Vicky Kaushal: ਵਿੱਕੀ ਕੌਸ਼ਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਤਸਵੀਰਾਂ ਪੋਸਟ ਕਰ ਬੋਲੇ- 'ਸ਼ੁਕਰ, ਸਬਰ ਅਤੇ ਸਕੂਨ..'
ਅਦਾਕਾਰ ਵਿੱਕੀ ਕੌਸ਼ਲ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਆਸ਼ੀਰਵਾਦ ਲੈਣ ਪਹੁੰਚੇ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਤਸਵੀਰਾਂ 'ਚ ਵਿੱਕੀ ਕੌਸ਼ਲ ਆਪਣੀ ਫਿਲਮ ਦੀ ਸਫਲਤਾ ਲਈ ਹਰਿਮੰਦਰ ਸਾਹਿਬ 'ਚ ਅਰਦਾਸ ਕਰਦੇ ਨਜ਼ਰ ਆ ਰਹੇ ਹਨ।
ਵਿੱਕੀ ਕੌਸ਼ਲ ਨੇ ਇਸ ਦੌਰਾਨ ਚਿੱਟਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸਿਰ 'ਤੇ ਰੁਮਾਲ ਵੀ ਬੰਨ੍ਹਿਆ ਹੋਇਆ ਹੈ।
ਇੱਕ ਤਸਵੀਰ ਵਿੱਚ ਵਿੱਕੀ ਕੌਸ਼ਲ ਡੂੰਘੀ ਸੋਚ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਸ਼ੁਕਰ, ਸਬਰ ਅਤੇ ਸਕੂਨ..'
ਵਿੱਕੀ ਕੌਸ਼ਲ ਦੀ ਫਿਲਮ ਸੈਮ ਬਹਾਦਰ ਅਗਲੇ ਮਹੀਨੇ ਯਾਨੀ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਇੰਤਜ਼ਾਰ ਕਰ ਰਹੇ ਹਨ।
ਵਿੱਕੀ ਕੌਸ਼ਲ ਫਿਲਮ 'ਚ ਫੌਜੀ ਅਫਸਰ ਸੈਮ ਬਹਾਦੁਰ ਦਾ ਕਿਰਦਾਰ ਨਿਭਾਅ ਰਹੇ ਹਨ। ਹਾਲ ਹੀ 'ਚ ਫਿਲਮ ਦਾ ਗੀਤ ਵੀ ਰਿਲੀਜ਼ ਹੋਇਆ ਹੈ।