ਕ੍ਰਿਸ਼ਮਾ ਕਪੂਰ ਨਾਲ ਹੋਈ ਸੀ ਅਭਿਸ਼ੇਕ ਦੀ ਮੰਗਣੀ, ਪਰ ਅਦਾਕਾਰਾ ਦੀ ਮਾਂ ਨੇ ਰੱਖੀ ਅਜਿਹੀ ਸ਼ਰਤ ਕੇ ਰਿਸ਼ਤਾ ਹੀ ਟੁੱਟ ਗਿਆ
ਸਾਲ 2002 'ਚ ਅਮਿਤਾਬ ਬਚਨ 60 ਸਾਲ ਦੇ ਹੋਏ ਤਾਂ ਇਸ ਖਾਸ ਮੌਕੇ 'ਤੇ ਖਾਸ ਐਲਾਨ ਵੀ ਕੀਤਾ ਗਿਆ। ਉਹ ਸਪੈਸ਼ਲ ਐਲਾਨ ਸੀ ਕ੍ਰਿਸ਼ਮਾ ਕਪੂਰ ਤੇ ਅਭਿਸ਼ੇਕ ਬਚਨ ਦੀ ਮੰਗਣੀ। ਇਹ ਨਿਊਜ਼ ਮੀਡੀਆ ਲਈ ਕਾਫੀ ਵੱਡੀ ਸੀ ਕਿਉਂਕਿ ਇਸ ਰਿਸ਼ਤੇ ਨਾਲ ਇੰਡਸਟਰੀ ਦੇ ਦੋ ਵੱਡੇ ਖਾਨਦਾਨ ਇਕ ਹੋਣ ਵਾਲੇ ਸਨ।
Download ABP Live App and Watch All Latest Videos
View In Appਪਰ ਮੰਗਣੀ ਤੋਂ ਕੁਝ ਸਮਾਂ ਬਾਅਦ ਇਹ ਰਿਸ਼ਤਾ ਟੁੱਟਣ ਦੀ ਖ਼ਬਰ ਆ ਗਈ। ਜਿਸ ਨਾਲ ਦੋਵਾਂ ਖਾਨਦਾਨਾਂ ਤੋਂ ਇਲਾਵਾ ਇੰਡਸਟਰੀ 'ਚ ਵੀ ਖੂਬ ਹਲਚਲ ਹੋਈ। ਅੱਜ ਸਾਲਾਂ ਬਾਅਦ ਵੀ ਅਭਿਸ਼ੇਕ ਬਚਨ ਤੇ ਕ੍ਰਿਸ਼ਮਾ ਕਪੂਰ ਦੇ ਇਸ ਟੁੱਟੇ ਰਿਸ਼ਤੇ ਦੇ ਪਿੱਛੇ ਦੀ ਵਜ੍ਹਾ ਫੈਨਜ਼ ਜਾਣਨਾ ਚਾਹੁੰਦੇ ਹਨ।
ਮੀਡੀਆ 'ਚ ਇਸ ਰਿਸ਼ਤੇ ਦੇ ਟੁੱਟਣ ਪਿੱਛੇ ਕਈ ਕਾਰਨ ਦੱਸੇ ਗਏ ਪਰ ਮੁੱਖ ਵਜ੍ਹਾ ਸੀ ਕ੍ਰਿਸ਼ਮਾ ਕਪੂਰ ਦੀ ਮਾਂ ਬਬੀਤਾ ਕਪੂਰ ਜੋ ਇਸ ਰਿਸ਼ਤੇ ਤੋਂ ਸ਼ੁਰੂਆਤ ਤੋਂ ਹੀ ਖੁਸ਼ ਨਹੀਂ ਸੀ ਤੇ ਜਦੋਂ ਉਨ੍ਹਾਂ ਅਮਿਤਾਬ ਸਾਹਮਣੇ ਇਕ ਮੰਗ ਰੱਖੀ ਤਾਂ ਫਿਰ ਨਤੀਜਾ ਓਹੀ ਹੋਇਆ ਜੋ ਸਭ ਦੇ ਸਾਹਮਣੇ ਹੈ।
ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਅਭਿਸ਼ੇਕ ਬਚਨ ਨੂੰ ਇੰਡਸਟਰੀ 'ਚ ਆਇਆਂ ਦੋ ਸਾਲ ਹੀ ਹੋਏ ਸਨ। ਉਨ੍ਹਾਂ ਦੀ ਪਹਿਲੀ ਫਿਲਮ ਵੀ ਕੁਝ ਖਾਸ ਕਮਾਲ ਨਹੀਂ ਕਰ ਸਕੀ ਸੀ। ਬਚਨ ਪਰਿਵਾਰ ਦੀ ਆਰਥਿਕ ਹਾਲਤ ਵੀ ਡਗਮਗਾ ਚੁੱਕੀ ਸੀ। ਲਿਹਾਜ਼ਾ ਬਬੀਤਾ ਨੂੰ ਧੀ ਦੇ ਭਵਿੱਖ ਦਾ ਫਿਕਰ ਸਤਾ ਰਿਹਾ ਸੀ। ਕਿਉਂਕਿ ਉਹ ਖੁਦ ਜ਼ਿੰਦਗੀ 'ਚ ਬਹੁਤ ਕੁਝ ਸਹਿ ਚੁੱਕੀ ਸੀ।
ਇਸ ਕਾਰਨ ਬਬੀਤਾ ਨੇ ਅਮਿਤਾਬ ਬਚਨ ਸਾਹਮਣੇ ਇਕ ਸ਼ਰਤ ਰੱਖ ਦਿੱਤੀ ਸੀ। ਉਹ ਸ਼ਰਤ ਸੀ ਬੱਚਨ ਪਰਿਵਾਰ ਦੀ ਪ੍ਰੌਪਰਟੀ 'ਚੋਂ ਅਭਿਸ਼ੇਕ ਦਾ ਹਿੱਸਾ ਪਹਿਲਾਂ ਹੀ ਉਨ੍ਹਾਂ ਦੇ ਨਾਂਅ ਕਰ ਦੇਣ ਦੀ। ਜਦੋਂ ਬਚਨ ਪਰਿਵਾਰ ਨੇ ਇਹ ਡਿਮਾਂਡ ਸੁਣੀ ਤਾਂ ਉਹ ਹੈਰਾਨ ਰਹਿ ਗਏ।
ਆਖਿਰਕਾਰ ਜਦੋਂ ਦੋਵਾਂ ਪਰਿਵਾਰਾਂ 'ਚ ਸਹਿਮਤੀ ਨਾ ਬਣੀ ਤਾਂ ਰਿਸ਼ਤਾ ਤੋੜ ਦੇਣਾ ਹੀ ਬਿਹਤਰ ਸਮਝਿਆ ਗਿਆ। ਅਭਿਸ਼ੇਕ ਤੇ ਕ੍ਰਿਸ਼ਮਾ ਨੇ ਆਪਣੇ ਮਾਪਿਆਂ ਦੇ ਅੱਗੇ ਕੁਝ ਨਹੀਂ ਕਿਹਾ ਤੇ ਆਪਣਾ ਪਿਆਰ ਕੁਰਬਾਨ ਕਰ ਦਿੱਤਾ। (ਤਸਵੀਰਾਂ: ਸੋਸ਼ਲ ਮੀਡੀਆ)