Sidharth Shukla ਤੋਂ ਇਲਾਵਾ ਇਹ ਸੈਲਿਬ੍ਰਿਟੀ ਬਹੁਤ ਘੱਟ ਉਮਰ 'ਚ ਕਹਿ ਗਏ ਦੁਨੀਆ ਨੂੰ ਅਲਵਿਦਾ
ਮਸ਼ਹੂਰ ਟੀਵੀ ਅਦਾਕਾਰ 'ਸਿਧਾਰਥ ਸ਼ੁਕਲਾ' ਦੀ 40 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਖਬਰ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਸੀ ਕਿ ਸਿਧਾਰਥ ਹੁਣ ਸਾਡੇ ਵਿਚਕਾਰ ਨਹੀਂ ਹਨ। ਸਿਰਫ ਸਿਧਾਰਥ ਹੀ ਨਹੀਂ, ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਸੀ ਜਿਨ੍ਹਾਂ ਨੇ ਬਹੁਤ ਛੋਟੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
Download ABP Live App and Watch All Latest Videos
View In Appਸਿਧਾਰਥ ਸ਼ੁਕਲਾ ਟੀਵੀ ਦੇ ਸਭ ਤੋਂ ਮਹਿੰਗੇ ਸਿਤਾਰਿਆਂ ਵਿੱਚੋਂ ਇੱਕ ਸਨ। ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਧਾਰਥ ਨੇ ਬਹੁਤ ਛੋਟੀ ਉਮਰ ਵਿੱਚ ਹੀ ਨਾਮ ਕਮਾਇਆ ਸੀ। ਉਹ ਕਲਰਸ ਦੇ ਸ਼ੋਅ ਬਾਲਿਕਾ ਵਧੂ ਦੇ ਨਾਲ ਘਰ-ਘਰ ਜਾਣੇ ਗਏ, ਸਿਧਾਰਥ ਬਿੱਗ ਬੌਸ 13 ਦੇ ਜੇਤੂ ਵੀ ਰਹਿ ਚੁੱਕੇ ਸੀ। ਜੇ ਇਹ ਕਿਹਾ ਜਾਵੇ ਕਿ ਉਹ ਬਿੱਗ ਬੌਸ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਸਿੱਧ ਪ੍ਰਤੀਯੋਗੀ ਸੀ, ਤਾਂ ਇਹ ਗਲਤ ਨਹੀਂ ਹੋਵੇਗਾ। ਸਿਧਾਰਥ ਦਾ ਜਾਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਉਸਨੇ 40 ਸਾਲ ਦੀ ਛੋਟੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ।
ਸਿਧਾਰਥ ਦੀ ਤਰ੍ਹਾਂ ਸਾਲ 2020 ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਵੀ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੁਸ਼ਾਂਤ ਸਿੰਘ ਦੀ ਲਾਸ਼ ਉਸਦੇ ਬੈਡਰੂਮ ਵਿੱਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ ਸੀ। ਸੁਸ਼ਾਂਤ ਨੇ 34 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਦਿੱਤਾ ਸੀ।
ਅਦਾਕਾਰ ਇਰਫਾਨ ਖਾਨ, ਜੋ ਬਾਲੀਵੁੱਡ ਤੇ ਹਾਲੀਵੁੱਡ ਵਿੱਚ ਆਪਣੇ ਸ਼ਾਨਦਾਰ ਕਾਰਜਾਂ ਰਾਹੀਂ ਲੱਖਾਂ ਪ੍ਰਸ਼ੰਸਕਾਂ ਦਾ ਪਸੰਦੀਦਾ ਬਣ ਗਿਆ, ਨੇ 2020 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਇਰਫਾਨ ਦੀ 29 ਅਪ੍ਰੈਲ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਰਫਾਨ ਖਾਨ ਨੇ ਬੀਮਾਰੀ ਨਾਲ ਡੇਢ ਸਾਲ ਦੀ ਜੱਦੋ ਜਹਿਦ ਤੋਂ ਬਾਅਦ ਆਖਰਕਾਰ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਸੀ।
ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਗੁਰਦੇ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ। ਕਿਡਨੀ ਟ੍ਰਾਂਸਪਲਾਂਟ ਤੋਂ ਬਾਅਦ, ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਾਜਿਦ ਖਾਨ ਨੇ 42 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੌਂਦਰਿਆ ਨੇ ਵੀ ਬਹੁਤ ਛੋਟੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬਾਲੀਵੁੱਡ ਤੋਂ ਇਲਾਵਾ, ਸੌਂਦਰਿਆ ਨੇ ਕੰਨੜ, ਤਾਮਿਲ ਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੂੰ ਫਿਲਮ 'ਸੂਰਯਵੰਸ਼ਮ' ਤੋਂ ਪਛਾਣਿਆ ਗਿਆ ਸੀ।ਪਰ ਇੱਕ ਜਹਾਜ਼ ਹਾਦਸੇ ਕਾਰਨ 28 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਕਲਰਸ ਦੇ ਸ਼ੋਅ ਬਾਲੀਕਾ ਵਧੂ ਨਾਲ ਹਰ ਘਰ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਪ੍ਰਤਿਊਸ਼ਾ ਬੈਨਰਜੀ ਸਿਰਫ 24 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਗਈ। ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਸੀ। ਪ੍ਰਤਿਊਸ਼ਾ ਸਿਧਾਰਥ ਸ਼ੁਕਲਾ ਦੋਵੇਂ ਬਾਲੀਕਾ ਵਧੂ ਵਿੱਚ ਮੁੱਖ ਭੂਮਿਕਾ ਵਿੱਚ ਸਨ।
ਟੀਵੀ ਸ਼ੋਅ 'ਮਹਾਕਾਲੀ - ਅਨੰਤ ਹੀ ਅਰੰਭ ਹੈ' ਵਿੱਚ ਦੇਵਰਾਜ ਇੰਦਰ ਦੀ ਭੂਮਿਕਾ ਵਿੱਚ ਨਜ਼ਰ ਆਏ ਅਭਿਨੇਤਾ ਗਗਨ ਕੰਗ ਦਾ 28 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਗਗਨ ਕੰਗ ਸ਼ੂਟਿੰਗ ਤੋਂ ਬਾਅਦ ਘਰ ਪਰਤ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ।
ਕਈ ਮਸ਼ਹੂਰ ਟੀਵੀ ਸੀਰੀਅਲ 'ਕੁਮਕੁਮ', 'ਕੁਸੁਮ', 'ਹਿੱਪ ਹਿੱਪ ਹੁਰੇ', 'ਰਿਸ਼ਤੇ', 'ਕਿਉਂ ਹੋਤਾ ਹੈ ਪਿਆਰ' ਨਾਲ ਮਸ਼ਹੂਰ ਹੋਈ ਅਦਾਕਾਰਾ ਕੁਲਜੀਤ ਰੰਧਾਵਾ ਸਾਲ 2006 ਵਿੱਚ 30 ਸਾਲ ਦੀ ਉਮਰ ਵਿੱਚ ਪਿਆਰ ਵਿੱਚ ਧੋਖਾ ਖਾਣ ਮਗਰੋਂ ਖੁਦਕੁਸ਼ੀ ਕਰ ਗਈ।
ਮਸ਼ਹੂਰ ਟੀਵੀ ਸੀਰੀਅਲ 'ਸੰਜੀਵਨੀ - ਏ ਮੈਡੀਕਲ ਬੂਨ' ਵਿੱਚ ਡਾਕਟਰ ਓਮੀ ਦੀ ਭੂਮਿਕਾ ਨਿਭਾ ਕੇ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਉਣ ਵਾਲੇ ਅਦਾਕਾਰ ਸੰਜੀਤ ਬੇਦੀ ਦਾ ਵੀ ਬਹੁਤ ਛੋਟੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਦਿਮਾਗੀ ਤੱਤ ਨਾਂ ਦੀ ਬਿਮਾਰੀ ਕਾਰਨ ਉਸਦੀ ਸਾਲ 2015 ਵਿੱਚ 40 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਕੁਸੁਮ ਤੇ ਕੁਮਕੁਮ ਭਾਗਿਆ ਵਰਗੇ ਸੀਰੀਅਲਾਂ ਵਿੱਚ ਨਜ਼ਰ ਆਏ ਅਭਿਨੇਤਾ ਅਬੀਰ ਗੋਸਵਾਮੀ ਦੀ 38 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਦੋਂ ਉਹ ਜਿਮ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਅਟੈਕ ਆਇਆ ਅਤੇ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।