Casting Couch 'ਤੇ ਬੋਲੀ Bharti Singh, ਔਡੀਸ਼ਨ ਦੌਰਾਨ ਦੋਸਤਾਂ ਨੂੰ ਕਿਹਾ ਸੀ, ਜੇ 15 ਮਿੰਟ 'ਚ ਬਾਹਰ ਨਾ ਆਈ ਤਾਂ ਪੁਲਿਸ ਬੁਲਾ ਲੈਣਾ
Casting Couch 'ਤੇ ਬੋਲੀ Bharti Singh, ਔਡੀਸ਼ਨ ਦੌਰਾਨ ਦੋਸਤਾਂ ਨੂੰ ਕਿਹਾ ਸੀ, ਜੇ 15 ਮਿੰਟ 'ਚ ਬਾਹਰ ਨਾ ਆਈ ਤਾਂ ਪੁਲਿਸ ਬੁਲਾ ਲੈਣਾ
1/5
ਕਾਮੇਡੀਅਨ ਭਾਰਤੀ ਸਿੰਘ ਨੇ ਛੋਟੇ ਜਿਹੇ ਸ਼ਹਿਰ ਤੋਂ ਆ ਕੇ ਬੀ-ਟਾਊਨ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਯਾਤਰਾ ਭਾਰਤੀ ਲਈ ਸੰਘਰਸ਼ਾਂ ਨਾਲ ਭਰਪੂਰ ਰਹੀ ਹੈ। ਆਪਣੀ ਜੱਦੋ-ਜਹਿਦ ਦੌਰਾਨ, ਭਾਰਤੀ ਨੂੰ ਕਾਸਟਿੰਗ ਕਾਊਚ ਨਾਲ ਜੁੜੇ ਆਪਣੇ ਸਭ ਤੋਂ ਵੱਡੇ ਡਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇਹ ਖੁਲਾਸਾ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਮਨੀਸ਼ ਪੌਲ ਦੇ ਪੋਡਕਾਸਟ ਸ਼ੋਅ ਵਿੱਚ ਕੀਤਾ ਹੈ।
2/5
ਭਾਰਤੀ ਸਿੰਘ ਨੇ ਮਨੀਸ਼ ਦੇ ਸ਼ੋਅ 'ਚ ਦੱਸਿਆ ਕਿ "ਇੱਕ ਵਾਰ ਅੰਮ੍ਰਿਤਸਰ ਦੇ ਇੱਕ 5 ਸਟਾਰ ਹੋਟਲ ਵਿੱਚ ਔਡੀਸ਼ਨ ਚੱਲ ਰਿਹਾ ਸੀ ਪਰ ਉੱਥੋਂ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਸਾਰੀਆਂ ਲੜਕੀਆਂ ਨੂੰ ਤੰਗ ਕਰਨ ਦਾ ਬਹਾਨਾ ਹੈ। ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ, ਮੈਂ ਆਪਣੇ ਕੁਝ ਦੋਸਤਾਂ ਨਾਲ ਔਡੀਸ਼ਨ ਲਈ ਗਈ।"
3/5
ਔਡੀਸ਼ਨ ਲਈ ਜਾਂਦੇ ਸਮੇਂ, ਭਾਰਤੀ ਨੇ ਆਪਣੇ ਨਾਲ ਆਏ ਦੋਸਤਾਂ ਨੂੰ ਕਿਹਾ ਸੀ ਕਿ "ਜੇ ਮੈਂ 15 ਮਿੰਟਾਂ 'ਚ ਵਾਪਸ ਨਹੀਂ ਆਈ, ਤਾਂ ਤੁਸੀਂ ਸਾਰੇ ਪੁਲਿਸ ਬੁਲਾ ਲਿਓ। ਇਹ ਨਾ ਹੋਵੇ ਕੀ ਮੇਰੀ ਇਜ਼ੱਤ ਲੁੱਟੀ ਜਾਵੇ।
4/5
ਇਸ ਤੋਂ ਬਾਅਦ ਭਾਰਤੀ ਨੇ ਦੱਸਿਆ ਕਿ ਜਦੋਂ "ਮੈਂ ਉਪਰ ਬਣੇ ਇੱਕ ਕਮਰੇ ਵਿੱਚ ਔਡੀਸ਼ਨ ਦੇਣ ਗਈ ਤਾਂ ਮੈਂ ਜਿਦਾਂ ਹੀ ਦਰਵਾਜ਼ਾ ਖੜਕਾਇਆ ਨਿਰਦੇਸ਼ਕ ਨਿੱਕਰ ਤੇ ਬਣੈਣ ਵਿੱਚ ਹੀ ਕਮਰੇ ਦਾ ਦਰਵਾਜ਼ਾ ਖੋਲ੍ਹਣ ਆਇਆ। ਫਿਰ ਮੈਨੂੰ ਲਗਾ ਕਿ ਇਹ ਤਾਂ ਪੂਰੀ ਤਰ੍ਹਾਂ ਤਿਆਰ ਹੈ। ਫਿਰ ਮੈਂ ਸੋਚਿਆ ਹਾਏ ਇਹ ਤਾਂ ਇਸ ਤਰ੍ਹਾਂ ਹੀ ਕਰਦੇ ਹਨ, ਉਹ ਛੋਟੇ ਸ਼ਹਿਰ ਦੀਆਂ ਕੁੜੀਆਂ ਨੂੰ ਝਾਂਸਾ ਦੇ ਕਿ ਬੁਲਾਉਂਦੇ ਹਨ।"
5/5
ਇਸ ਮਗਰੋਂ ਭਾਰਤੀ ਦਾ ਡਰ ਉਸ ਵੇਲੇ ਹੋਰ ਵੀ ਵਧ ਗਿਆ ਜਦੋਂ ਡਾਇਰੈਕਟਰ ਨੇ ਉਸ ਨੂੰ ਪੁੱਛਿਆ ਕੀ ਉਹ ਕੀ ਕਰ ਸਕਦੀ ਹੈ? ਇਸ ਤੋਂ ਬਾਅਦ ਭਾਰਤੀ ਨੇ ਡਾਇਰੈਕਟਰ ਨੂੰ ਆਪਣਾ ਔਡੀਸ਼ਨ ਦਿੱਤਾ। ਇਸ ਮਗਰੋਂ ਡਾਇਰੈਕਟਰ ਨੇ ਆਪਣੇ ਨੰਬਰ ਦੇ ਕੇ ਜਾਣ ਲਈ ਕਿਹਾ, ਪਰ ਉਸ ਨੂੰ ਕੋਈ ਫੋਨ ਨਹੀਂ ਆਇਆ।
Published at : 19 Jul 2021 10:24 AM (IST)