Arti Singh: ਲਾਲ ਜੋੜੇ 'ਚ ਦੁਲਹਨ ਬਣੀ ਆਰਤੀ ਸਿੰਘ, ਦੇਖੋ ਵਿਆਹ ਤੋਂ ਬਾਅਦ ਪਤੀ ਨਾਲ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ
ਕੱਲ੍ਹ ਆਰਤੀ ਸਿੰਘ ਦੀਪਕ ਚੌਹਾਨ ਦੀ ਸਦਾ ਲਈ ਹੋ ਗਈ। ਗੋਵਿੰਦਾ ਦੀ ਭਤੀਜੀ ਆਪਣੇ ਖਾਸ ਦਿਨ 'ਤੇ ਬਹੁਤ ਖੂਬਸੂਰਤ ਲੱਗ ਰਹੀ ਸੀ। ਆਰਤੀ ਦੇ ਬ੍ਰਾਈਡਲ ਲੁੱਕ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
Download ABP Live App and Watch All Latest Videos
View In Appਆਪਣੇ ਵਿਆਹ ਵਾਲੇ ਦਿਨ ਆਰਤੀ ਸਿੰਘ ਨੇ ਲਾਲ ਲਾਲ ਰੰਗ ਦਾ ਜੋੜਾ ਪਾਇਆ ਸੀ, ਜਿਸ ਵਿੱਚ ਉਸਨੇ ਭਾਰੀ ਗਹਿਣਿਆਂ ਨਾਲ ਆਪਣੀ ਦਿੱਖ ਪੂਰੀ ਕੀਤੀ ਸੀ। ਨਵ-ਵਿਆਹੀ ਦੁਲਹਨ ਲਾਲ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਆਰਤੀ ਸਿੰਘ ਦਾ ਲਾੜਾ ਦੀਪਕ ਚੌਹਾਨ ਵੀ ਚਿੱਟੇ ਰੰਗ ਦੀ ਸ਼ੇਰਵਾਨੀ 'ਚ ਕਾਫੀ ਖੂਬਸੂਰਤ ਲੱਗ ਰਿਹਾ ਸੀ। ਨਵੇਂ ਵਿਆਹੇ ਜੋੜੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਦੀਪਕ ਚੌਹਾਨ ਅਤੇ ਆਰਤੀ ਸਿੰਘ ਦਾ ਵਿਆਹ ਇਸਕਾਨ ਮੰਦਿਰ ਵਿੱਚ ਹੋਇਆ। ਵਰਮਾਲਾ ਦੌਰਾਨ ਆਰਤੀ ਦੇ ਪੂਰੇ ਪਰਿਵਾਰ ਨੇ ਸਟੇਜ 'ਤੇ ਤਸਵੀਰਾਂ ਕਲਿੱਕ ਕਰਵਾਈਆਂ। ਇਸ 'ਚ ਆਰਤੀ ਦੀ ਮਾਂ, ਭਰਾ ਅਤੇ ਭਾਬੀ ਇਕੱਠੇ ਖੜ੍ਹੇ ਹੋ ਕੇ ਪੋਜ਼ ਦੇ ਰਹੇ ਹਨ।
ਆਰਤੀ ਅਤੇ ਦੀਪਕ ਨੇ ਇੱਕ ਦੂਜੇ ਨੂੰ ਮਾਲਾ ਪਹਿਨਾਉਣ ਤੋਂ ਬਾਅਦ, ਸਟੇਜ 'ਤੇ ਬਹੁਤ ਸਾਰੀਆਂ ਫੋਟੋਆਂ ਕਲਿੱਕ ਕੀਤੀਆਂ ਗਈਆਂ। ਇੱਥੇ ਆਰਤੀ ਦੀਪਕ ਨੂੰ ਗਲੇ ਲਗਾਉਂਦੇ ਹੋਏ ਪੋਜ਼ ਦੇ ਰਹੀ ਹੈ।
ਆਰਤੀ ਸਿੰਘ ਬ੍ਰਾਈਡਲ ਗੈਟਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਨਵੀਂ ਵਿਆਹੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪ੍ਰਸ਼ੰਸਕਾਂ ਨੇ ਆਰਤੀ ਅਤੇ ਦੀਪਕ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ। ਆਪਣੇ ਖਾਸ ਦਿਨ 'ਤੇ ਦੋਵੇਂ ਬਹੁਤ ਖੁਸ਼ ਸਨ ਅਤੇ ਜੋੜੇ ਨੇ ਕਾਫੀ ਪੋਜ਼ ਦਿੱਤੇ। ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।