ਯੂਪੀ , ਉਤਰਾਖੰਡ, ਮਣੀਪੁਰ ਤੇ ਗੋਆ 'ਚ ਭਾਜਪਾ ਵਰਕਰਾਂ ਨੇ ਰੰਗ ਖੇਡ ਕੇ ਮਨਾਇਆ ਜਸ਼ਨ, ਪੰਜਾਬ 'ਚ ਦਿਖਿਆ 'ਆਪ' ਦਾ ਵੱਖਰਾ ਅੰਦਾਜ਼ , ਵੇਖੋ ਤਸਵੀਰਾਂ
ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਨੀਪੁਰ ਅਤੇ ਗੋਆ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਨੇ ਜਿੱਤ-ਹਾਰ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਰੁਝਾਨਾਂ ਮੁਤਾਬਕ ਯੂ.ਪੀ., ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਭਾਜਪਾ ਦੀ ਸਰਕਾਰ ਬਣ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਬਣਾ ਰਹੀ ਹੈ।
Download ABP Live App and Watch All Latest Videos
View In Appਉੱਤਰ ਪ੍ਰਦੇਸ਼ ਤੋਂ ਲੈ ਕੇ ਉੱਤਰਾਖੰਡ, ਗੋਆ, ਮਨੀਪੁਰ ਤੱਕ ਦਾ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਵਰਕਰਾਂ ਤੋਂ ਲੈ ਕੇ ਸਮਰਥਕ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਵਰਕਰ ਉਤਸ਼ਾਹ ਨਾਲ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।
ਉੱਤਰ ਪ੍ਰਦੇਸ਼ 'ਚ 403 'ਚੋਂ 399 ਸੀਟਾਂ 'ਤੇ ਆਏ ਰੁਝਾਨਾਂ ਮੁਤਾਬਕ ਭਾਜਪਾ 274 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਯੂਪੀ 'ਚ ਭਾਜਪਾ ਵਰਕਰਾਂ ਸਮੇਤ ਸਮਰਥਕਾਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਵਿਚ ਔਰਤਾਂ ਦੀ ਗਿਣਤੀ ਵੀ ਵਧੀ ਹੈ। ਮਹਿਲਾਵਾਂ ਦੇ ਹੱਥਾਂ ਵਿੱਚ ਭਾਜਪਾ ਦਾ ਝੰਡਾ ਦਿਖਿਆ ਤੇ ਨੱਚ-ਗਾ ਕੇ ਭਾਜਪਾ ਦੀ ਜਿੱਤ ਦੇ ਜਸ਼ਨ ਵਿੱਚ ਡੁੱਬੀ।
ਕੁਝ ਤਸਵੀਰਾਂ 'ਚ ਸਮਰਥਕ ਅਤੇ ਕਾਰਕੁਨ ਸੜਕਾਂ 'ਤੇ ਰੰਗਾਂ ਨਾਲ ਖੇਡ ਕੇ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਨ੍ਹਾਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਜਿੱਤ ਦਾ ਜਸ਼ਨ ਮਨਾਉਂਦੀਆਂ ਨਜ਼ਰ ਆਈਆਂ ਹਨ।
ਚਾਹੇ ਯੂਪੀ ਹੋਵੇ ਜਾਂ ਉਤਰਾਖੰਡ, ਗੋਆ ਹੋਵੇ ਜਾਂ ਮਣੀਪੁਰ ਦੀਆਂ ਔਰਤਾਂ, ਭਾਜਪਾ ਦੀ ਜਿੱਤ ਨੂੰ ਲੈ ਕੇ ਕਾਫੀ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਨੇ ਗਲੇ ਵਿੱਚ ਹਾਰ ਪਾ ਕੇ ਨੱਚਦੇ ਹੋਏ ਗਾਉਂਦੇ ਹੋਏ ਮੱਥੇ 'ਤੇ ਟਿੱਕਾ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਰੁਝਾਨਾਂ 'ਚ 'ਆਪ' 92, ਕਾਂਗਰਸ 18, ਸ਼੍ਰੋਮਣੀ ਅਕਾਲੀ ਦਲ 4 ਸੀਟਾਂ 'ਤੇ ਅੱਗੇ ਹੈ। ਇੱਥੇ 117 ਵਿਧਾਨ ਸਭਾ ਸੀਟਾਂ ਲਈ ਬਹੁਮਤ ਦਾ ਅੰਕੜਾ 59 ਹੈ। ਆਪ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਸੀ।
ਵਰਕਰਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਜੋ ਪਾਰਟੀ ਦੀ ਜਿੱਤ ’ਤੇ ਨੱਚਦੀਆਂ ਨਜ਼ਰ ਆਈਆਂ। ਇਸ ਦੌਰਾਨ ਉਨ੍ਹਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੀ ਖਿਲਾਈਆਂ ਅਤੇ ਪਾਰਟੀ ਦੇ ਨਾਅਰੇ ਲਗਾ ਕੇ ਖੁਸ਼ੀ ਮਨਾਈ।
ਭਗਵੰਤ ਮਾਨ ਸੰਗਰੂਰ ਸੀਟ ਤੋਂ ਚੋਣ ਲੜ ਰਹੇ ਸਨ। ਉਹ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਇਸ ਜਿੱਤ ਤੋਂ ਬਾਅਦ ਭਗਵੰਤ ਮਾਨ ਆਪਣੀ ਮਾਤਾ ਹਰਪਾਲ ਕੌਰ ਦੇ ਨਾਲ ਪਾਰਟੀ ਵਰਕਰਾਂ ਨਾਲ ਪੁੱਜੇ। ਪਾਰਟੀ ਨੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ।