Election Results 2024
(Source: ECI/ABP News/ABP Majha)
ਬੀਜੇਪੀ ਨੇ ਇੱਕ ਹੀਰੋਇਨ 'ਤੇ ਖੇਡਿਆ ਦਾਅ, ਪਾਇਲ ਸਰਕਾਰ ਬਣੀ ਬੀਜੇਪੀ ਉਮੀਦਵਾਰ
ਪੱਛਮੀ ਬੰਗਾਲ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਅਜਿਹੇ 'ਚ ਹਾਲ ਹੀ 'ਚ ਅਦਾਕਾਰਾ ਪਾਇਲ ਸਰਕਾਰ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਮੌਜੂਦਗੀ 'ਚ ਬੀਜੇਪੀ ਦਾ ਪੱਲਾ ਫੜਿਆ ਸੀ। ਪਾਇਲ ਟਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ।
Download ABP Live App and Watch All Latest Videos
View In Appਪੱਛਮੀ ਬੰਗਾਲ 'ਚ ਬੀਜੇਪੀ ਇਸ ਵਾਰ ਕਈ ਪੁਰਾਣੇ ਲੀਡਰਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਇਸ ਦਰਮਿਆਨ ਹਾਲ ਹੀ 'ਚ ਬੀਜੇਪੀ 'ਚ ਸ਼ਾਮਲ ਹੋਣ ਵਾਲੀ ਪਾਇਲ ਸਰਕਾਰ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ। ਉਹ ਬਾਂਗਲਾ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ।
ਪੱਛਮੀ ਬੰਗਾਲ 'ਚ ਬੀਜੇਪੀ ਨੇ ਇਸ ਵਾਰ ਕਈ ਪੁਰਾਣੇ ਲੀਡਰਾਂ ਨੂੰ ਟਿਕਟ ਨਹੀਂ ਦਿੱਤੀ। ਇਸ ਦਰਮਿਆਨ ਹਾਲ ਹੀ 'ਚ ਬੀਜੇਪੀ 'ਚ ਸ਼ਾਮਲ ਹੋਣ ਵਾਲੀ ਪਾਇਲ ਸਰਕਾਰ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ। ਬੰਗਲਾ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਾਇਲ ਸਰਕਾਰ ਨੂੰ ਬੋਗਾਲਾ ਪੂਰਬ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ।
ਪਾਇਲ ਸਰਕਾਰ ਨੇ ਸਾਲ 2004 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਾਲਜ ਦੇ ਦਿਨਾਂ ਤੋਂ ਹੀ ਟੈਲੀਫਿਲਮ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਪਾਇਲ ਪਾਪੂਲਰ ਬੰਗਾਲ ਮੈਗਜ਼ੀਨ ਉਨਿਸ਼ ਕੁਰੀ ਦੇ ਕਵਰ ਪੇਜ 'ਤੇ ਆ ਚੁੱਕੀ ਹੈ। ਸਾਲ 2010 'ਚ ਫਿਲਮ ਲੇ ਚੱਕਾ ਲਈ ਬੈਸਟ ਅਦਾਕਾਰਾ ਦਾ ਆਨੰਦਲੋਕ ਐਵਾਰਡ ਜਿੱਤ ਚੁੱਕੀ ਹੈ। ਸਾਲ 2016 'ਚ ਉਹ ਫਿਲਮ ਜੋਮੇਰ ਰਾਜਾ ਦਿਲੋ ਬੋਰ ਲਈ ਬੈਸਟ ਅਦਾਕਾਰਾ ਲਈ ਕਲਾਕਾਰ ਐਵਾਰਡ ਜਿੱਤ ਚੁੱਕੀ ਹੈ।
ਪੱਛਮੀ ਬੰਗਾਲ ਦੀ ਬੇਹਾਲਾ ਪੂਰਬ ਸੀਟ ਤੋਂ ਬੀਜਪੀ ਉਮੀਦਵਾਰ ਪਾਇਲ ਸਰਕਾਰ ਨੇ ਏਬੀਪੀ ਨਿਊਜ਼ ਦੇ ਪ੍ਰੋਗਰਾਮ ਕੌਣ ਬਣੇਗਾ ਮੁੱਖ ਮੰਤਰੀ 'ਚ ਬੰਗਾਲ 'ਚ ਮੌਜੂਦਾ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕੇਂਦਰ ਵੱਲੋਂ ਕਿਸਾਨਾਂ ਨੂੰ 6000 ਰੁਪਏ ਦੇਣ ਦੀ ਯੋਜਨਾ ਬਣਾਈ ਗਈ। ਉਦੋਂ ਟੀਐਮਸੀ ਨੇ ਇਸ ਯੋਜਨਾ ਤੋਂ ਇਨਕਾਰ ਕੀਤਾ ਸੀ ਤਾਂ ਹੁਣ ਟੀਐਮਸੀ ਕਿਸਾਨਾਂ ਲਈ ਯੋਜਨਾ ਕਿਉਂ ਬਣਾ ਰਹੀ ਹੈ।
ਚੋਣਾਂ ਤੋਂ ਪਹਿਲਾਂ ਪਾਇਲ ਸਰਕਾਰ ਨੇ ਕਿਹਾ ਲੋਕ ਜਿਸਨੂੰ ਪਸੰਦ ਕਰਨਗੇ, ਓਹੀ ਇੱਥੇ ਰਹਿਣਗੇ। ਗੱਲ ਸਿਰਫ ਕਾਬਲੀਅਤ 'ਤੇ ਨਿਰਭਰ ਕਰਦੀ ਹੈ।