ਆਮਿਰ ਖਾਨ ਨੇ ਖੂਬਸੂਰਤੀ ਨਾਲ ਸਜਾਇਆ ਘਰ, ਦੇਖੋ ਕੋਨੇ-ਕੋਨੇ ਦੀਆਂ ਤਸਵੀਰਾਂ

1/7
ਹਰ ਕੋਈ ਚਾਹੁੰਦਾ ਹੈ ਕਿ ਆਪਣੇ ਘਰ ਨੂੰ ਉਹ ਤਰੀਕੇ ਨਾਲ ਸਜਾਏ ਤਾਂ ਕਿ ਉਸ ਦਾ ਘਰ ਸਭ ਤੋਂ ਸੋਹਣਾ ਹੋਵੇ। ਇਨ੍ਹਾਂ 'ਚ ਬਾਲੀਵੁੱਡ ਸੈਲੇਬਸ ਵੀ ਸ਼ਾਮਲ ਹਨ ਜੋ ਆਪਣੇ ਘਰ ਨੂੰ ਖੂਬਸੂਰਤੀ ਨਾਲ ਰੱਖਣਾ ਪਸੰਦ ਕਰਦੇ ਹਨ।
2/7
ਜੇਕਰ ਗੱਲ ਕਰੀਏ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਵ ਦੀ ਤਾਂ ਉਨ੍ਹਾਂ ਦੋਵਾਂ ਨੇ ਵੀ ਆਪਣੇ ਘਰ ਦਾ ਹਰ ਇਕ ਕੋਨਾ ਬੜੇ ਪਿਆਰ ਨਾਲ ਸਜਾਇਆ ਹੋਇਆ ਹੈ ਤੇ ਤਸਵੀਰਾਂ 'ਚ ਇਹ ਸਾਫ ਝਲਕਦਾ ਹੈ।
3/7
ਇੱਥੇ ਆਮਿਰ ਖਾਨ ਬੇਟੇ ਨਾਲ ਖੂਬ ਖੇਡਦੇ ਹਨ। ਮਸਤੀ ਕਰਦੇ ਹਨ। ਗਹਿਰੀ ਸੋਚ 'ਚ ਡੁੱਬੇ ਰਹਿੰਦੇ ਹਨ। ਕਿਉਂਕਿ ਘਰ ਹੀ ਇਕ ਅਜਿਹੀ ਥਾਂ ਹੈ ਜੋ ਤਹਾਨੂੰ ਦੁਨੀਆਂ 'ਚ ਸਭ ਤੋਂ ਸੁਰੱਖਿਅਤ ਮਹਿਸੂਸ ਕਰਾਉਂਦੀ ਹੈ।
4/7
ਆਮਿਰ ਖਾਨ ਦਾ ਘਰ ਮੁੰਬਈ ਦੇ ਪੌਸ਼ ਇਲਾਕੇ 'ਚ 50 ਹਜ਼ਾਰ ਸਕੁਏਅਰ ਫੁੱਟ 'ਚ ਬਣਿਆ ਹੋਇਆ ਹੈ ਜੋ ਇਕ ਫਲੈਟ ਹੈ। ਉਹ ਦੂਜੀ ਮੰਜ਼ਿਲ 'ਤੇ ਰਹਿੰਦੇ ਹਨ। ਜਿਸ ਨੂੰ ਇੰਟੀਰੀਅਰ ਡਿਜ਼ਾਇਨਰ ਅਨੁਰਾਧਾ ਪਾਰਿਖ ਨੇ ਡਿਜ਼ਾਇਨ ਕੀਤਾ ਹੈ।
5/7
ਆਮਿਰ ਖਾਨ ਜਾਂ ਕਿਰਨ ਰਾਵ ਜੋ ਵੀ ਆਪਣੀ ਤਸਵੀਰ ਸ਼ੇਅਰ ਕਰਦੇ ਹਨ ਉਸ 'ਚ ਉਨ੍ਹਾਂ ਦੇ ਘਰ ਦੀ ਝਲਕ ਵੀ ਦਿਖਾਈ ਦਿੰਦੀ ਹੈ। ਜਿਸ 'ਚ ਉਨ੍ਹਾਂ ਦੇ ਇੰਟੀਰੀਅਰ ਤੇ ਡੈਕੋਰੇਸ਼ਨ ਨੂੰ ਦੇਖਿਆ ਜਾ ਸਕਦਾ ਹੈ।
6/7
ਕਿਰਨ ਰਾਵ ਨੇ ਘਰ 'ਚ ਹਰ ਚੀਜ਼ ਤਰੀਕੇ ਨਾਲ ਸਜਾਈ ਹੈ। ਫਰਨੀਚਰ ਵੀ ਕਾਫੀ ਹੱਦ ਤਕ ਮੈਚਿੰਗ ਹੈ। ਇਹ ਆਮਿਰ ਦੇ ਘਰ ਦਾ ਡ੍ਰੈਸਿੰਗ ਏਰੀਆ ਹੈ।
7/7
ਇਸ ਤਸਵੀਰ 'ਚ ਦੇਖੋ ਆਮਿਰ ਦੇ ਘਰ ਮੰਜਾ ਵੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਮਿਰ ਪੁਰਾਣੀਆਂ ਚੀਜ਼ਾਂ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ।
Sponsored Links by Taboola