Punjab Election Result 2022: ਵੋਟਿੰਗ ਸ਼ੁਰੂ ਹੋਏ ਚਾਰ ਘੰਟੇ ਬੀਤੇ, ਇਹ ਦਿੱਗਜ਼ ਬੁਰੀ ਤਰ੍ਹਾਂ ਪਿਛੜੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਦੋਵੇਂ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ। ਚੰਨੀ ਇਸ ਵਾਰ ਚਮਕੌਰ ਸਿੰਘ ਸਾਹਿਬ ਤੇ ਭਦੌੜ ਵਿਧਾਨ ਸਭਾ ਸੀਟਾਂ ਤੋਂ ਚੋਣ ਲੜ ਰਹੇ ਹਨ। ਕਾਂਗਰਸ ਸਿਰਫ 13 ਸੀਟਾਂ ਉੱਪਰ ਅੱਗੇ ਚੱਲ ਰਹੀ ਹੈ। ਕਾਂਗਰਸ ਦੇ ਵੱਡੇ ਮੰਤਰੀ ਵੀ ਚੋਣਾਂ ਹਾਰ ਰਹੇ ਹਨ।
Download ABP Live App and Watch All Latest Videos
View In Appਪਹਿਲਾ ਰੁਝਾਨ 'ਚ ਆਪ 83 , ਕਾਂਗਰਸ 16, ਬੀਜੇਪੀ 05, ਸ਼੍ਰੋਮਣੀ ਅਕਾਲੀ ਦਲ 12 'ਤੇ ਹੈ। 117 ਸੀਟਾਂ 'ਤੇ ਸਿਰਫ ਇਕ ਸੀਟ ਤੋਂ ਹੀ ਰੁਝਾਨ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਦੂਜੀ ਵਾਰ ਪੰਜਾਬ ਅੰਦਰ ਵੱਡਾ ਝਟਕਾ ਲੱਗਾ ਹੈ। ਪਾਰਟੀ ਨੂੰ ਦੇ ਸਿਰਫ ਉਮੀਦਵਾਰ ਸਿਰਫ 9 ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਪਿੱਛੇ ਚੱਲ ਰਹੇ ਹਨ। ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਦਾ ਇਹ ਹਾਲ ਦੂਜੀ ਵਾਰ ਹੋ ਰਿਹਾ ਹੈ।
ਅੰਮ੍ਰਿਤਸਰ ਪੂਰਵੀ ਤੋਂ ਨਵਜੋਤ ਸਿੱਧੂ ਨੂੰ ਆਪ ਦੀ ਉਮੀਦਵਾਰ ਜੀਵਨਜੋਤ ਕੌਰ ਟੱਕਰ ਦੇ ਰਹੀ ਹੈ। ਜਦਕਿ ਬਿਕਰਮ ਮਜੀਠੀਆ ਤੀਜੇ ਨੰਬਰ 'ਤੇ ਚਲ ਰਹੇ ਹਨ।
ਸੂਬੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਘੱਟੋ-ਘੱਟ 59 ਸੀਟਾਂ ਚਾਹੀਦੀਆਂ ਹਨ।
ਮਾਨਸਾ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਉਪਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਮਾਨਸਾ ਵਿੱਚ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਪਿੱਛੇ ਚੱਲ ਰਹੇ ਹਨ।