Anmol Kwatra: ਅਨਮੋਲ ਕਵਾਤਰਾ ਨੇ ਪੰਜਾਬ ਸਰਕਾਰ ਨੂੰ ਪਾਈਆਂ ਲਾਹਨਤਾਂ, ਸਿਹਤ ਸਿਸਟਮ 'ਤੇ ਚੁੱਕੇ ਸਵਾਲ, CM ਮਾਨ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਸਮਾਜ ਸੇਵੀ ਅਨਮੋਲ ਕਵਾਤਰਾ (Anmol Kwatra) ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Download ABP Live App and Watch All Latest Videos
View In App
ਇਸ ਦੇ ਨਾਲ ਨਾਲ ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਬੇਬਾਕੀ ਨਾਲ ਰੱਖਣ ਤੋਂ ਵੀ ਪਿੱਛੇ ਨਹੀਂ ਹਟਦਾ। ਫਿਰ ਭਾਵੇਂ ਉਹ ਪੰਜਾਬ ਸਰਕਾਰ (Punjab Govt) ਨੂੰ ਸ਼ੀਸ਼ਾ ਦਿਖਾਉਣਾ ਹੀ ਕਿਉਂ ਨਾ ਹੋਵੇ।

ਅਨਮੋਲ ਕਵਾਤਾਰਾ ਪਹਿਲਾਂ ਵੀ ਆਪਣੇ ਕਈ ਵੀਡੀਓਜ਼ 'ਚ ਪੰਜਾਬ ਸਰਕਾਰ ਦੇ ਸਿਹਤ ਸਿਸਟਮ ਦੀ ਆਲੋਚਨਾ ਕਰ ਚੁੱਕਿਆ ਹੈ। ਅਨਮੋਲ ਕਵਾਤਰਾ ਦਾ ਤਾਜ਼ਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ 'ਤੇ ਤੰਜ ਕੱਸਦਾ ਨਜ਼ਰ ਆ ਰਿਹਾ ਹੈ।
ਅਨਮੋਲ ਇੱਕ ਗਰੀਬ ਲਾਚਾਰ ਪਰਿਵਾਰ ਦੀ ਹਾਲਤ ਦੇਖ ਕੇ ਪਰੇਸ਼ਾਨ ਨਜ਼ਰ ਆਇਆ। ਉਸ ਨੇ ਕਿਹਾ ਕਿ 'ਇਹ ਲੜਕਾ ਆਪਣੇ ਘਰ ਦੇ ਕਾਗਜ਼ ਗਿਰਵੀ ਰੱਖ ਕੇ ਆਪਣੇ ਬੀਮਾਰ ਭਰਾ ਦਾ ਇਲਾਜ ਕਰਵਾ ਰਿਹਾ ਹੈ।
ਕਿਸੇ ਨਾਲ ਕੋਈ ਲੜਾਈ ਹੁੰਦੀ ਹੋਵੇ, ਕਿਸੇ ਦੇ ਘਰ ਦਾ ਜਲੂਸ ਨਿਕਲਦਾ ਹੋਵੇ, ਉਹ ਵੀਡੀਓ ਲੋਕ ਬੜੇ ਚਾਅ ਨਾਲ ਸ਼ੇਅਰ ਕਰਦੇ, ਸਰਕਾਰ ਨੂੰ ਇਹ ਚੀਜ਼ਾਂ ਦਿਖਾਓ।'
ਅਨਮੋਲ ਕਵਾਤਰਾ ਨੇ ਆਪਣੇ ਵੀਡੀਓ 'ਚ ਪੰਜਾਬ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਵੱਡੇ ਵੱਡੇ ਬੋਰਡ ਲਾਉਣ ਨਾਲ ਕੁੱਝ ਨਹੀਂ ਹੁੰਦਾ।
ਪੰਜਾਬ 'ਚ ਸਿਹਤ ਸਿਸਟਮ ਦਾ ਹਾਲ ਬੁਰਾ ਹੈ, ਪਹਿਲਾਂ ਉਸ ਨੂੰ ਸਹੀ ਕਰੋ। ਇਹ ਬੜੇ ਦਾਅਵੇ ਕਰਦੇ ਨੇ, ਬੜੀ ਚੁਣੌਤੀਆਂ ਦਿੰਦੇ ਕਿ ਫਲਾਣੀ ਪਾਰਟੀ ਦਾ ਕੋਈ ਵੀ ਮੰਤਰੀ ਆ ਕੇ ਸਾਡੇ ਨਾਲ ਬਹਿਸ ਕਰੇ। ਪਰ ਤੁਸੀਂ ਮੈਨੂੰ ਇੱਕ ਵਾਰ ਡੀਬੇਟ 'ਚ ਬੁਲਾ ਕੇ ਦੇਖੋ।
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਸਮੇਂ-ਸਮੇਂ 'ਤੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਉਂਦਾ ਰਿਹਾ ਹੈ। ਉਹ ਅਕਸਰ ਹੀ ਸਰਕਾਰ ਦੀ ਮਾੜੇ ਸਿਹਤ ਸਿਸਟਮ 'ਤੇ ਤੰਜ ਕੱਸਣ ਤੋਂ ਗੁਰੇਜ਼ ਨਹੀਂ ਕਰਦਾ। ਇੱਥੋਂ ਤੱਕ ਕਿ ਉਹ ਕਈ ਵਾਰੀ ਮੋਹੱਲਾ ਕਲੀਨਿਕਾਂ ਨੂੰ ਵੀ ਨਿਸ਼ਾਨਾ ਬਣਾ ਚੁੱਕਿਆ ਹੈ।