Laksh’s first birthday: ਭਾਰਤੀ ਸਿੰਘ ਨੇ ਸ਼ਾਨਦਾਰ ਅੰਦਾਜ਼ ਨਾਲ ਮਨਾਇਆ ਪੁੱਤਰ ਦਾ ਪਹਿਲਾ ਜਨਮਦਿਨ, ਸ਼ਹਿਨਾਜ਼ ਗਿੱਲ ਸਮੇਤ ਕਈ ਟੀਵੀ ਸਿਤਾਰਿਆਂ ਨੇ ਕੀਤੀ ਸ਼ਿਰਕਤ

Bharti Singh Son Birthday Bash: ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ 3 ਅਪ੍ਰੈਲ 2023 ਨੂੰ ਆਪਣੇ ਬੇਟੇ ਲਕਸ਼ ਉਰਫ ਗੋਲਾ ਦਾ ਪਹਿਲਾ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।

Laksh’s first birthday- image source: instagram

1/8
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੁੱਤਰ ਲਕਸ਼ ਉਰਫ ਗੋਲਾ ਦਾ 3 ਅਪ੍ਰੈਲ 2023 ਨੂੰ ਪਹਿਲਾ ਜਨਮਦਿਨ ਸੀ।
2/8
ਭਾਰਤੀ ਅਤੇ ਹਰਸ਼ ਨੇ ਆਪਣੇ ਬੇਟੇ ਗੋਲਾ ਦੇ ਪਹਿਲੇ ਜਨਮਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਬੇਟੇ ਲਈ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ।
3/8
ਭਾਰਤੀ ਸਿੰਘ ਨੇ ਵੀ ਆਪਣੇ ਪੁੱਤਰ ਨੂੰ ਵਿਸ਼ ਕਰਦੇ ਹੋਏ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
4/8
ਗੋਲਾ ਦਾ ਕੇਕ ਵੀ ਕੋਕੋਮੇਲੋਨ ਥੀਮ 'ਤੇ ਸੀ। ਭਾਰਤੀ ਅਤੇ ਹਰਸ਼ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਰਿਟਰਨ ਗਿਫਟ ਦੇਣ ਦਾ ਵੀ ਇੰਤਜ਼ਾਮ ਕੀਤਾ ਸੀ।
5/8
ਇਸ ਦੇ ਨਾਲ ਹੀ ਸਭ ਦੀ ਚਹੇਤੀ ਸ਼ਹਿਨਾਜ਼ ਗਿੱਲ ਵੀ ਇਸ ਪਾਰਟੀ ਵਿੱਚ ਪਹੁੰਚੀ ਸੀ। ਸ਼ਹਿਨਾਜ਼ ਨੇ ਪਿਆਰੀ ਜਿਹੀ ਪੋਸਟ ਪਾ ਕੇ ਗੋਲਾ ਨੂੰ ਬਰਥਡੇਅ ਵਿਸ਼ ਵੀ ਕੀਤਾ ਸੀ। ਉੱਧਰ ਬਿੱਗ ਬੌਸ ਫੇਮ ਅਲੀ ਗੋਨੀ ਵੀ ਗੋਲਾ ਨੂੰ ਗੋਦ 'ਚ ਲੈ ਕੇ ਮਸਤੀ ਕਰਦੇ ਨਜ਼ਰ ਆਏ।
6/8
ਗੋਲਾ ਦੇ ਜਨਮਦਿਨ ਦੀ ਪਾਰਟੀ 'ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਕਰਨਵੀਰ ਬੋਹਰਾ ਵੀ ਆਪਣੀ ਪਤਨੀ ਟੀਜੇ ਸਿੱਧੂ ਅਤੇ ਆਪਣੀ ਬੱਚੀਆਂ ਦੇ ਨਾਲ ਪਾਰਟੀ ਵਿੱਚ ਪਹੁੰਚੇ ਸਨ।
7/8
ਸ਼ਹਿਨਾਜ਼ ਗਿੱਲ ਬਲੈਕ ਟਾਪ ਅਤੇ ਡੈਨਿਮ ਜੀਨਸ ਵਿੱਚ ਗੋਲਾ ਦੀ ਪਾਰਟੀ ਵਿੱਚ ਪਹੁੰਚੀ ਸੀ। ਇਸ ਦੌਰਾਨ ਉਸ ਨੇ ਗੋਲਾ ਨਾਲ ਖੂਬ ਮਸਤੀ ਕੀਤੀ।
8/8
ਭਾਰਤੀ ਸਿੰਘ ਅਤੇ ਹਰਸ਼ ਦੇ ਬੇਟੇ ਗੋਲਾ ਦੀ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Sponsored Links by Taboola