Assembly Election: ਦਿੱਗਜ ਨੇਤਾਵਾਂ ਦੀਆਂ ਬੇਟੀਆਂ ਕਰ ਰਹੀਆਂ ਪਿਤਾ ਲਈ ਚੋਣ ਪ੍ਰਚਾਰ
ਪੰਜਾਬ ਦੇ ਜਲਾਲਾਬਾਦ ਤੋਂ ਚੋਣ ਲੜ੍ਹ ਰਹੇ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਲਈ ਉਨ੍ਹਾਂ ਦੀ ਬੇਟੀ ਹਰਕੀਰਤ ਕੌਰ ਚੋਣ ਪ੍ਰਚਾਰ ਕਰ ਰਹੀ ਹੈ। ਉਹ ਆਪਣੇ ਪਿਤਾ ਲਈ ਵੋਟਾਂ ਮੰਗਣ ਲਈ ਗਲੀ-ਗਲੀ 'ਚ ਜਾ ਰਹੀ ਹੈ। ਹਰਕੀਰਤ ਕੌਰ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਉਹ ਪੇਂਟਿੰਗ ਤੇ ਭਰਤਨਾਟਿਅਮ ਦੀ ਸ਼ੌਕੀਨ ਹੈ।
Download ABP Live App and Watch All Latest Videos
View In Appਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਆਪਣੇ ਪਿਤਾ ਦੀ ਨਵੀਂ ਪਾਰਟੀ ਦਾ ਚੋਣ ਪ੍ਰਬੰਧ ਸੰਭਾਲ ਰਹੀ ਹੈ। ਜੈਇੰਦਰ ਕੌਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਵੀ ਪ੍ਰਚਾਰ ਕੀਤਾ ਸੀ। ਇਸ ਵਾਰ ਵੀ ਉਹ ਘਰ-ਘਰ ਜਾ ਕੇ ਆਪਣੇ ਪਿਤਾ ਲਈ ਵੋਟਾਂ ਮੰਗ ਰਹੀ ਹੈ।
ਪੰਜਾਬ ਦੀ ਹੌਟ ਸੀਟ ਮੰਨੇ ਜਾਂਦੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਹਨ।ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦੇ ਖਿਲਾਫ ਹਨ। ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੀ ਪਿਤਾ ਲਈ ਚੋਣ ਪ੍ਰਚਾਰ ਕਰ ਰਹੀ ਹੈ। ਉਹ ਸਿੱਧੂ ਦਾ ਪੰਜਾਬ ਮਾਡਲ ਦੱਸ ਕੇ ਵੋਟਾਂ ਮੰਗ ਰਹੀ ਹੈ। 28 ਸਾਲਾ ਰਾਬੀਆ ਨੇ ਲੰਡਨ ਤੋਂ ਫੈਸ਼ਨ ਡਿਜ਼ਾਈਨਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਵੀ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਲਈ ਵੋਟ ਮੰਗ ਰਹੀ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਾਇਰੈਕਟਰ ਅਤੇ ਯੂਪੀ ਵਿੱਚ ਭਾਜਪਾ ਨੇਤਾ ਰਾਜੇਸ਼ਵਰ ਸਿੰਘ ਸਰੋਜਨੀ ਨਗਰ ਤੋਂ ਚੋਣ ਲੜ ਰਹੇ ਹਨ। ਰਾਜੇਸ਼ਵਰ ਸਿੰਘ ਦੇ ਨਾਲ ਉਨ੍ਹਾਂ ਦੀ ਬੇਟੀ ਰਾਜਲਕਸ਼ਮੀ ਵੀ ਚੋਣ ਪ੍ਰਚਾਰ 'ਚ ਰੁੱਝੀ ਹੋਈ ਹੈ। ਰਾਜਲਕਸ਼ਮੀ ਆਪਣੇ ਪਿਤਾ ਨਾਲ ਕਈ ਪਿੰਡਾਂ ਦਾ ਦੌਰਾ ਕਰ ਚੁੱਕੀ ਹੈ, ਹੁਣ ਉਹ ਸਿਰਫ਼ 12 ਸਾਲ ਦੀ ਹੈ।