'ਲੋਕ ਭੁੱਲ ਜਾਂਦੇ ਕਲਾਕਾਰ ਵੀ ਹੁੰਦੇ ਇਨਸਾਨ', ਅਨੰਨਿਆ ਪਾਂਡੇ ਦਾ ਟ੍ਰੋਲਿੰਗ ਨੂੰ ਲੈ ਝਲਕਿਆ ਦਰਦ
ਫਿਲਮ 'ਚ ਅਭਿਨੇਤਰੀ ਆਯੁਸ਼ਮਾਨ ਖੁਰਾਨਾ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। 'ਸਟੂਡੈਂਟਸ ਆਫ ਦ ਈਅਰ 2' ਤੋਂ ਲੈ ਕੇ 'ਪਤੀ ਪਤਨੀ ਔਰ ਵੋ' ਤੱਕ ਅਨੰਨਿਆ ਨੇ ਕਈ ਗਲੈਮਰਸ ਭੂਮਿਕਾਵਾਂ ਨਿਭਾਈਆਂ ਹਨ ਅਤੇ ਹੁਣ ਉਹ 'ਡ੍ਰੀਮ ਗਰਲ 2' 'ਚ ਛੋਟੇ ਸ਼ਹਿਰ ਦੀ ਕੁੜੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ।
Download ABP Live App and Watch All Latest Videos
View In Appਅਨੰਨਿਆ ਪਾਂਡੇ ਨੇ ਸਾਲ 2019 'ਚ 'ਸਟੂਡੈਂਟ ਆਫ ਦ ਈਅਰ 2' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਅਭਿਨੇਤਰੀ ਨੇ ਆਪਣੇ 4 ਸਾਲ ਦੇ ਫਿਲਮੀ ਕਰੀਅਰ 'ਚ ਕੁਝ ਹੀ ਚੁਣੀਆਂ ਫਿਲਮਾਂ 'ਚ ਕੰਮ ਕੀਤਾ। ਅਨੰਨਿਆ ਹੁਣ 'ਡ੍ਰੀਮ ਗਰਲ 2' ਫਿਲਮ ਵਿੱਚ ਕੰਮ ਕਰਨ ਜਾ ਰਹੀ ਹੈ ਅਤੇ ਉਸਨੇ ਇਸ ਬਾਰੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕੀਤੀ।
ਅਨੰਨਿਆ ਨੇ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 'ਡ੍ਰੀਮ ਗਰਲ 2' ਨੂੰ ਲੈ ਕੇ ਉਤਸ਼ਾਹਿਤ ਹੈ। ਉਹ ਕੰਨਟੈਂਟ ਨਾਲ ਚੱਲਣ ਵਾਲੀ ਫਿਲਮ ਅਤੇ ਪ੍ਰਦਰਸ਼ਨ-ਅਧਾਰਿਤ ਅਭਿਨੇਤਾ ਆਯੁਸ਼ਮਾਨ ਖੁਰਾਣਾ ਨਾਲ ਕੰਮ ਕਰਕੇ ਖੁਸ਼ ਹੈ। ਅਨੰਨਿਆ ਨੇ ਕਿਹਾ, 'ਇਹ ਮੈਨੂੰ ਕਿਸੇ ਹੋਰ ਦਿਸ਼ਾ 'ਚ ਲੈ ਜਾਂਦਾ ਹੈ ਅਤੇ ਮੇਰੀ ਫਿਲਮਗ੍ਰਾਫੀ ਨਾਲ ਜੋੜਦਾ ਹੈ। ਇਹ ਇੱਕ ਵੱਖਰੀ ਕਿਸਮ ਦੇ ਦਰਸ਼ਕਾਂ ਨੂੰ ਟਾਰਗੇਟ ਕਰਦਾ ਹੈ ਜਿਨ੍ਹਾਂ ਤੱਕ ਮੈਂ ਸ਼ਾਇਦ ਨਹੀਂ ਪਹੁੰਚ ਪਾ ਰਹੀ ਸੀ।
ਦੱਸ ਦੇਈਏ ਕਿ ਅਨੰਨਿਆ ਅਭਿਨੇਤਾ ਚੰਕੀ ਪਾਂਡੇ ਦੀ ਬੇਟੀ ਹੈ ਅਤੇ ਜਦੋਂ ਉਸਨੇ 2019 'ਚ 'ਸਟੂਡੈਂਟ ਆਫ ਦ ਈਅਰ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਤਾਂ ਉਸ ਨੂੰ ਭਾਈ-ਭਤੀਜਾਵਾਦ ਕਾਰਨ ਕਾਫੀ ਟ੍ਰੋਲ ਕੀਤਾ ਗਿਆ ਸੀ।
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਘੇਰ ਲਿਆ। ਇਸ ਬਾਰੇ 'ਚ ਅਨੰਨਿਆ ਨੇ ਕਿਹਾ- 'ਫੀਡਬੈਕ ਅਤੇ ਨੈਗੇਟਿਵ ਟ੍ਰੋਲਿੰਗ 'ਚ ਇਕ ਵਧੀਆ ਲਾਈਨ ਹੁੰਦੀ ਹੈ। ਜੇਕਰ ਕੋਈ ਰਚਨਾਤਮਕ ਆਲੋਚਨਾ ਕਰ ਰਿਹਾ ਹੈ ਤਾਂ ਮੈਂ ਉਸ ਲਈ ਤਿਆਰ ਹਾਂ।
'ਡ੍ਰੀਮ ਗਰਲ 2' ਦੀ ਅਦਾਕਾਰਾ ਨੇ ਅੱਗੇ ਕਿਹਾ- 'ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ ਜਾਂ ਇਸ ਨੂੰ ਵੱਖਰੇ ਤਰੀਕੇ ਨਾਲ ਕਰੋ, ਤਾਂ ਮੈਂ ਹਮੇਸ਼ਾ ਇਸ ਨੂੰ ਸਵੀਕਾਰ ਕਰਦੀ ਹਾਂ। ਮੈਂ ਕਦੇ ਵੀ ਸਿੱਖਣਾ ਅਤੇ ਵਧਣਾ ਬੰਦ ਨਹੀਂ ਕਰਨਾ ਚਾਹੁੰਦੀ। ਇੱਕ ਅਦਾਕਾਰਾ ਦੇ ਤੌਰ 'ਤੇ ਤੁਹਾਨੂੰ ਲਚਕੀਲਾ ਹੋਣਾ ਪੈਂਦਾ ਹੈ ਪਰ ਜਦੋਂ ਗੱਲ ਟ੍ਰੋਲਿੰਗ ਦੀ ਆਉਂਦੀ ਹੈ ਤਾਂ ਮੈਂ ਇਸ 'ਤੇ ਜ਼ਿਆਦਾ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰਦੀ ਹਾਂ।
ਇਸ ਸਵਾਲ 'ਤੇ ਕਿ ਕੀ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਨਾਲ ਅਨੰਨਿਆ ਨੂੰ ਕੋਈ ਫਰਕ ਪੈਂਦਾ ਹੈ, ਤਾਂ ਅਭਿਨੇਤਰੀ ਨੇ ਕਿਹਾ ਕਿ ਇੱਕ ਅਭਿਨੇਤਰੀ ਹੋਣ ਦੇ ਨਾਤੇ ਟ੍ਰੋਲਿੰਗ ਉਸ 'ਤੇ ਬਹੁਤਾ ਅਸਰ ਨਹੀਂ ਪਾਉਂਦੀ, ਪਰ ਇਕ ਇਨਸਾਨ ਹੋਣ ਦੇ ਨਾਤੇ ਇਸ ਦਾ ਉਸ 'ਤੇ ਬਹੁਤ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਭੁੱਲ ਜਾਂਦੇ ਹਨ ਕਿ ਅਦਾਕਾਰ ਵੀ ਇਨਸਾਨ ਹੁੰਦੇ ਹਨ। ਪਰ ਮੈਂ ਬੈਠ ਕੇ ਇਹ ਕਹਿਣ ਵਾਲੀ ਨਹੀਂ ਹਾਂ ਕਿ ਮੈਂ ਬੈਚਾਰੀ ਹਾਂ।