ਆਖਰ ਕੌਣ ਹੈ ਦੀਪ ਸਿੱਧੂ? ਅਦਾਕਾਰ ਤੋਂ ਕਿਵੇਂ ਬਣਿਆ ਅੰਦੋਲਨਕਾਰੀ?

deep sidhu

1/7
ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਇੱਕ ਪੰਜਾਬੀ ਅਦਾਕਾਰ ਹੈ। Gਸ ਦਾ ਜਨਮ ਸਾਲ 1984 'ਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ 'ਚ ਹੋਇਆ ਸੀ।
2/7
ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ। ਦੀਪ ਸਿੱਧੂ ਕਿੰਗਫਿਸ਼ਰ ਮਾਡਲ ਹੰਟ ਦਾ ਜੇਤੂ ਰਹਿ ਚੁੱਕਾ ਹੈ ਤੇ ਮਿਸਟਰ ਇੰਡੀਆ ਮੁਕਾਬਲੇ 'ਚ ਮਿਸਟਰ ਪਰਸਨੈਲਟੀ ਦਾ ਖਿਤਾਬ ਜਿੱਤ ਚੁੱਕਿਆ ਹੈ।
3/7
ਉਸ ਨੇ ਸ਼ੁਰੂ 'ਚ ਮਾਡਲਿੰਗ ਕੀਤੀ, ਪਰ ਸਫਲ ਨਹੀਂ ਹੋਇਆ। ਕਿੰਗਫਿਸ਼ਰ ਮਾਡਲ ਹੰਟ ਐਵਾਰਡ ਜਿੱਤਣ ਤੋਂ ਕੁਝ ਦਿਨ ਪਹਿਲਾਂ ਉਹ ਬਾਰ ਦਾ ਮੈਂਬਰ ਵੀ ਸੀ।
4/7
ਸਾਲ 2015 ਵਿੱਚ ਦੀਪ ਸਿੱਧੂ ਦੀ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ ਰਿਲੀਜ਼ ਹੋਈ ਸੀ।
5/7
ਹਾਲਾਂਕਿ, ਉਸ ਨੂੰ 2018 ਦੀ ਫਿਲਮ 'ਜ਼ੋਰਾ ਦੱਸ ਨੰਬਰੀਆ' ਤੋਂ ਪਛਾਣ ਮਿਲੀ, ਜਿਸ 'ਚ ਉਸ ਨੇ ਗੈਂਗਸਟਰ ਦੀ ਭੂਮਿਕਾ ਨਿਭਾਈ ਸੀ।
6/7
ਦੀਪ ਸਿੱਧੂ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਉਸ ਨਾਲ ਵੱਡੀ ਗਿਣਤੀ ਨੌਜਵਾਨ ਜੁੜੇ ਹੋਏ ਹਨ।
7/7
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਖਾਲਿਸਤਾਨੀਆਂ ਦੇ ਪ੍ਰਭਾਵ ਹੇਠ ਹੈ। ਇਸ ਲਈ ਹੀ ਉਸ ਨੇ 26 ਜਨਵਰੀ ਨੂੰ ਲਾਲ ਕਿਲੇ 'ਤੇ ਕੇਸਰੀ ਲਹਿਰਾਉਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ।
Sponsored Links by Taboola