Shah Rukh Khan: ਸ਼ਾਹਰੁਖ ਖਾਨ ਨਹੀਂ ਹਾਲੀਵੁੱਡ ਐਕਟਰ ਟੌਮ ਕਰੂਜ਼ ਨੇ ਬਣਨਾ ਸੀ 'DDLJ' ਦਾ ਰਾਜ, ਪਰ ਫਿਰ ਪਲਟੀ ਬਾਜ਼ੀ ਤੇ ਇੰਝ ਖੁੱਲ੍ਹੀ SRK ਦੀ ਕਿਸਮਤ
ਇਸ ਫਿਲਮ ਨੇ ਸ਼ਾਹਰੁਖ ਖਾਨ ਨੂੰ ਹਿੰਦੀ ਸਿਨੇਮਾ ਦਾ ਸੁਪਰਸਟਾਰ ਬਣਾਇਆ ਸੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਰੋਲ ਲਈ ਅਭਿਨੇਤਾ ਆਦਿਤਿਆ ਚੋਪੜਾ ਦੀ ਪਹਿਲੀ ਪਸੰਦ ਨਹੀਂ ਸੀ। ਸਗੋਂ ਉਹ ਇਹ ਫਿਲਮ ਕਿਸੇ ਵਿਦੇਸ਼ੀ ਸਟਾਰ ਨਾਲ ਬਣਾਉਣਾ ਚਾਹੁੰਦੇ ਸਨ।
Download ABP Live App and Watch All Latest Videos
View In App'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਸਾਲ 1995 'ਚ ਰਿਲੀਜ਼ ਹੋਈ ਸੀ। ਜਿਸ ਨੇ ਰਿਲੀਜ਼ ਹੋਣ 'ਤੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਅਤੇ ਭਾਰੀ ਮੁਨਾਫਾ ਕਮਾਇਆ।
ਫਿਲਮ 'ਚ ਸ਼ਾਹਰੁਖ ਖਾਨ ਨਾਲ ਅਦਾਕਾਰਾ ਕਾਜੋਲ ਨਜ਼ਰ ਆਈ ਸੀ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਵੱਡੇ ਪਰਦੇ 'ਤੇ ਅੱਗ ਲਗਾ ਦਿੱਤੀ ਅਤੇ ਇਸ ਤੋਂ ਬਾਅਦ ਹੀ ਸ਼ਾਹਰੁਖ ਖਾਨ ਨੂੰ 'ਕਿੰਗ ਆਫ ਰੋਮਾਂਸ' ਦਾ ਟੈਗ ਮਿਲ ਗਿਆ।
ਇਹ ਫਿਲਮ ਆਦਿਤਿਆ ਚੋਪੜਾ ਨੇ ਸਿਰਫ 4 ਤੋਂ 5 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਸੀ ਅਤੇ ਇਸ ਨੇ ਬਾਕਸ ਆਫਿਸ 'ਤੇ 58 ਕਰੋੜ ਰੁਪਏ ਕਮਾਏ ਸਨ।
ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫਿਲਮ ਲਈ ਸ਼ਾਹਰੁਖ ਖਾਨ ਆਦਿਤਿਆ ਚੋਪੜਾ ਦੀ ਪਹਿਲੀ ਪਸੰਦ ਨਹੀਂ ਸਨ। ਸਗੋਂ ਉਹ ਇਹ ਫਿਲਮ ਹਾਲੀਵੁੱਡ ਸਟਾਰ ਟਾਮ ਕਰੂਜ਼ ਨਾਲ ਬਣਾਉਣਾ ਚਾਹੁੰਦੇ ਸਨ। ਪਰ ਫਿਰ ਯਸ਼ ਚੋਪੜਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਫਿਲਮ ਟੌਮ ਲਈ ਬਹੁਤ ਪਰੇਸ਼ਾਨੀ ਵਾਲੀ ਹੋਵੇਗੀ।
ਇਸ ਤੋਂ ਬਾਅਦ ਆਦਿਤਿਆ ਚੋਪੜਾ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਇਸ ਲਈ ਸੈਫ ਅਲੀ ਖਾਨ ਨੂੰ ਕਾਸਟ ਕਰਨਾ ਚਾਹੁੰਦੇ ਸਨ। ਪਰ ਇੱਥੇ ਵੀ ਗੱਲ ਨਹੀਂ ਚੱਲੀ ਅਤੇ ਫਿਰ ਇਹ ਫਿਲਮ ਸ਼ਾਹਰੁਖ ਖਾਨ ਦੀ ਝੋਲੀ ਵਿੱਚ ਜਾ ਡਿੱਗੀ ਅਤੇ ਬਲਾਕਬਸਟਰ ਬਣ ਗਈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਆਖਰੀ ਵਾਰ ਫਿਲਮ 'ਡੰਕੀ' 'ਚ ਨਜ਼ਰ ਆਏ ਸਨ। ਜਿਸ ਵਿੱਚ ਉਹ ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ ਨਾਲ ਨਜ਼ਰ ਆਏ ਸਨ। ਫਿਲਮ ਨੇ ਵੀ ਚੰਗੀ ਕਮਾਈ ਕੀਤੀ ਸੀ।