Ira khan wedding: ਦੁਲਹਨ ਵਾਂਗ ਸਜਿਆ ਆਮਿਰ ਖਾਨ ਦਾ ਘਰ, ਈਰਾ ਦੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਮਿਸਟਰ ਪਰਫੈਕਸ਼ਨਿਸਟ
ਅਜਿਹੇ 'ਚ ਆਮਿਰ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਜਿਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਹੁਣ ਆਮਿਰ ਦੇ ਘਰ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।
ਇਨ੍ਹਾਂ ਤਿਆਰੀਆਂ ਦੀ ਝਲਕ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀ ਹੈ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਆਮਿਰ ਖਾਨ ਦਾ ਘਰ ਲਾਈਟਾਂ ਨਾਲ ਜਗਮਗਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਈਰਾ ਅਤੇ ਨੂਪੁਰ ਦਾ 3 ਜਨਵਰੀ ਨੂੰ ਰਜਿਸਟਰਡ ਵਿਆਹ ਹੋਵੇਗਾ, ਜਿਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ।
ETimes ਦੀ ਰਿਪੋਰਟ ਮੁਤਾਬਕ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਈਰਾ ਅਤੇ ਨੂਪੁਰ ਜਨਵਰੀ ਦੇ ਪਹਿਲੇ ਹਫਤੇ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਦੋਵੇਂ ਉਦੈਪੁਰ 'ਚ ਡੈਸਟੀਨੇਸ਼ਨ ਵੈਡਿੰਗ ਕਰਨ ਜਾ ਰਹੇ ਹਨ।
ਵਿਆਹ ਤੋਂ ਬਾਅਦ ਆਮਿਰ ਖਾਨ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਦੇਣਗੇ, ਜਿੱਥੇ ਬੀ-ਟਾਊਨ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ।