ਸੁਨੀਲ ਸ਼ੈਟੀ ਦੀ ਧੀ ਦਾ ਕ੍ਰਿਕਟਰ ਕੇਐਲ ਰਾਹੁਲ ਨਾਲ ਕੀ ਰਿਸ਼ਤਾ, ਇਸ ਤਰ੍ਹਾਂ ਦਿੱਤਾ ਅਦਾਕਾਰ ਨੇ ਜਵਾਬ
ਹੀਰੋ, ਮੋਤੀਚੂਰ, ਚਕਨਾਚੂਰ ਜਿਹੀਆਂ ਫ਼ਿਲਮਾਂ ਕਰ ਚੁੱਕੀ ਆਥਿਆ ਸ਼ੈਟੀ ਸੋਸ਼ਲ ਮੀਡੀਆ 'ਤੇ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਆਥਿਆ ਇੱਥੋਂ ਤਕ ਕਿ ਮੀਡੀਆ ਦੀ ਪਰਵਾਹ ਕੀਤੇ ਬਿਨਾਂ ਆਪਣੇ ਦਿਲ ਦੀ ਗੱਲ ਕਹਿੰਦੀ ਹੈ।
Download ABP Live App and Watch All Latest Videos
View In Appਆਥਿਆ ਆਪਣੇ ਰਿਊਮਰਡ ਬੁਆਏਫਰੈਂਡ ਤੇ ਕ੍ਰਿਕਟਰ ਕੇਐਲ ਰਾਹੁਲ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਐਤਵਾਰ ਕੇਐਲ ਰਾਹੁਲ ਰਾਹੁਲ ਦੇ ਬਰਥਡੇਅ ਮੌਕੇ ਆਥਿਆ ਨੇ ਉਨ੍ਹਾਂ ਨਾਲ ਸਪੈਸ਼ਲ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਤੋਂ ਬਾਅਦ ਫੈਨਜ਼ ਉਨ੍ਹਾਂ ਦਾ ਵੈਡਿੰਗ ਪਲਾਨ ਪੁੱਛ ਰਹੇ ਹਨ।
ਦੂਜੀ ਪਾਸੇ ਉਨ੍ਹਾਂ ਦੇ ਪਿਤਾ ਸੁਨੀਲ ਸ਼ੈਟੀ ਨੇ ਵੀ ਉਨ੍ਹਾਂ ਦੀ ਗੱਲ ਨੂੰ ਸੱਚ ਦੱਸਿਆ ਤੇ ਰਾਹੁਲ ਦੀ ਤਾਰੀਫ 'ਚ ਇੰਸਟਾਗ੍ਰਾਮ 'ਤੇ ਕਮੈਂਟ ਕੀਤਾ ਹੈ। ਸੁਨੀਲ ਦਾ ਕਮੈਂਟ ਫੈਨਜ਼ ਦੀ ਨਿਗ੍ਹਾ 'ਚ ਹੀ ਸੀ ਇਸ ਤੋਂ ਪਹਿਲਾਂ ਉਨ੍ਹਾਂ ਇਕ ਇੰਟਰਵਿਊ 'ਚ ਇਸ ਤੋਂ ਪਰਦਾ ਚੁੱਕਿਆ।
ਬੰਬੇ ਟਾਇਮਜ਼ ਨੂੰ ਦਿੱਤੇ ਇੰਟਰਵਿਊ 'ਚ ਸੁਨੀਲ ਸ਼ੈਟੀ ਨੇ ਕਿਹਾ, ਕੇਐਲ ਰਾਹੁਲ ਕਮਾਲ ਹੈ। ਮੈਂ ਹਮੇਸ਼ਾ ਮੰਨਦਾ ਹਾਂ ਕਿ ਉਹ ਸਾਡੇ ਦੇਸ਼ ਦੇ ਸਭ ਤੋਂ ਕਾਬਿਲ ਕ੍ਰਿਕਟਰਸ 'ਚੋਂ ਇਕ ਹਨ। ਲੋਕ ਇਸ ਨੂੰ ਦੂਜੇ ਮਾਇਨਿਆਂ 'ਚ ਲੈ ਸਕਦੇ ਹਨ ਪਰ ਮੈਂ ਕਈ ਸਾਲਾਂ ਤੋਂ ਕਹਿ ਰਿਹਾ ਹਾਂ ਕਿ ਉਹ ਤਕਨੀਕੀ ਰੂਪ ਤੋਂ ਇਕਦਮ ਪਰਫੈਕਟ ਹੈ।
ਸੁਨੀਲ ਸ਼ੈਟੀ ਨੇ ਅੱਗੇ ਕਿਹਾ ਵਿਰਾਟ ਕੋਹਲੀ ਤਾਂ ਸਭ ਤੋਂ ਵੱਖਰੇ ਹਨ ਕਿਉਂਕਿ ਉਹ ਲੀਜੈਂਡ ਹਨ ਪਰ ਰਾਹੁਲ ਵੀ ਦੇਸ਼ ਦੇ ਸ਼ਾਨਦਾਰ ਕ੍ਰਿਕਟਰਸ 'ਚੋਂ ਹਨ। ਉਹ ਚੰਗਾ ਬੱਚਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ। ਹਾਲਾਂਕਿ ਉਹ ਦੋਵਾਂ ਦੇ ਰਿਲੇਸ਼ਨਸ਼ਿਪ 'ਤੇ ਕਮੈਂਟ ਕਰਨ ਤੋਂ ਬਚਦੇ ਦਿਖਾਈ ਦਿੱਤੇ।
ਸੁਨੀਲ ਸ਼ੈਟੀ ਤੋਂ ਜਦੋਂ ਆਥਿਆ ਤੇ ਰਾਹੁਲ ਦੇ ਰਿਲੇਸ਼ਨਸ਼ਿਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਨਾਲ ਰਿਲੇਸ਼ਨਸ਼ਿਪ 'ਚ ਨਹੀਂ ਹਾਂ। ਤਹਾਨੂੰ ਇਸ ਬਾਰੇ ਆਥਿਆ ਤੋਂ ਪੁੱਛਣਾ ਚਾਹੀਦਾ ਹੈ। ਤੁਸੀਂ ਆਓ ਤੇ ਮੈਨੂੰ ਦੱਸੋ ਕੀ ਇਹ ਸੱਚ ਹੈ, ਫਿਰ ਅਸੀਂ ਇਸ ਤੇ ਗੱਲ ਕਰਾਂਗੇ। ਤਹਾਨੂੰ ਖੁਦ ਇਸ ਬਾਰੇ ਪਤਾ ਨਹੀਂ ਤੇ ਮੈਨੂੰ ਕਿਵੇਂ ਪੁੱਛ ਸਕਦੇ ਹੋ।'