ਕ੍ਰਿਕੇਟਰਾਂ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਨ੍ਹਾਂ ਅਭਿਨੇਤਰੀਆਂ ਨੇ ਛੱਡ ਦਿੱਤੀ ਐਕਟਿੰਗ
ਫਿਲਮ ਇੰਡਸਟਰੀ ਅਤੇ ਕ੍ਰਿਕਟਰਸ ਵਿਚਾਲੇ ਰਿਸ਼ਤਾ ਬਹੁਤ ਪੁਰਾਣਾ ਹੈ। ਦੋਵਾਂ ਥਾਵਾਂ 'ਤੇ ਚਕਾਚੌਂਦ ਵਾਲੀ ਜ਼ਿੰਦਗੀ ਹੈ ਤੇ ਇਹੀ ਕਾਰਨ ਹੈ ਕਿ ਕ੍ਰਿਕਟਰਾਂ ਤੇ ਅਭਿਨੇਤਰੀਆਂ ਦੀ ਡੇਟਿੰਗ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ।
Download ABP Live App and Watch All Latest Videos
View In Appਹਰਭਜਨ ਸਿੰਘ ਤੇ ਗੀਤਾ ਬਸਰਾ ਦੀ ਪ੍ਰੇਮ ਕਹਾਣੀ ਤਾਂ ਸਭ ਨੂੰ ਯਾਦ ਹੀ ਹੋਵੇਗੀ ਕਿ ਹਰਭਜਨ ਨੂੰ ਗੀਤਾ ਨੂੰ ਮਨਾਉਣ ਲਈ ਬਹੁਤ ਸੰਘਰਸ਼ ਕਰਨਾ ਪਿਆ ਸੀ। ਗੀਤਾ ਨੇ 'ਦਿ ਟ੍ਰੇਨ' ਵਿਚ ਕੰਮ ਕਰਕੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਹੁਣ ਉਸ ਨੇ ਅਦਾਕਾਰੀ ਦੇ ਕਰੀਅਰ ਨੂੰ ਛੱਡ ਦਿੱਤਾ ਹੈ।
ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦਾ ਪਿਛਲੇ ਸਾਲ ਵਿਆਹ ਹੋ ਗਿਆ ਸੀ। ਹਾਰਦਿਕ ਨੇ ਇੰਸਟਾਗ੍ਰਾਮ 'ਤੇ ਅਚਾਨਕ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਨਤਾਸ਼ਾ ਨੂੰ ਕਈ ਰਿਐਲਿਟੀ ਸ਼ੋਅਜ਼ 'ਚ ਦੇਖਿਆ ਗਿਆ ਸੀ ਹਾਲਾਂਕਿ ਉਹ ਅਜੇ ਵੀ ਅਦਾਕਾਰੀ ਤੋਂ ਦੂਰ ਹੈ।
ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਮੂਲ ਰੂਪ ਤੋਂ ਯੂਕੇ ਦੀ ਹੈ। ਉਹ ਸਲਮਾਨ ਖਾਨ ਦੇ ਬਾਡੀਗਾਰਡ ਫਿਲਮ ਵਿੱਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਦਾ ਸਾਲ 2016 'ਚ ਵਿਆਹ ਹੋ ਗਿਆ ਸੀ।
ਜ਼ਹੀਰ ਖਾਨ ਤੇ ਸਾਗਰਿਕਾ ਘਾਟਗੇ ਨੇ ਸਾਲ 2017 'ਚ ਵਿਆਹ ਕਰਵਾ ਲਿਆ ਸੀ। ਦੋਵੇਂ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ। ਇਸ ਦਾ ਸਿੱਧਾ ਅਸਰ ਸਾਗਰਿਕਾ ਦੇ ਕਰੀਅਰ 'ਤੇ ਪਿਆ ਤੇ ਉਸ ਤੋਂ ਬਾਅਦ ਉਹ ਕਦੇ ਵੀ ਪਰਦੇ 'ਤੇ ਨਜ਼ਰ ਨਹੀਂ ਆਈਆਂ।
90 ਦੇ ਦਹਾਕੇ ਦੀ ਅਜਿਹੀ ਹੀ ਇਕ ਪ੍ਰੇਮ ਕਹਾਣੀ ਮੁਹੰਮਦ ਅਜ਼ਹਰੂਦੀਨ ਤੇ ਸੰਗੀਤਾ ਬਿਜਲਾਨੀ ਦੀ ਸੀ। ਸਾਲ 1996 'ਚ ਦੋਵਾਂ ਦਾ ਵਿਆਹ ਹੋਇਆ ਸੀ ਪਰ ਸਾਲ 2010 'ਚ ਦੋਵਾਂ ਨੇ ਆਪਣੇ ਰਸਤੇ ਵੱਖ ਕਰ ਲਏ ਸਨ।