Aamir Khan: ਆਮਿਰ ਖਾਨ ਨੇ ਬਾਲੀਵੁੱਡ 'ਚ ਪੂਰੇ ਕੀਤੇ 35 ਸਾਲ, ਜਾਣੋ ਕਿਉਂ ਸ਼ਾਹਰੁਖ ਤੇ ਸਲਮਾਨ ਜਿੰਨੇ ਅਮੀਰ ਨਹੀਂ ਹਨ ਆਮਿਰ

35th Years Aamir Khan: ਆਮਿਰ ਖਾਨ ਨੇ ਅੱਜ ਹਿੰਦੀ ਸਿਨੇਮਾ ਵਿੱਚ 35 ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕਰ ਲਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਮਿਰ ਖਾਨ ਕਿਉਂ ਸਲਮਾਨ ਤੇ ਸ਼ਾਹਰੁਖ ਜਿੰਨੇ ਅਮੀਰ ਨਹੀਂ ਹਨ।

ਆਮਿਰ ਖਾਨ ਨੇ ਬਾਲੀਵੁੱਡ 'ਚ ਪੂਰੇ ਕੀਤੇ 35 ਸਾਲ, ਜਾਣੋ ਕਿਉਂ ਸ਼ਾਹਰੁਖ ਤੇ ਸਲਮਾਨ ਜਿੰਨੇ ਅਮੀਰ ਨਹੀਂ ਹਨ ਆਮਿਰ

1/7
ਜੇਕਰ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਆਮਿਰ ਖ਼ਾਨ ਦਾ ਨਾਮ ਜ਼ਰੂਰ ਇਸ ਵਿੱਚ ਸ਼ਾਮਲ ਹੋਵੇਗਾ। ਆਪਣੀ ਸ਼ਾਨਦਾਰ ਅਦਾਕਾਰੀ ਕਾਰਨ ਆਮਿਰ ਨੂੰ ਬਾਲੀਵੁੱਡ ਦਾ ਮਿਸਟਰ ਪਰਫੈਕਸ਼ਨਿਸਟ ਵੀ ਕਿਹਾ ਜਾਂਦਾ ਹੈ। ਅੱਜ ਯਾਨੀ 29 ਅਪ੍ਰੈਲ ਨੂੰ ਆਮਿਰ ਖਾਨ ਨੇ ਫਿਲਮ 'ਕਯਾਮਤ ਸੇ ਕਯਾਮਤ ਤਕ' ਰਾਹੀਂ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ।
2/7
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਮਿਰ ਖਾਨ ਕਿਉਂ ਸਲਮਾਨ ਤੇ ਸ਼ਾਹਰੁਖ ਜਿੰਨੇ ਅਮੀਰ ਕਿਉਂ ਨਹੀਂ ਹਨ। ਜਦਕਿ ਆਮਿਰ ਖਾਨ ਸਲਮਾਨ ਤੇ ਸ਼ਾਹਰੁਖ ਤੋਂ ਜ਼ਿਆਦਾ ਫੀਸ ਲੈਂਦੇ ਹਨ। ਉਨ੍ਹਾਂ ਦੀ ਫੀਸ ਫਿਲਮਾਂ 'ਚ ਪਰਸੈਂਟ ਦੇ ਹਿਸਾਬ ਨਾਲ ਹੁੰਦੀ ਹੈ। ਫਿਰ ਵੀ ਆਮਿਰ ਸ਼ਾਹਰੁਖ ਤੇ ਸਲਮਾਨ ਤੋਂ ਜ਼ਿਆਦਾ ਅਮੀਰ ਨਹੀਂ ਹਨ।
3/7
ਇੱਕ ਰਿਪੋਰਟ ਦੇ ਮੁਤਾਬਕ ਆਮਿਰ ਖਾਨ ਦੀ ਜਾਇਦਾਦ 235 ਮਿਲੀਅਨ ਡਾਲਰ ਯਾਨਿ 1862 ਕਰੋੜ ਰੁਪਏ ਹੈ। ਆਮਿਰ ਦੀ ਜਾਇਦਾਦ ਬਾਕੀ ਦੋਵੇਂ ਖਾਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿਉਂ।
4/7
ਇਸ ਦਾ ਪਹਿਲਾ ਕਾਰਨ ਇਹ ਹੈ ਕਿ ਆਮਿਰ ਖਾਨ ਇਨ੍ਹਾਂ ਦੋਵਾਂ ਦੇ ਮੁਕਾਬਲੇ ਕਾਫੀ ਘੱਟ ਫਿਲਮਾਂ ਕਰਦੇ ਹਨ। ਆਮ ਤੌਰ 'ਤੇ ਆਮਿਰ ਖਾਨ 2-3 ਸਾਲਾਂ 'ਚ ਇੱਕ ਫਿਲਮ ਕਰਦੇ ਹਨ, ਜਦਕਿ ਸਲਮਾਨ ਤੇ ਸ਼ਾਹਰੁਖ ਇੱਕ ਸਾਲ 'ਚ 2-3 ਫਿਲਮਾਂ ਕਰਦੇ ਹਨ।
5/7
ਦੂਜਾ ਕਾਰਨ ਇਹ ਹੈ ਕਿ ਸਲਮਾਨ ਤੇ ਸ਼ਾਹਰੁਖ ਕਿਸੇ ਵੀ ਤਰ੍ਹਾਂ ਦੀਆਂ ਐਡਾਂ ਯਾਨਿ ਇਸ਼ਤਿਹਾਰਾਂ 'ਚ ਕੰਮ ਕਰ ਲੈਂਦੇ ਹਨ। ਜਦਕਿ ਆਮਿਰ ਖਾਨ ਕਦੇ ਵੀ ਪਾਨ, ਗੁਟਕਾ, ਤੰਬਾਕੂ, ਸ਼ਰਾਬ ਜਾਂ ਕਿਸੇ ਗੋਰੇ ਹੋਣ ਵਾਲੀ ਕਰੀਮ ਦੇ ਬਰੈਂਡ ਦੀ ਐਡ ਕਦੇ ਨਹੀਂ ਕਰਦੇ।
6/7
ਤੀਜਾ ਕਾਰਨ ਇਹ ਹੈ ਕਿ ਆਮਿਰ ਖਾਨ ਕਿਸੇ ਦੇ ਵਿਆਹ ਜਾਂ ਪਾਰਟੀ 'ਚ ਪੈਸੇ ਲੈਕੇ ਨਹੀਂ ਨੱਚਦੇ ਹਨ, ਜਦਕਿ ਸ਼ਾਹਰੁਖ ਤੇ ਸਲਮਾਨ ਖਾਨ ਕਿਸੇ ਦੇ ਵਿਆਹ 'ਚ ਸਿਰਫ ਕੁੱਝ ਮਿੰਟ ਡਾਂਸ ਕਰਨ ਦੇ ਕਰੋੜਾਂ ਰੁਪਏ ਚਾਰਜ ਕਰਦੇ ਹਨ।
7/7
ਚੌਥਾ ਕਾਰਨ ਇਹ ਹੈ ਕਿ ਆਮਿਰ ਖਾਨ ਦੂਜੇ ਐਕਟਰਾਂ ਵਾਂਗ ਐਵਾਰਡ ਫੰਕਸ਼ਨ 'ਚ ਵੀ ਨਹੀਂ ਜਾਂਦੇ ਹਨ, ਜਦਕਿ ਸਲਮਾਨ ਤੇ ਸ਼ਾਹਰੁਖ ਐਵਾਰਡ ਫੰਕਸ਼ਨ ਹੋਸਟ ਕਰਨ ਤੇ ਸਟੇਜ ਪਰਫਾਰਮੈਂਸ ਦੇ ਕਰੋੜਾਂ ਰੁਪਏ ਚਾਰਜ ਕਰਦੇ ਹਨ।
Sponsored Links by Taboola