MC Stan: ਬਿੱਗ ਬੌਸ ਜੇਤੂ ਐਮਸੀ ਸਟੈਨ ਹੈ ਕਰੋੜਾਂ ਦੀ ਜਾਇਦਾਦ ਦਾ ਮਾਲਕ, ਜਾਇਦਾਦ ਬਾਰੇ ਜਾਣ ਉੱਡ ਜਾਣਗੇ ਹੋਸ਼
ਪ੍ਰਸਿੱਧ ਰਿਐਲਿਟੀ ਸ਼ੋਅ 'ਬਿਗ ਬੌਸ ਸੀਜ਼ਨ 16' (Bigg Boss 16) ਦਾ ਵਿਜੇਤਾ ਦਾ ਨਾਂ ਸਾਹਮਣੇ ਆ ਚੁੱਕਿਆ ਹੈ। ਵੱਡੀ ਵੋਟਾਂ ਨਾਲ ਐਮਸੀ ਸਟੈਨ ਨੇ ਪ੍ਰਿਅੰਕਾ ਚਾਹਰ ਚੌਧਰੀ ਅਤੇ ਪਿਆਰੇ ਦੋਸਤ ਸ਼ਿਵ ਠਾਕਰੇ ਨੂੰ ਵੀ ਹਰਾਇਆ।
Download ABP Live App and Watch All Latest Videos
View In Appਸਟੈਨ ਦਾ 'ਬਿੱਗ ਬੌਸ' ਦਾ ਸਫ਼ਰ ਰੋਲਰ ਕੋਸਟਰ ਵਾਂਗ ਰਿਹਾ ਹੈ। ਉਹ ਰੋਇਆ, ਹੱਸਿਆ ਅਤੇ ਉਦਾਸ ਹੋਇਆ, ਸ਼ੋਅ ਦੌਰਾਨ ਉਸ ਨੇ ਆਪਣੀ ਮਰਜ਼ੀ ਨਾਲ ਬਾਹਰ ਨਿਕਲਣ ਦਾ ਵੀ ਫੈਸਲਾ ਕੀਤਾ। ਪਰ ਪਿਛਲੇ ਕੁਝ ਹਫ਼ਤਿਆਂ ਵਿੱਚ, ਉਸਦੀ ਸਰਗਰਮ ਸ਼ਖਸੀਅਤ ਨੇ ਸਾਰੀ ਖੇਡ ਨੂੰ ਬਦਲ ਦਿੱਤਾ ਸੀ।
ਕਿਸੇ ਨੇ ਨਹੀਂ ਸੋਚਿਆ ਸੀ ਕਿ ਐਮਸੀ ਸਟੈਨ 'ਬਿੱਗ ਬੌਸ 16' ਦਾ ਵਿਜੇਤਾ ਬਣ ਜਾਵੇਗਾ, ਕਿਉਂਕਿ ਸ਼ੋਅ 'ਚ ਸਟੈਨ ਦੀ ਸ਼ਮੂਲੀਅਤ ਬਾਕੀਆਂ ਦੇ ਮੁਕਾਬਲੇ ਬਹੁਤ ਘੱਟ ਸੀ। ਸ਼ੁਰੂ ਵਿੱਚ, ਉਹ ਰਿਐਲਿਟੀ ਸ਼ੋਅ ਵਿੱਚ ਰਹਿਣ ਵਿੱਚ ਅਸਮਰੱਥ ਸੀ ਅਤੇ ਆਪਣੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸੀ।
ਕਈ ਵਾਰ 'ਬਿੱਗ ਬੌਸ' ਨੇ ਉਸ ਨੂੰ ਜਗਾਇਆ। ਇੱਕ ਵਾਰ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਅਤੇ ਫਿਰ ਉਸਨੇ ਆਪਣੀ ਮਰਜ਼ੀ ਨਾਲ ਘਰ ਛੱਡਣ ਦਾ ਫੈਸਲਾ ਕਰ ਲਿਆ ਸੀ। ਬਿੱਗ ਬੌਸ 'ਚ ਉਸ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ।
ਵਿਵਾਦਾਂ 'ਚ ਘਿਰੇ ਐਮਸੀ ਸਟੇਨ ਨੇ ਆਪਣੇ ਆਪਣੇ ਮਸ਼ਹੂਰ ਰੈਪਾਂ, ਭਾਸ਼ਾ ਅਤੇ ਲੜਾਈਆਂ ਨਾਲ 'ਬਿੱਗ ਬੌਸ' ਦੀ ਟੀਆਰਪੀ ਵਧਾ ਦਿੱਤੀ ਸੀ। ਉਹ ਭਾਵੇਂ ਘਰ ਦੀਆਂ ਗਤੀਵਿਧੀਆਂ 'ਚ ਘੱਟ ਸ਼ਾਮਲ ਹੋਇਆ ਹੋਵੇ, ਪਰ ਜਦੋਂ ਵੀ ਉਹ ਹੋਇਆ, ਉਸ ਨੇ ਬਹੁਤ ਸੁਰਖੀਆਂ ਬਟੋਰੀਆਂ।
ਉਸ ਨੂੰ ਕਈ ਵਾਰ ਨੋਮੀਨੇਟ ਕੀਤਾ ਗਿਆ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਭਾਰੀ ਵੋਟਾਂ ਨਾਲ ਬਚਾਇਆ। 23 ਸਾਲ ਦੀ ਉਮਰ ਵਿੱਚ ਐਮਸੀ ਸਟੇਨ ਦੇਸ਼ ਦਾ ਚਹੇਤਾ ਬਣ ਗਿਆ ਹੈ।
ਆਪਣੀਆਂ ਲੜਾਈਆਂ ਤੋਂ ਵੱਧ, ਐਮਸੀ ਸਟੇਨ ਨੇ ਆਪਣੇ ਮਹਿੰਗੀਆਂ ਚੀਜ਼ਾਂ ਨਾਲ ਵੀ ਧਿਆਨ ਖਿੱਚਿਆ। ਉਹ ਸ਼ੋਅ 'ਚ ਕਦੇ ਆਪਣੀ 1.5 ਕਰੋੜ ਦੀ ਚੇਨ ਅਤੇ ਕਦੇ 80 ਹਜ਼ਾਰ ਰੁਪਏ ਦੀ ਜੁੱਤੀ ਫਲੌਂਟ ਕਰਦੇ ਨਜ਼ਰ ਆਏ। ਉਹ ਅਕਸਰ ਮਹਿੰਗੇ ਤੇ ਬਰਾਂਡਿਡ ਕੱਪੜਿਆਂ 'ਚ ਹੀ ਨਜ਼ਰ ਆਉਂਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਟੈਨ ਦੀ ਕੁੱਲ ਜਾਇਦਾਦ ਕਰੀਬ 16 ਕਰੋੜ ਰੁਪਏ ਹੈ। ਉਹ ਸੰਗੀਤ ਸਮਾਰੋਹਾਂ ਰਾਹੀਂ ਮੋਟੀ ਕਮਾਈ ਕਰਦਾ ਹੈ।