100 ਤੋਂ ਜ਼ਿਆਦਾ ਫ਼ਿਲਮਾਂ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ, ਲਿਸਟ 'ਚ ਸਿਰਫ਼ ਇਕ ਖਾਨ
ਬਾਲੀਵੁੱਡ ''ਚ ਕਰੀਅਰ ਬਣਾਉਣਾ ਸੌਖਾ ਹੈ ਪਰ ਬਣੇ ਹੋਏ ਕਰੀਅਰ ਨੂੰ ਅੱਗੇ ਵਧਾਉਣਾ ਕਾਫੀ ਮੁਸ਼ਕਿਲ ਹੈ। ਕਈ ਅਜਿਹੇ ਸਿਤਾਰੇ ਹਨ ਜਿੰਨ੍ਹਾਂ ਨੂੰ ਇਕ ਦੋ ਸੁਪਰਹਿੱਟ ਫ਼ਿਲਮਾਂ ਕਰਨ 'ਤੇ ਰਾਤੋਂ ਰਾਤ ਸ਼ੌਹਰਤ ਮਿਲੀ ਪਰ ਕਈ ਅਜਿਹੇ ਸਿਤਾਰੇ ਵੀ ਹਨ ਜਿੰਨ੍ਹਾਂ ਨੇ ਇਸ ਇੰਡਸਟਰੀ 'ਚ ਪਹਿਲਾਂ ਖੂਬ ਠੋਕਰਾਂ ਖਾਧੀਆਂ ਤੇ ਫਿਰ ਜਦੋਂ ਉੱਭਰੇ ਤਾਂ ਉਨ੍ਹਾਂ ਦੀ ਰਫਤਾਰ ਕਦੇ ਹੌਲੀ ਨਹੀਂ ਹੋਈ। ਅੱਗੇ ਦੀਆਂ ਸਲਾਇਡਸ 'ਚ ਸੀਂ ਤਹਾਨੂੰ ਕੁਝ ਅਜਿਹੇ ਬਾਲੀਵੁੱਡ ਸਿਤਾਰਿਆਂ ਦੀ ਲਿਸਟ ਦਿਖਾਉਣ ਜਾ ਰਹੇ ਹਾਂ ਜਿੰਨ੍ਹਾਂ ਨੇ ਆਪਣੇ ਕਰੀਅਰ 'ਚ 100 ਤੋਂ ਵੀ ਜ਼ਿਆਦਾ ਫ਼ਿਲਮਾਂ 'ਚ ਕੰਮ ਕਰਦਿਆਂ ਫ਼ਿਲਮਾਂ ਦਾ ਸੈਂਕੜਾ ਪੂਰਾ ਕਰ ਲਿਆ।
Download ABP Live App and Watch All Latest Videos
View In Appਅਮਿਤਾਬ ਬਚਨ: ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂਅ ਅਮਿਤਾਬ ਬਚਨ ਹੈ। ਸੰਘਰਸ਼ ਦੇ ਦਿਨਾਂ 'ਚ ਅਮਿਤਾਬ ਨੂੰ ਉਨ੍ਹਾਂ ਦੀ ਲੰਬਾਈ ਤੇ ਲੁਕਸ ਕਾਰਨ ਕਾਫੀ ਨਿਰਾਸ਼ਾ ਸਹਿਣੀ ਪਈ ਪਰ ਸਾਲਾਂ ਦੀ ਸਖਤ ਮਿਹਨਤ ਤੋਂ ਬਾਦ ਉਨ੍ਹਾਂ ਦੇ ਕਰੀਅਰ ਨੂੰ ਜੋ ਉਡਾਣ ਮਿਲੀ ਉਹ ਸਭ ਦੇ ਸਾਹਮਣੇ ਹੈ।
ਅਕਸ਼ੇ ਕੁਮਾਰ: ਸੁਪਰਸਟਾਰ ਨੇ ਆਪਣੇ ਹੁਣ ਤਕ ਦੇ ਕਰੀਅਰ 'ਚ 100 ਤੋਂ ਜ਼ਿਆਦਾ ਫ਼ਿਲਮਾਂ ਪੂਰੀਆਂ ਕਰ ਲਈਆਂ ਹਨ। ਹਾਲਾਂਕਿ ਇਹ ਅੰਕੜਾ ਅਜੇ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅਕਸ਼ੇ ਕੁਮਾਰ ਦੀਆਂ ਹੀ ਕਈ ਫਿਲਮਾਂ ਪਾਇਪਲਾਈਨ 'ਚ ਹਨ। ਦੱਸ ਦੇਈਏ ਕਿ ਅਕਸ਼ੇ ਨੇ ਕਈ ਨਵੀਆਂ ਹੀਰੋਇਨਾਂ ਦਾ ਇੰਡਸਟਰੀ 'ਚ ਡੈਬਿਊ ਵੀ ਕਰਾਇਆ ਹੈ।
ਅਜੇ ਦੇਵਗਨ: 80 ਦੇ ਦਹਾਕੇ 'ਚ ਕਰੀਅਰ ਸ਼ੁਰੂ ਕਰਨ ਵਾਲੇ ਅਦਾਕਾਰ ਅਜੇ ਦੇਵਗਨ ਨੇ ਵੀ ਫ਼ਿਲਮਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਅਜੇ ਦੇ ਕਰੀਅਰ ਦਾ ਇਹ ਗ੍ਰਾਫ ਲਗਾਤਾਰ ਵਧਣ 'ਤੇ ਹੈ ਤੇ ਅਜੇ ਦੇਵਗਨ ਵੀ ਲਗਾਤਾਰ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ।
ਸਲਮਾਨ ਖਾਨ: ਸੁਪਰਸਟਾਰ ਸਲਮਾਨ ਖਾਨ ਲਗਾਤਾਰ ਸਿਲਵਰ ਸਕ੍ਰੀਨ 'ਤੇ ਐਕਟਿਵ ਹੈ। ਹਰ ਸਾਲ ਈਦ ਤੇ ਸਲਮਾਨ ਖਾਨ ਦੀ ਫ਼ਿਲਮ ਦਾ ਈਦੀ ਦੇ ਤੌਰ 'ਤੇ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉੱਥੇ ਹੀ ਦਿਲਚਸਪ ਗੱਲ ਇਹ ਹੈ ਕਿ 100 ਫਿਲਮਾਂ ਦਾ ਅੰਕੜਾ ਪਾਰ ਕਰਨ ਵਾਲੇ ਸਲਮਾਨ ਖਾਨ ਇਸ ਲਿਸਟ 'ਚ ਇਕਲੌਤੇ ਖਾਨ ਹਨ।
ਓਮ ਪੁਰੀ: ਲੇਜੇਂਡ ਅਦਾਕਾਰ ਓਮ ਪੁਰੀ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਈ। ਨੌਨ ਫ਼ਿਲਮੀ ਬੈਕਗ੍ਰਾਊਂਡ ਤੋਂ ਆਉਣ ਦੇ ਬਾਵਜੂਦ ਵੀ ਓਮ ਪੁਰੀ ਨੇ ਆਪਣੀ ਮਿਹਨਤ ਵਾਸਲ ਫ਼ਿਲਮਾਂ 'ਚ ਛਾਪ ਛੱਡੀ ਉਹ ਸਭ ਦੇ ਸਾਹਮਣੇ ਹੈ। ਇਸ ਦੇ ਨਾਲ ਹੀ ਵਿਲੇਨ ਤੋਂ ਲੈਕੇ ਬਜ਼ੁਰਗ ਤਕ ਓਮ ਪੁਰੀ ਨੇ ਹਰ ਕਿਰਦਾਰ ਨੂੰ ਪਰਦੇ 'ਤੇ ਬਾਖੂਬੀ ਉਕਾਰਿਆ ਹੈ।
ਧਰਮੇਂਦਰ: ਇਕ ਤੋਂ ਇਕ ਸੁਪਰਹਿੱਟ ਫ਼ਿਲਮ ਦੇ ਚੁੱਕੇ ਦਿੱਗਜ਼ ਅਦਾਕਾਰ ਧਰਮੇਂਦਰ ਇਨ੍ਹਾਂ ਦਿਨਾਂ 'ਚ ਖੇਤੀ ਸੰਭਾਲ ਰਹੇ ਹਨ। ਧਰਮੇਂਦਰ ਨੇ ਆਪਣੇ ਕਰੀਅਰ ਦੇ ਦੌਰ ਲਵਰ ਬੁਆਏ ਤੋਂ ਲੈਕੇ ਐਕਸ਼ਨ ਤਕ ਤਮਾਮ ਕਿਰਦਾਰਾਂ ਨਿਭਾਏ। ਧਰਮੇਂਦਰ ਦਾ ਨਾਂਅ ਵੀ 100 ਤੋਂ ਜ਼ਿਆਦਾ ਫ਼ਿਲਮਾਂ ਦੇ ਨਾਲ ਜੁੜ ਚੁੱਕਾ ਹੈ।
ਰਾਜੇਸ਼ ਕੰਨਾ: ਲੇਜੇਂਡ ਦਿੱਗਜ਼ ਅਦਾਕਾਰ ਰਾਜੇਸ਼ ਖੰਨਾ ਦਾ ਸਾਲ 2012 'ਚ ਦੇਹਾਂਤ ਹੋ ਗਿਆ ਸੀ। ਰਾਜੇਸ਼ ਕੰਨਾ ਦਾ ਨਾਂਅ ਵੀ ਉਨ੍ਹਾਂ ਸੁਪਰਸਟਾਰਸ ਦੀ ਲਿਸਟ 'ਚ ਸ਼ਾਮਲ ਹੈ ਜਿੰਨ੍ਹਾਂ ਫਿਲਮਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ।
ਜਿਤੇਂਦਰ: ਅਦਾਕਾਰ ਜਿਤੇਂਦਰ ਇਨ੍ਹਾਂ ਦਿਨਾਂ 'ਚ ਆਪਣੇ ਪੋਤੇ-ਦੋਹਤਿਆਂ ਤੇ ਪੂਰੇ ਪਰਿਵਾਰ ਨਾਲ ਜ਼ਿੰਦਗੀ ਜੀ ਰਹੇ ਹਨ। 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਜਿਤੇਂਦਰ ਨੇ ਕਈ ਸੁਪਰਹਿੱਟ ਤੇ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ। ਜਿਤੇਂਦਰ ਅਜੇ ਵੀ ਫਿੱਟ ਹਨ। ਅਕਸਰ ਹੀ ਸਟਾਰ ਇਵੈਂਟ ਤੇ ਐਵਾਰਡ ਨਾਈਟ 'ਚ ਦਿਖਾਈ ਦਿੰਦੇ ਰਹਿੰਦੇ ਹਨ।
ਸ਼ਕਤੀ ਕਪੂਰ: ਫ਼ਿਲਮਾਂ 'ਚ ਕਾਮੇਡੀ ਤੋਂ ਲੈਕੇ ਵਿਲੇਨ ਹਰ ਕਿਰਦਾਰ 'ਚ ਜਾਨ ਭਰ ਦੇਣ ਵਾਲੇ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦਾ ਨਾਂਅ ਵੀ 100 ਤੋਂ ਜ਼ਿਆਦਾ ਫ਼ਿਲਮਾਂ ਨਾਲ ਜੁੜ ਚੁੱਕਾ ਹੈ। ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦੇ ਸਾਰੇ ਛੋਟੇ ਵੱਡੇ ਕਿਰਦਾਰ ਸ਼ਾਮਲ ਹਨ।
ਸੁਨੀਲ ਦੱਤ: ਦਿੱਗਜ਼ ਲੇਜੇਂਡ ਅਦਾਕਾਰ ਸੁਨੀਲ ਦੱਤ ਨੇ ਕਈ ਹਿੱਟ ਫ਼ਿਲਮਾਂ 'ਚ ਯਾਦਗਾਰ ਰੋਲ ਨਿਭਾਏ ਹਨ। ਇਸ ਦੇ ਨਾਲ ਹੀ ਸੁਨੀਲ ਦੱਤ ਨੇ ਕੁਆਲਿਟੀ ਵਰਕ ਕਰਕੇ ਕੁਆਂਟਿਟੀ ਵਰਕ ਵੀ ਕੀਤਾ ਹੈ। ਸੁਨੀਲ ਦੱਤ ਨੇ ਵੀ 100 ਤੋਂ ਜ਼ਿਆਦਾ ਫ਼ਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ ਹਨ।
ਅਨਿਲ ਕਪੂਰ: ਆਪਣੀ ਫਿੱਟਨੈਸ ਤੇ ਲੁਕਸ ਨਾਲ ਉਮਰ ਨੂੰ ਮਾਤ ਨੂੰ ਦੇਣ ਵਾਲੇ ਅਦਾਕਾਰ ਅਨਿਲ ਕਪੂਰ ਨੇ ਫ਼ਿਲਮਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਹਾਲਾਂਕਿ ਅਨਿਲ ਕਪੂਰ ਦੀਆਂ ਕਈ ਫ਼ਿਲਮਾਂ ਅਜੇ ਵੀ ਪਾਈਪਲਾਇਨ 'ਚ ਹਨ ਜਿੰਨ੍ਹਾਂ 'ਤੇ ਉਹ ਬਾਖੂਬੀ ਕੰਮ ਕਰ ਰਹੇ ਹਨ।
ਅਮਰੀਸ਼ ਪੁਰੀ: ਅਮਰੀਸ਼ ਪੁਰੀ ਦਾ ਦੇਹਾਂਤ ਹਰ ਕਿਸੇ ਲਈ ਸਦਮੇ ਦੀ ਖ਼ਬਰ ਸੀ। ਉਨ੍ਹਾਂ ਆਪਣੇ ਕਰੀਅਰ ਦੌਰਾਨ ਐਂਗਰੀ ਯੰਗ ਮੈਨ ਤੋਂ ਲੈਕੇ ਇਕ ਪਿਤਾ ਤੇ ਵਿਲੇਨ ਹਰ ਕਿਰਦਾਰ ਦਿੱਤਾ ਹੈ। ਅਮਰੀਸ਼ ਪੁਰੀ ਦੀਆਂ ਕੁਝ ਫ਼ਿਲਮਾਂ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਹੋਈਆਂ ਸਨ।
ਸੰਜੇ ਦੱਤ: ਫ਼ਿਲਮ ਅਦਾਕਾਰ ਸੰਜੇ ਦੱਤ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਸਲਾਖਾਂ ਪਿੱਛੇ ਗੁਜ਼ਾਰਨ ਤੋਂ ਬਾਅਦ ਵੀ ਫ਼ਿਲਮਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਇਸ ਲਿਸਟ 'ਚ ਸੰਜੇ ਦੱਤ ਨੇ ਹਰ ਛੋਟੇ ਵੱਡੇ ਕਿਰਦਾਰ ਨੂੰ ਸ਼ਾਮਲ ਕਰ ਲਿਆ ਹੈ।
ਵਿਨੋਦ ਖੰਨਾ: ਕੈਂਸਰ ਤੋਂ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਵਿਨੋਦ ਖੰਨਾ ਨੇ ਵੀ 100 ਤੋਂ ਜ਼ਿਆਦਾ ਫ਼ਿਲਮਾਂ ਦਿੱਤੀਆਂ ਹਨ। ਵਿਨੋਦ ਖੰਨਾ ਨੇ ਆਪਣੇ ਕਰੀਅਰ 'ਚ ਬ੍ਰੇਕ ਵੀ ਲਿਆ ਸੀ।
- - - - - - - - - Advertisement - - - - - - - - -