Highest Grossing Punjabi Movies: ਇਹ ਹਨ ਅੱਜ ਤੱਕ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ, ਚੈੱਕ ਕਰੋ ਲਿਸਟ
ਅਰਦਾਸ ਕਰਾਂ (2019): ਇਹ ਫਿਲਮ 2019 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਹੀ ਨਹੀਂ ਬਾਕਸ ਆਫਿਸ 'ਤੇ ਵੀ ਇਸ ਫਿਲਮ ਨੇ ਖੂਬ ਧਮਾਲਾਂ ਪਾਈਆਂ ਸੀ। ਇਸ ਫਿਲਮ ਨੇ 31.82 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ 'ਚ ਜਪਜੀ ਖਹਿਰਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ।
Download ABP Live App and Watch All Latest Videos
View In Appਮੰਜੇ ਬਿਸਤਰੇ (2017): ਮੰਜੇ ਬਿਸਤਰੇ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਨੇ ਸਭ ਦਾ ਦਿਲ ਜਿੱਤ ਲਿਆ ਸੀ। ਫਿਲਮ ਨੇ ਲੋਕਾਂ ਨੂੰ ਖੂਬ ਹਸਾਇਆ ਸੀ। ਇਸ ਫਿਲਮ ਨੇ 32.52 ਕਰੋੜ ਦੀ ਕਮਾਈ ਕੀਤੀ ਸੀ।
ਕਿਸਮਤ 2 (2021): 'ਕਿਸਮਤ 2' 2018 'ਚ ਆਈ ਸੁਪਰਹਿੱਟ ਰੋਮਾਂਟਿਕ/ਡਰਾਮਾ ਫਿਲਮ 'ਕਿਸਮਤ' ਦਾ ਦੂਜਾ ਭਾਗ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਿਲਆ ਸੀ। ਕਮਾਈ ਦੇ ਮਾਮਲੇ 'ਚ ਵੀ ਇਸ ਫਿਲਮ ਨੇ ਕਈ ਰਿਕਾਰਡ ਬਣਾਏ ਸੀ। ਇਸ ਫਿਲਮ ਨੇ 33.27 ਕਰੋੜ ਦਾ ਬਿਜ਼ਨਸ ਕੀਤਾ ਸੀ।
ਚੱਲ ਮੇਰਾ ਪੁੱਤ 3 (2021): 'ਚੱਲ ਮੇਰਾ ਪੁੱਤ 3' ਹੁਣ ਤੱਕ ਦੀ ਬੈਸਟ ਕਾਮੇਡੀ ਫਿਲਮਾਂ 'ਚੋਂ ਇੱਕ ਮੰਨੀ ਗਈ ਹੈ। ਫਿਲਮ 'ਚ ਕਈ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਸੀ। ਫਿਲਮ 'ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਫਿਲਮ ਨੇ ਬਾਕਸ ਆਫਿਸ 'ਤੇ 35.84 ਕਰੋੜ ਦੀ ਕਮਾਈ ਕੀਤੀ ਸੀ।
ਸਰਦਾਰਜੀ (2015): 'ਸਰਦਾਰਜੀ' ਫਿਲਮ 'ਚ ਦਿਲਜੀਤ ਦੋਸਾਂਝ ਦੇ ਨਾਲ ਗਿੱਪੀ ਗਰੇਵਾਲ ਤੇ ਸੁਰਵੀਨ ਚਾਵਲਾ ਵੀ ਐਕਟਿੰਗ ਕਰਦੀਆਂ ਨਜ਼ਰ ਆਈਆਂ ਸੀ। ਇਸ ਫਿਲਮ 'ਚ ਦਿਲਜੀਤ ਦੋਸਾਂਝ ਨੇ ਲੋਕਾਂ ਨੂੰ ਆਪਣੀ ਜ਼ਬਰਦਸਤ ਐਕਟਿੰਗ ਤੇ ਕਾਮੇਡੀ ਨਾਲ ਖੂਬ ਹਸਾਇਆ ਸੀ। ਫਿਲਮ ਨੇ 38.38 ਕਰੋੜ ਦਾ ਕਾਰੋਬਾਰ ਕੀਤਾ ਸੀ।
ਚਾਰ ਸਾਹਿਬਜ਼ਾਦੇ (2014): ਚਾਰ ਸਾਹਿਬਜ਼ਾਦੇ ਫਿਲਮ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਦੀ ਕਹਾਣੀ ਹੈ। ਇਸ ਫਿਲਮ ਨੇ ਲੋਕਾਂ ਨੂੰ ਖੂਬ ਇਮੋਸ਼ਨਲ ਕਰ ਦਿੱਤਾ ਸੀ। ਇਹ ਫਿਲਮ ਜ਼ਬਰਦਸਤ ਹਿੱਟ ਰਹੀ ਸੀ। ਫਿਲਮ ਨੇ ਕੁੱਲ 46.34 ਕਰੋੜ ਦੀ ਕਮਾਈ ਕੀਤੀ ਸੀ।
ਛੜਾ (2019): 'ਛੜਾ' ਫਿਲਮ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਫਿਲਮ 'ਚ ਦਿਲਜੀਤ ਨੇ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਫਿਲਮ ਨੇ ਬਾਕਸ ਆਫਿਸ 'ਤੇ ਵੀ ਹਨੇਰੀਆਂ ਲਿਆ ਦਿੱਤੀਆਂ ਸੀ। ਫਿਲਮ ਨੇ ਕੁੱਲ 53.10 ਕਰੋੜ ਦਾ ਕਾਰੋਬਾਰ ਕੀਤਾ ਸੀ।
ਹੌਸਲਾ ਰੱਖ (2021): 'ਹੌਸਲਾ ਰੱਖ' ਫਿਲਮ 2021 'ਚ ਆਈ ਸੀ। ਫਿਲਮ 'ਚ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਐਕਟਿੰਗ ਕਰਦੇ ਨਜ਼ਰ ਆਏ ਸੀ। ਫਿਲਮ 'ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦੇ ਨੇ ਵੀ ਬਹੁਤ ਵਧੀਆ ਕੰਮ ਕੀਤਾ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ 54.62 ਕਰੋੜ ਦੀ ਕਮਾਈ ਕੀਤੀ ਸੀ।
ਚੱਲ ਮੇਰਾ ਪੁੱਤ 2 (2020): 'ਚੱਲ ਮੇਰਾ ਪੁੱਤ 2' 2020 'ਚ ਲੌਕਡਾਊਨ ਤੋਂ ਪਹਿਲਾਂ ਰਿਲੀਜ਼ ਹੋਈ ਸੀ। ਇਹ ਫਿਲਮ ਜ਼ਿਆਦਾ ਦਿਨ ਚੱਲ ਨਹੀਂ ਸਕੀ। ਫਿਰ 2021 'ਚ ਲੌਕਡਾਊਨ ਖੁੱਲਣ ਤੋਂ ਬਾਅਦ ਇਸਨੂੰ ਮੁੜ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਨੇ ਬਾਕਸ ਆਫਿਸ 'ਤੇ 57.15 ਕਰੋੜ ਦਾ ਕਾਰੋਬਾਰ ਕੀਤਾ ਸੀ।
ਕੈਰੀ ਆਨ ਜੱਟਾ 2 (2018): 'ਕੈਰੀ ਆਨ ਜੱਟਾ 2' 2012 'ਚ ਆਈ ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ' ਦਾ ਦੂਜਾ ਭਾਗ ਸੀ, ਜਿਸ ਵਿੱਚ ਗਿੱਪੀ ਤੇ ਸੋਨਮ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਇਸ ਫਿਲਮ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਹ ਫਿਲਮ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਹੈ। ਫਿਲਮ ਨੇ ਕੁੱਲ 57.67 ਕਰੋੜ ਦੀ ਕਮਾਈ ਕੀਤੀ ਸੀ।