Kangana Ranaut: ਕੰਗਨਾ ਰਣੌਤ 50 ਸਾਲ ਬਾਅਦ ਬਦਲੇਗੀ ਇਤਿਹਾਸ, ਅਜਿਹਾ ਕਰਨ ਵਾਲੀ ਬਣੇਗੀ ਪਹਿਲੀ ਔਰਤ
Kangana Ranaut on Dussehra 2023: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੁਰਖੀਆਂ ਚ ਬਣੀ ਰਹਿੰਦੀ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਰ ਪਾਸੇ ਛਾਈ ਰਹਿੰਦੀ ਹੈ।
Kangana Ranaut Ravan dahan at red Fort
1/6
ਇਸ ਵਾਰ ਕੰਗਨਾ ਦੇ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਬਹੁਤ ਵੱਡੀ ਹੈ। ਦਰਅਸਲ, ਕੰਗਨਾ ਦੁਸਹਿਰੇ ਮੌਕੇ 'ਤੇ 50 ਸਾਲ ਪੁਰਾਣਾ ਇਤਿਹਾਸ ਬਦਲਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਦਿੱਤੀ ਹੈ।
2/6
ਉਸ ਨੇ ਦੱਸਿਆ ਕਿ ਉਹ 24 ਅਕਤੂਬਰ ਨੂੰ ਦਿੱਲੀ ਦੇ ਲਾਲ ਕਿਲੇ 'ਤੇ ਸਥਿਤ ਰਾਮਲੀਲਾ 'ਚ ਹਿੱਸਾ ਲਵੇਗੀ। ਇੰਨਾ ਹੀ ਨਹੀਂ ਲਵ ਕੁਸ਼ ਰਾਮਲੀਲਾ ਦੀ ਸਮਾਪਤੀ ਤੋਂ ਬਾਅਦ ਉਹ ਕੁਝ ਅਜਿਹਾ ਕਰੇਗੀ ਜੋ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਹੋਇਆ। ਆਖਿਰ ਅਜਿਹਾ ਕੀ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...
3/6
ਅਦਾਕਾਰਾ ਕੰਗਨਾ ਰਣੌਤ ਨੇ ਵੀਡੀਓ ਵਿੱਚ ਕਿਹਾ, “ਹੈਲੋ ਦੋਸਤੋ… 24 ਅਕਤੂਬਰ ਦੇ ਦਿਨ ਮੈਂ ਲਾਲ ਕਿਲ੍ਹਾ ਸਥਾਪਿਤ ਰਾਮਲੀਲਾ ਵਿੱਚ ਹਿੱਸਾ ਲੈਣ ਆ ਰਹੀ ਹਾਂ। ਮੈਂ ਨਾ ਸਿਰਫ ਹਿੱਸਾ ਲਵਾਂਗੀ ਬਲਕਿ ਰਾਵਣ ਨੂੰ ਵੀ ਸਾੜਾਂਗੀ।
4/6
ਮੈਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਸਥਾਪਿਤ ਕਰਾਂਗੀ...'' ਵੀਡੀਓ ਜਾਰੀ ਕਰਦੇ ਹੋਏ ਕੰਗਨਾ ਨੇ ਕੈਪਸ਼ਨ 'ਚ ਲਿਖਿਆ, 'ਲਾਲ ਕਿਲ੍ਹੇ 'ਤੇ ਹਰ ਸਾਲ ਆਯੋਜਿਤ ਪ੍ਰੋਗਰਾਮ ਦੇ 50 ਸਾਲਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਔਰਤ ਰਾਵਣ ਦੇ ਪੁਤਲੇ ਨੂੰ ਅੱਗ ਲਗਾਏਗੀ।
5/6
ਜਾਣਕਾਰੀ ਲਈ ਦੱਸ ਦੇਈਏ ਕਿ ਅਜਿਹਾ ਕਰਨ ਵਾਲੀ ਕੰਗਨਾ ਰਣੌਤ ਪਹਿਲੀ ਅਭਿਨੇਤਰੀ ਹੈ, ਜੋ ਪੁਤਲਾ ਫੂਕਣ ਲਈ ਦਿੱਲੀ ਦੀ ਰਾਮਲੀਲਾ ਪਹੁੰਚੇਗੀ। ਇਸ ਵਾਰ ਇਹ ਮੌਕਾ ਬਹੁਤ ਖਾਸ ਹੈ ਕਿਉਂਕਿ ਇਤਿਹਾਸ ਰਚਣ ਵਾਲੀ ਔਰਤ ਦੇ ਹੱਥੋਂ ਤੀਰ ਨਿਕੇਲਗਾ।
6/6
ਅਦਾਕਾਰਾ ਵੱਲੋਂ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜੋ ਕਿ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟਸ ਕਰ ਖੁਸ਼ੀ ਜਤਾਈ ਜਾ ਰਹੀ ਹੈ।
Published at : 24 Oct 2023 02:46 PM (IST)