Diljit Dosanjh: ਦਿਲਜੀਤ ਦੋਸਾਂਝ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਤੇਜ਼ੀ ਨਾਲ ਵਧ ਰਹੇ 'GOAT' ਗਾਣੇ ਦੇ ਵਿਊਜ਼, ਫੈਨਜ਼ ਯੂਟਿਊਬ 'ਤੇ ਕਰ ਰਹੇ ਕਮੈਂਟਸ
ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਪੂਰੀ ਦੁਨੀਆ 'ਚ ਛਾਏ ਹੋਏ ਹਨ। ਉਨ੍ਹਾਂ ਨੇ ਕੋਚੈਲਾ ਵਿੱਚ ਧਮਾਕੇਦਾਰ ਪਰਫਾਰਮੈਂਸ ਦੇ ਨਾਲ ਪੂਰੀ ਦੁਨੀਆ 'ਚ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇੱਥੋਂ ਤੱਕ ਵਿਦੇਸ਼ੀ ਲੋਕ ਵੀ ਦਿਲਜੀ ਦੋਸਾਂਝ ਦੇ ਕਾਇਲ ਹੁੰਦੇ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਦੱਸ ਦਈਏ ਕਿ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੁਪਰਹਿੱਟ ਗਾਣੇ 'ਗੋਟ' (GOAT) ਤੋਂ ਸ਼ੁਰੂਆਤ ਕੀਤੀ ਸੀ। ਦਿਲਜੀਤ ਦੀ ਪਰਫਾਰਮੈਂਸ ਤੋਂ ਬਾਅਦ ਯੂਟਿਊਬ 'ਤੇ ਇਸ ਗੀਤ ਦੇ ਤੇਜ਼ੀ ਨਾਲ ਵਿਊਜ਼ ਵਧ ਰਹੇ ਹਨ। ਭਾਰਤੀ ਹੀ ਨਹੀਂ, ਸਗੋਂ ਵਿਦੇਸ਼ੀ ਲੋਕ ਵੀ ਇਸ ਗੀਤ 'ਤੇ ਪਿਆਰ ਦੀ ਖੂਬ ਵਰਖਾ ਕਰ ਰਹੇ ਹਨ।
ਦੱਸ ਦਈਏ ਕਿ ਇਹ ਗਾਣਾ ਦਿਲਜੀਤ ਦੋਸਾਂਝ ਦੀ ਸੁਪਰਹਿੱਟ ਐਲਬਮ 'ਬੋਰਨ ਟੂ ਸ਼ਾਈਨ' ਦਾ ਹੈ। ਇਹ ਗਾਣਾ ਦਿਲਜੀਤ ਦੋਸਾਂਝ ਨੇ ਗਾਇਆ ਸੀ, ਜਦਕਿ ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਸੀ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮੈਂਸ ਤੋਂ ਪਹਿਲਾਂ ਇਹ ਗਾਣਾ 216 ਮਿਲੀਅਨ ਵਿਊਜ਼ 'ਤੇ ਆ ਕੇ ਰੁਕਿਆ ਹੋਇਆ ਸੀ। ਪਰ 16 ਅਪ੍ਰੈਲ ਤੋਂ ਬਾਅਦ ਇਸ ਦੇ ਵਿਊਜ਼ ਵਧ ਕੇ 217 ਮਿਲੀਅਨ ਹੋ ਗਏ ਹਨ। ਇਹੀ ਨਹੀਂ ਫੈਨਜ਼ ਇਸ ਗੀਤ ਦੇ ਹੇਠਾਂ ਪਿਆਰ ਭਰੇ ਕਮੈਂਟਸ ਵੀ ਕਰ ਰਹੇ ਹਨ।
ਇਸ ਗੀਤ 'ਤੇ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ ਕਿਹਾ, 'ਕੋਚੈਲਾ 'ਚ ਤਾਂ ਤੁਸੀਂ ਕਮਾਲ ਕਰ ਦਿੱਤੀ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਛਾ ਗਏ ਕੋਚੈਲਾ 'ਚ'। ਇੱਕ ਹੋਰ ਯੂਜ਼ ਨੇ ਕਮੈਂਟ 'ਚ ਕਿਹਾ, 'ਕੋਚੈਲਾ ਪਰਫਾਰਮੈਂਸ ਤੋਂ ਬਾਅਦ ਮੈਂ ਇਸ ਗਾਣੇ ਨੂੰ ਹੋਰ ਜ਼ਿਆਦਾ ਪਸੰਦ ਕਰਨ ਲੱਗ ਪਿਆ ਹਾਂ।'
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ 16 ਅਪ੍ਰੈਲ ਨੂੰ ਕੋਚੈਲਾ 'ਚ ਪਰਫਾਰਮ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ 'ਗੋਟ' ਗਾਣੇ ਤੋਂ ਹੀ ਪਰਫਾਰਮੈਂਸ ਸ਼ੁਰੂ ਕੀਤੀ ਸੀ। ਹੁਣ ਇਸ ਤੋਂ ਬਾਅਦ ਯੂਟਿਊਬ 'ਤੇ ਇਸ ਗਾਣੇ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਦਿਲਜੀਤ ਦੀ ਕੋਚੈਲਾ 'ਚ ਦੂਜੀ ਪਰਫਾਰਮੈਂਸ 22 ਅਪ੍ਰੈਲ ਨੂੰ ਦੇਖਣ ਨੂੰ ਮਿਲੇਗੀ।