ਅੰਬਰਦੀਪ ਨੇ 3 ਆਉਣ ਵਾਲੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਅੰਬਰਦੀਪ ਸਿੰਘ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੀਆਂ ਫਿਲਮਾਂ ਪੌਲੀਵੁੱਡ ਦੇ ਮੋਸਟ ਅਵੇਟੇਡ ਪ੍ਰੋਜੈਕਟਸ ਵਿੱਚ ਗਿਣੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਦੋਂ ਵੀ ਉਹ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਕੋਈ ਡਿਟੇਲ ਸਾਂਝੀ ਕਰਦੇ ਨੇ ਤਾਂ ਉਹ ਚਰਚਾ ਦੇ ਵਿਚ ਆ ਜਾਂਦਾ ਹੈ।
Download ABP Live App and Watch All Latest Videos
View In Appਹਾਲ ਹੀ ਦੇ ਵਿੱਚ ਅੰਬਰਦੀਪ ਸਿੰਘ ਨੇ ਆਪਣੀਆਂ ਤਿੰਨ ਆਉਣ ਵਾਲੀਆਂ ਫਿਲਮਾਂ ਦੀ ਰਿਲੀਜ਼ ਡੇਟਸ ਦੀ ਅਨਾਊਸਮੈਂਟ ਕਰਕੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ।
ਅੰਬਰਦੀਪ ਨੇ ਰਿਲੀਜ਼ ਦੀਆਂ ਡੇਟਸ ਸਾਂਝੀਆਂ ਕਰਦਿਆਂ, ਫ਼ਿਲਮਾਂ ਦੇ ਟਾਈਟਲ, ਕਹਾਣੀ, ਕਾਸਟ, ਡਾਇਰੈਕਟਰ ਜਾਂ ਕਿਸੇ ਹੋਰ ਚੀਜ਼ ਬਾਰੇ ਕੋਈ ਖੁਲਾਸਾ ਨਹੀਂ ਕੀਤਾ।
ਅੰਬਰ ਨੇ ਸਿਰਫ ਜ਼ਿਕਰ ਕੀਤਾ ਕਿ ਹੁਣ ਜਦੋਂ ਥੀਏਟਰ ਜਲਦੀ ਹੀ ਦੁਬਾਰਾ ਖੁੱਲ੍ਹਣਗੇ, ਤਾਂ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕੰਮ ਨੂੰ ਵੱਡੇ ਪਰਦੇ ਤੇ ਇਨ੍ਹਾਂ ਤਰੀਕਾ ਨੂੰ ਦੇਖਣਗੇ ਜਿਨ੍ਹਾਂ ਵਿੱਚ 27 ਅਗਸਤ 2021, 3 ਸਤੰਬਰ 2021 ਤੇ 10 ਸਤੰਬਰ 2021 ਡੇਟਸ ਦਾ ਖੁਲਾਸਾ ਕੀਤਾ ਗਿਆ ਹੈ।
ਹੁਣ ਦਰਸ਼ਕ ਇਹ ਸੋਚ ਰਹੇ ਹਨ ਕਿ ਉਨ੍ਹਾਂ ਦਾ ਕਿਹੜਾ ਪ੍ਰੋਜੈਕਟ ਕਦੋਂ ਰਿਲੀਜ਼ ਹੋ ਰਿਹਾ ਹੈ। ਇਨ੍ਹਾਂ ਡੇਟਸ ਵਿੱਚ ਫਿਲਮ 'ਜੋੜੀ', 'ਜੇ ਜੱਟ ਵਿਗੜ ਗਿਆ' ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੇ ਨਾਮ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ, ਸਾਨੂੰ ਸਭ ਨੂੰ ਹੁਣ ਇਹ ਸਭ ਆਫੀਸ਼ੀਅਲ ਤੌਰ ਤੇ ਜਾਣਨ ਲਈ ਅੰਬਰਦੀਪ ਸਿੰਘ ਦੀ ਅਗਲੀ ਅਪਡੇਟ ਦੀ ਉਡੀਕ ਕਰਨੀ ਪਏਗੀ।