ਵਿਦੇਸ਼ ਤੋਂ ਆਇਆ 16 ਕਿੱਲੋ ਦਾ ਪਾਰਸਲ Aishwarya Rai ਲਈ ਬਣ ਗਿਆ ਮੁਸੀਬਤ, ਜਾਣੋ ਪੂਰਾ ਮਾਮਲਾ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਭਾਵੇਂ ਅੱਜ ਕੱਲ੍ਹ ਫਿਲਮਾਂ ਵਿੱਚ ਘੱਟ ਦਿਖਾਈ ਦੇ ਰਹੀ ਹੈ, ਪਰ ਉਨ੍ਹਾਂ ਦੀ ਫੈਨ ਫੌਲੋਇੰਗ ਵਿੱਚ ਕੋਈ ਕਮੀ ਨਹੀਂ ਆਈ।
Download ABP Live App and Watch All Latest Videos
View In Appਇਸ ਦੇ ਨਾਲ ਹੀ, ਅੱਜ ਇਸ ਸਟੋਰੀ ਵਿਚ, ਉਸ ਨਾਲ ਸਬੰਧਤ ਇੱਕ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ।
ਇਹ ਸਾਲ 2006 ਦੀ ਗੱਲ ਹੈ ਜਦੋਂ ਨੀਦਰਲੈਂਡਜ਼ ਤੋਂ ਮੁੰਬਈ ਦੇ ਇੱਕ ਡਾਕਘਰ ਵਿੱਚ ਐਸ਼ਵਰਿਆ ਲਈ 16 ਕਿਲੋ ਦਾ ਪਾਰਸਲ ਆਇਆ ਸੀ। ਐਸ਼ਵਰਿਆ ਰਾਏ ਦੇ ਘਰ ਦਾ ਪਤਾ ਪਾਰਸਲ ਤੇ ਲਿਖਿਆ ਹੋਇਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਕਸਟਮ ਵਾਲਿਆਂ ਨੇ ਸ਼ੱਕ ਦੇ ਅਧਾਰ 'ਤੇ ਪਾਰਸਲ ਨੂੰ ਖੋਲ੍ਹਣ ਬਾਰੇ ਸੋਚਿਆ, ਜਿਸ ਲਈ ਐਸ਼ਵਰਿਆ ਰਾਏ ਦਾ ਉੱਥੇ ਮੌਜੂਦ ਹੋਣਾ ਲਾਜ਼ਮੀ ਸੀ। ਇਸ ਦੇ ਲਈ ਕਸਮਟ ਵਾਲਿਆਂ ਨੇ ਐਸ਼ਵਰਿਆ ਨੂੰ ਲਿਖਤੀ ਰੂਪ ਵਿੱਚ ਇੱਕ ਪੱਤਰ ਭੇਜਿਆ। ਉਸ ਵਕਤ ਐਸ਼ਵਰਿਆ ਰਾਏ ਜੈਪੁਰ ਵਿੱਚ ਆਪਣੀ ਫਿਲਮ 'ਜੋਧਾ ਅਕਬਰ' ਦੀ ਸ਼ੂਟਿੰਗ ਕਰ ਰਹੀ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਸ਼ਵਰਿਆ ਦੀ ਗੈਰ ਹਾਜ਼ਰੀ ਵਿੱਚ, ਜਦੋਂ ਕਸਟਮ ਵਾਲਿਆਂ ਨੇ ਪਾਰਸਲ ਖੋਲ੍ਹਿਆ, ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਪਾਰਸਲ ਵਿੱਚ ਡੀਵੀਡੀ ਪਲੇਅਰਾਂ ਸਮੇਤ ਬਹੁਤ ਸਾਰੇ ਇਲੈਕਟ੍ਰਾਨਿਕ ਯੰਤਰ ਸਨ। ਇਸ ਤੋਂ ਇਲਾਵਾ ਇੱਕ ਸ਼ਾਰਟਸ ਵਿੱਚ ਯੂਰੋ ਵੀ ਰੱਖੇ ਗਏ ਸੀ। ਭਾਰਤੀ ਰੁਪਏ ਵਿੱਚ ਉਨ੍ਹਾਂ ਯੂਰੋ ਦੀ ਕੀਮਤ ਤਕਰੀਬਨ 13 ਲੱਖ ਰੁਪਏ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਪਾਰਸਲ ਖੋਲ੍ਹਣ ਤੋਂ ਬਾਅਦ ਕਸਟਮਜ਼ ਵਿਭਾਗ ਨੇ ਐਸ਼ਵਰਿਆ ਨੂੰ ਨੋਟਿਸ ਭੇਜ ਕੇ ਸਪਸ਼ਟੀਕਰਨ ਦੇਣ ਲਈ ਕਿਹਾ। ਫਿਰ ਐਸ਼ਵਰਿਆ ਦੇ ਵਕੀਲ ਨੇ ਕਸਟਮਜ਼ ਨੂੰ ਦੱਸਿਆ ਕਿ ਐਸ਼ਵਰਿਆ ਨੂੰ ਨਹੀਂ ਪਤਾ ਕਿ ਪਾਰਸਲ ਕਿਸਨੇ ਭੇਜਿਆ ਸੀ।
ਹਾਲਾਂਕਿ, ਜੈਪੁਰ ਤੋਂ ਆਉਣ ਤੋਂ ਬਾਅਦ, ਐਸ਼ਵਰਿਆ ਨੇ ਕਸਟਮ ਵਿਭਾਗ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਹ ਨਿਸ਼ਚਤ ਤੌਰ 'ਤੇ ਨੀਦਰਲੈਂਡਜ਼ ਇੱਕ ਐਵਾਰਡ ਸ਼ੋਅ ਲਈ ਗਈ ਸੀ ਪਰ ਪਾਰਸਲ ਭੇਜਣ ਵਾਲੇ ਵਿਅਕਤੀ ਨੂੰ ਨਹੀਂ ਜਾਣਦੀ।