Aishwarya-Nimrat: ਅਭਿਸ਼ੇਕ ਬੱਚਨ ਦੀ ਨਿਮਰਤ ਕੌਰ ਨਾਲ ਇੰਝ ਵਧੀ ਨਜ਼ਦੀਕੀ, ਜਾਣੋ ਪਤਨੀ ਐਸ਼ਵਰਿਆ ਤੋਂ ਰੂਮਰਡ ਪ੍ਰੇਮੀਕਾ ਕਿੰਨੀ ਅਮੀਰ ?

ਖਬਰਾਂ ਮੁਤਾਬਕ ਐਸ਼ਵਰਿਆ ਰਾਏ ਤੋਂ ਦੂਰੀ ਬਣਾ ਕੇ ਅਭਿਸ਼ੇਕ ਬੱਚਨ ਅਦਾਕਾਰਾ ਨਿਮਰਤ ਕੌਰ ਨਾਲ ਰਿਲੇਸ਼ਨਸ਼ਿਪ 'ਚ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਐਸ਼ ਅਤੇ ਨਿਮਰਤ ਵਿੱਚੋਂ ਕਿਹੜੀ ਅਦਾਕਾਰਾ ਸਭ ਤੋਂ ਵੱਧ ਅਮੀਰ ਹੈ। ਜਾਣਕਾਰੀ ਮੁਤਾਬਕ ਸਾਲ 2022 'ਚ ਫਿਲਮ 'ਦਸਵੀ' ਦੀ ਸ਼ੂਟਿੰਗ ਦੌਰਾਨ ਨਿਮਰਤ ਕੌਰ ਅਤੇ ਅਭਿਸ਼ੇਕ ਬੱਚਨ ਵਿਚਾਲੇ ਨੇੜਤਾ ਵਧ ਗਈ ਸੀ।
Download ABP Live App and Watch All Latest Videos
View In App
ਹਾਲਾਂਕਿ ਇਸ ਮਾਮਲੇ 'ਚ ਅਭਿਸ਼ੇਕ ਬੱਚਨ, ਨਿਮਰਤ ਕੌਰ ਜਾਂ ਐਸ਼ਵਰਿਆ ਰਾਏ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਨਿਮਰਤ ਕੌਰ ਦੀ ਗੱਲ ਕਰਿਏ ਤਾਂ ਉਹ ਫਿਲਮ 'ਲੰਚਬਾਕਸ' 'ਚ ਆਪਣੀ ਅਦਾਕਾਰੀ ਨਾਲ ਕਾਫੀ ਪ੍ਰਸਿੱਧ ਹੋਈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਉਨ੍ਹਾਂ ਦੀ ਕਾਫੀ ਤਾਰੀਫ ਹੋਈ।

ਇਸ ਤੋਂ ਬਾਅਦ ਉਹ 'ਹੋਮਲੈਂਡ' ਅਤੇ 'ਵੇਵਾਰਡ ਪਾਈਨਜ਼' ਵਰਗੀਆਂ ਅਮਰੀਕੀ ਸੀਰੀਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਨਿਮਰਤ ਕੌਰ ਇੱਕ ਦਮਦਾਰ ਅਦਾਕਾਰਾ ਹੈ। ਉਨ੍ਹਾਂ ਦੀ ਅਦਾਕਾਰੀ ਦੀ ਹਰ ਪਾਸੇ ਤਾਰੀਫ ਹੁੰਦੀ ਹੈ। ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਮਰਤ ਕੌਰ ਕੋਲ ਕਰੀਬ 7 ਕਰੋੜ ਰੁਪਏ ਦੀ ਜਾਇਦਾਦ ਹੈ। ਅਭਿਨੇਤਰੀ ਫਿਲਮਾਂ ਅਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਕਮਾਈ ਕਰਦੀ ਹੈ।
ਪਤੀ ਅਭਿਸ਼ੇਕ ਬੱਚਨ ਤੋਂ ਵੀ ਜ਼ਿਆਦਾ ਅਮੀਰ ਐਸ਼ਵਰਿਆ ਰਾਏ ਜੇਕਰ ਅਸੀਂ ਅਭਿਸ਼ੇਕ ਬੱਚਨ ਦੀ ਪਤਨੀ ਐਸ਼ਵਰਿਆ ਰਾਏ ਦੀ ਗੱਲ ਕਰੀਏ ਤਾਂ ਪੈਸੇ ਦੇ ਮਾਮਲੇ 'ਚ ਉਹ ਨਿਮਰਤ ਕੌਰ ਹੀ ਨਹੀਂ ਸਗੋਂ ਆਪਣੇ ਪਤੀ ਤੋਂ ਵੀ ਕਾਫੀ ਅਮੀਰ ਹੈ। ਐਸ਼ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 1997 'ਚ ਫਿਲਮ 'ਇਰੁਵਰ' ਨਾਲ ਕੀਤੀ ਸੀ। ਐਸ਼ਵਰਿਆ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇੰਨੇ ਸਾਲਾਂ ਤੱਕ ਮਿਹਨਤ ਕਰਕੇ ਐਸ਼ਵਰਿਆ ਰਾਏ ਨੇ ਕਰੋੜਾਂ ਦੀ ਦੌਲਤ ਬਣਾਈ ਹੈ।
ਐਸ਼ਵਰਿਆ ਰਾਏ ਬੱਚਨ ਦੀ ਕੁੱਲ ਜਾਇਦਾਦ ਮੀਡੀਆ ਰਿਪੋਰਟਾਂ ਮੁਤਾਬਕ ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਲਗਭਗ 10 ਕਰੋੜ ਡਾਲਰ ਯਾਨੀ 828 ਕਰੋੜ ਰੁਪਏ ਹੈ। ਬਾਲੀਵੁੱਡ ਅਤੇ ਸਾਊਥ ਫਿਲਮਾਂ ਦੇ ਨਾਲ-ਨਾਲ ਐਸ਼ਵਰਿਆ ਰਾਏ ਬ੍ਰਾਂਡ ਐਂਡੋਰਸਮੈਂਟਸ ਵੀ ਕਰਦੀ ਹੈ ਜਿਸ ਤੋਂ ਉਹ ਕਾਫੀ ਕਮਾਈ ਕਰਦੀ ਹੈ। ਐਸ਼ਵਰਿਆ ਰਾਏ ਬੱਚਨ ਕਈ ਵੱਡੇ ਬ੍ਰਾਂਡਾਂ ਦੇ ਬਿਊਟੀ ਪ੍ਰੋਡਕਟਸ ਨੂੰ ਐਂਡੋਰਸ ਕਰਦੀ ਹੈ, ਜਿਸ ਤੋਂ ਉਸ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ।
ਸਾਲਾਨਾ 100 ਕਰੋੜ ਰੁਪਏ ਕਮਾਉਂਦੀ ਐਸ਼ਵਰਿਆ ਭਾਵੇਂ ਵਿਆਹ ਤੋਂ ਬਾਅਦ ਘੱਟ ਫ਼ਿਲਮਾਂ ਵਿੱਚ ਨਜ਼ਰ ਆਈ ਹੋਵੇ ਪਰ ਉਹ ਇੱਕ ਫ਼ਿਲਮ ਲਈ 10 ਤੋਂ 12 ਕਰੋੜ ਰੁਪਏ ਚਾਰਜ ਕਰਦੀ ਹੈ। ਉਹ ਸਿਰਫ਼ ਬ੍ਰਾਂਡ ਐਡੋਰਸਮੈਂਟ ਤੋਂ ਇੱਕ ਸਾਲ ਵਿੱਚ ਲਗਭਗ 90 ਕਰੋੜ ਰੁਪਏ ਕਮਾ ਲੈਂਦੀ ਹੈ। ਐਸ਼ਵਰਿਆ ਰਾਏ ਬੱਚਨ ਕਿਸੇ ਵੀ ਬ੍ਰਾਂਡ ਦੇ ਐਂਡੋਰਸਮੈਂਟ ਸ਼ੂਟ ਲਈ ਰੋਜ਼ਾਨਾ 6 ਤੋਂ 7 ਕਰੋੜ ਰੁਪਏ ਚਾਰਜ ਕਰਦੀ ਹੈ। ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਕਈ ਅੰਤਰਰਾਸ਼ਟਰੀ ਬ੍ਰਾਂਡਸ ਦਾ ਚਿਹਰਾ ਹੈ। ਇਸ ਤੋਂ ਉਹ ਕਰੋੜਾਂ ਰੁਪਏ ਕਮਾ ਲੈਂਦੀ ਹੈ।