ਕਰ ਕੇ ਇਹ ਪੂਰਾ ਘਪਲਾ ਕੀਤਾ।।
ਉਹਨਾਂ ਦੱਸਿਆ ਕਿ ਮੋਬਾਈਲ 'ਚ ਹੀ ਉਸਦੇ Aadhaar Card ਅਤੇ ਕੁਝ ਹੋਰ ਦਸਤਾਵੇਜ਼ ਸਨ ਜਿਸ ਦੀ ਦੁਰਵਰਤੋਂ ਦੇ ਨਾਲ ਉਸਨੇ ਉਸ ਦਾ ਨੰਬਰ ਪੋਰਟ ਕਰਵਾ ਕੇ ਇਹ ਠੱਗੀ ਮਾਰੀ।
ਉਹਨਾਂ ਕਿਹਾ ਕਿ ਸਾਈਬਰ ਸੈਲ ਦੀ ਆਨਲਾਈਨ ਵੈੱਬਸਾਈਟ ਤੇ ਉਸਨੇ ਇਸ ਦੀ ਸ਼ਿਕਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਕਿਸੇ ਹੋਰ ਨਾਲ ਅਜਿਹੀ ਠੱਗੀ ਨਾ ਹੋਵੇ ਇਸ ਕਰਕੇ ਉਸ ਨੇ ਮੀਡੀਆ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਨਾਲ ਠੱਗੀ ਮਾਰੀ ਗਈ ਹੈ ਉਹਨਾਂ ਕਿਹਾ ਕਿ ਮੋਬਾਈਲ ਦੇ ਵਿੱਚ ਅੱਜ ਕੱਲ ਦਸਤਾਵੇਜ਼ ਰੱਖਣੇ ਖਤਰੇ ਤੋਂ ਖਾਲੀ ਨਹੀਂ ਹਨ।