UP Elections : ਪੋਲਿੰਗ ਕੇਂਦਰਾਂ 'ਤੇ ਲੋਕਾਂ ਦਾ ਦਿਖ ਰਿਹਾ ਵੋਟਿੰਗ ਭਾਰੀ ਉਤਸ਼ਾਹ, ਬਜ਼ੁਰਗਾਂ ਨੇ ਵੀ ਆਪਣੀ ਵੋਟਿੰਗ ਦਾ ਇਸਤੇਮਾਲ, See Photos
ਯੂਪੀ ਵਿਧਾਨ ਸਭਾ ਲਈ ਪਹਿਲੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ। ਪਹਿਲੇ ਪੜਾਅ 'ਚ ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ ਹੀ ਲੋਕ ਵੋਟਾਂ ਪਾਉਣ ਲਈ ਘਰਾਂ ਤੋਂ ਬਾਹਰ ਨਿਕਲਦੇ ਦੇਖੇ ਗਏ।
Download ABP Live App and Watch All Latest Videos
View In Appਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਮੁਜ਼ੱਫਰਨਗਰ 'ਚ ਚੋਣਾਂ ਦੇ ਪਹਿਲੇ ਪੜਾਅ ਲਈ 105 ਸਾਲ ਦੀ ਬਜ਼ੁਰਗ ਔਰਤ ਵੋਟ ਪਾਉਣ ਪਹੁੰਚੀ। ਉਨ੍ਹਾਂ ਕਿਹਾ ਕਿ ਮੈਂ ਵਿਕਾਸ ਅਤੇ ਸੁਰੱਖਿਆ ਲਈ ਵੋਟ ਦਿੱਤੀ ਹੈ।
ਬਜ਼ੁਰਗਾਂ ਵਿੱਚ ਵੀ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਤਸਵੀਰ 'ਚ ਨਜ਼ਰ ਆ ਰਹੇ ਇਹ ਬਜ਼ੁਰਗ ਜਦੋਂ ਵੋਟ ਦੇਖ ਕੇ ਬਾਹਰ ਆਏ ਤਾਂ ਉਨ੍ਹਾਂ ਨੇ ਆਪਣੀ ਤਸਵੀਰ ਅੱਗੇ ਪੋਜ਼ ਦਿੱਤਾ।
ਮੁਸਲਿਮ ਔਰਤਾਂ ਵੀ ਆਪਣੀ ਵੋਟ ਦਾ ਇਸਤੇਮਾਲ ਕਰਦੀਆਂ ਨਜ਼ਰ ਆਈਆਂ। ਜ਼ਾਕੀਰਾ ਨਾਂ ਦੀ ਮੁਸਲਿਮ ਔਰਤ ਨੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਵੋਟ ਪਾ ਕੇ ਬਹੁਤ ਖੁਸ਼ ਹਾਂ।
ਗੌਤਮ ਬੁੱਧ ਨਗਰ ਵਿੱਚ 19.23, ਬੁਲੰਦਸ਼ਹਿਰ ਵਿੱਚ 21.62, ਬਾਗਪਤ ਵਿੱਚ 22.30, ਅਲੀਗੜ੍ਹ ਵਿੱਚ 17.91, ਆਗਰਾ ਵਿੱਚ 20.30
ਸ਼ਾਮਲੀ ਜ਼ਿਲ੍ਹੇ 'ਚ ਹੁਣ ਤਕ 22.83 ਫੀਸਦੀ, ਮੁਜ਼ੱਫਰਨਗਰ 'ਚ 22.65 ਫੀਸਦੀ, ਮੇਰਠ 'ਚ 18.54 ਫੀਸਦੀ, ਮਥੁਰਾ 'ਚ 20.73, ਹਾਪੁੜ 'ਚ 22.80, ਗਾਜ਼ੀਆਬਾਦ 'ਚ 18.24 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਇਸ ਨਾਲ ਹੀ ਵੱਖ-ਵੱਖ ਵਿਧਾਨ ਸਭਾਵਾਂ ਦੇ ਕਈ ਪੋਲਿੰਗ ਬੂਥਾਂ 'ਤੇ ਈਵੀਐਮ ਖਰਾਬ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਾਗਪਤ ਵਿਧਾਨ ਸਭਾ ਦੇ ਖੇੜਾ ਬੂਥ ਨੰਬਰ 245 'ਤੇ ਈਵੀਐਮ ਮਸ਼ੀਨ 30 ਮਿੰਟ ਲਈ ਬੰਦ ਰਹੀ। ਇਹ ਲੇਡੀਜ਼ ਬੂਥ ਹੈ। ਇੱਥੇ ਵੋਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।