Alia Bhatt ਦੀ ਫੋਟੋਜ਼ 'ਤੇ ਅਰਜੁਨ ਕਪੂਰ ਨੇ ਕੀਤਾ ਅਜਿਹਾ ਕਮੈਂਟ ਕਿ ਨਹੀਂ ਰੁਕੇਗਾ ਹਾਸਾ

Alia Bhatt

1/5
ਇਨ੍ਹੀਂ ਦਿਨੀਂ ਆਲੀਆ ਭੱਟ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਲਈ ਵਿਦੇਸ਼ ਗਈ ਹੋਈ ਹੈ। ਸ਼ੂਟਿੰਗ ਦੌਰਾਨ ਅਦਾਕਾਰਾ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
2/5
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਆਲੀਆ ਸ਼ੂਟ ਦੇ ਵਿਚਕਾਰ ਕੁਝ ਵਿਹਲੇ ਪਲ ਕੱਢ ਕੇ ਪਾਰਕ 'ਚ ਮਸਤੀ ਕਰ ਰਹੀ ਹੈ।
3/5
ਤਸਵੀਰਾਂ 'ਚ ਆਲੀਆ ਪਾਰਕ 'ਚ ਇਕੱਲੀ ਪਈ ਹੈ ਤੇ ਵੱਖ-ਵੱਖ ਪੋਜ਼ ਦੇ ਕੇ ਬੱਚਿਆਂ ਵਾਂਗ ਖੇਡ ਰਹੀ ਹੈ।
4/5
ਫੋਟੋ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ, 'ਬਸ ਮੈਨੂੰ ਥੋੜ੍ਹੀ ਧੁੱਪ ਦਿਓ ਤੇ ਮੈਂ ਆਪਣੇ ਰਸਤੇ 'ਤੇ ਰਹਾਂਗੀ'। ਅਦਾਕਾਰਾ ਦੀ ਇਸ ਫੋਟੋ 'ਤੇ ਅਰਜੁਨ ਕਪੂਰ ਨੇ ਮਜ਼ਾਕੀਆ ਟਿੱਪਣੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਤੁਹਾਡਾ ਹਾਸਾ ਵੀ ਨਹੀਂ ਰੁਕੇਗਾ।
5/5
ਆਲੀਆ ਦੀਆਂ ਇਨ੍ਹਾਂ ਮਨਮੋਹਕ ਤਸਵੀਰਾਂ 'ਤੇ ਅਰਜੁਨ ਨੇ ਲਿਖਿਆ, 'ਪਰ ਸਨਸ਼ਾਈਨ ਮੁੰਬਈ 'ਚ ਹੈ ਤੇ 'ਲਵ ਰੰਜਨ' ਦੀ ਸ਼ੂਟਿੰਗ ਕਰ ਰਿਹਾ ਹੈ। ਜ਼ਾਹਿਰ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਅਰਜੁਨ ਇਸ ਕਮੈਂਟ 'ਚ ਆਲੀਆ ਦੇ ਪਤੀ ਰਣਬੀਰ ਕਪੂਰ ਦੀ ਗੱਲ ਕਰ ਰਹੇ ਹਨ।
Sponsored Links by Taboola