Kangana Ranaut: 'ਪਠਾਨ' 'ਤੇ ਕੰਗਨਾ ਰਣੌਤ ਦੇ ਵਿਵਾਦਤ ਬੋਲ, ਕਿਹਾ- ਪਠਾਨ ਨਾਮ ਮੁਸਲਿਮ, ਇਸ ਨੂੰ ਬਦਲਨਾ ਚਾਹੀਦਾ ਹੈ...
ਫ਼ਿਲਮ ‘ਪਠਾਨ’ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤਾ ਹੈ। ਬੰਪਰ ਓਪਨਿੰਗ ਤੋਂ ਬਾਅਦ ‘ਪਠਾਨ’ ਨੇ ਦੂਜੇ ਦਿਨ ਵੀ ਸ਼ਾਨਦਾਰ ਕਲੈਕਸ਼ਨ ਕੀਤੀ। ਕੰਗਨਾ ਰਣੌਤ ਨੇ ਵੀ ‘ਪਠਾਨ’ ਦੀ ‘ਤਾਰੀਫ਼’ ਕੀਤੀ ਪਰ ਹੁਣ ‘ਪਠਾਨ’ ਦੀ ਬਾਕਸ ਆਫਿਸ ਦੀ ਸਫਲਤਾ ’ਤੇ ਕੰਗਨਾ ਰਣੌਤ ਦਾ ਟਵੀਟ ਸਾਹਮਣੇ ਆ ਗਿਆ ਹੈ। ਜਿਥੇ ਕੰਗਨਾ ਨੇ ਸਾਫ਼ ਲਿਖਿਆ ਕਿ ਅਖੀਰ ’ਚ ਇਥੇ ਸਿਰਫ਼ ‘ਜੈ ਸ਼੍ਰੀ ਰਾਮ’ ਗੂੰਜਦਾ ਹੈ।
Download ABP Live App and Watch All Latest Videos
View In Appਕੰਗਨਾ ਰਣੌਤ ਨੇ ਟਵੀਟ ਕੀਤਾ ਤੇ ਲਿਖਿਆ, ‘‘ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਜੋ ‘ਪਠਾਨ’ ਨੂੰ ਨਫ਼ਰਤ ’ਤੇ ਜਿੱਤ ਦਾ ਦਾਅਵਾ ਕਰਨ ਲਈ ਕਹਿ ਰਹੇ ਹਨ ਪਰ ਕਿਸ ਦੇ ਪਿਆਰ ’ਤੇ ਨਫ਼ਰਤ? ਟਿਕਟਾਂ ਕੌਣ ਖਰੀਦ ਰਿਹਾ ਹੈ ਤੇ ਕੌਣ ਇਸ ਨੂੰ ਸਫਲ ਬਣਾ ਰਿਹਾ ਹੈ?
ਜੀ ਹਾਂ, ਇਹ ਹੈ ਭਾਰਤ ਦਾ ਪਿਆਰ, ਜਿਥੇ 80 ਫ਼ੀਸਦੀ ਹਿੰਦੂ ਰਹਿੰਦੇ ਹਨ ਤੇ ਫਿਰ ਵੀ ‘ਪਠਾਨ’ ਨਾਮ ਦੀ ਇਕ ਫ਼ਿਲਮ ਜਿਸ ’ਚ ਸਾਡੇ ਦੁਸ਼ਮਣ ਦੇਸ਼ ਪਾਕਿਸਤਾਨ ਤੇ ਆਈ. ਐੱਸ. ਆਈ. ਨੂੰ ਖ਼ੂਬ ਦਿਖਾਇਆ ਗਿਆ ਹੈ, ਉਹ ਫ਼ਿਲਮ ਸਫਲਤਾਪੂਰਵਕ ਚੱਲ ਰਹੀ ਹੈ। ਇਹ ਭਾਰਤ ਦੀ ਆਤਮਾ ਹੈ।
ਬਿਨਾਂ ਕਿਸੇ ਨਫ਼ਰਤ ਜਾਂ ਨਿਰਣੇ ਦੇ ਇਹੀ ਦੇਸ਼ ਨੂੰ ਮਹਾਨ ਬਣਾਉਂਦਾ ਹੈ। ਇਹ ਭਾਰਤ ਦਾ ਪਿਆਰ ਹੈ, ਜਿਸ ਨੇ ਦੁਸ਼ਮਣਾਂ ਦੀ ਨਫ਼ਰਤ ਤੇ ਮਾੜੀ ਰਾਜਨੀਤੀ ’ਤੇ ਜਿੱਤ ਪ੍ਰਾਪਤ ਕੀਤੀ ਹੈ।
ਕੰਗਨਾ ਰਣੌਤ ਅੱਗੇ ਲਿਖਦੀ ਹੈ, ‘‘ਪਰ ਉਨ੍ਹਾਂ ਸਾਰੇ ਲੋਕਾਂ ਲਈ ਜਿਨ੍ਹਾਂ ਦੀਆਂ ਬਹੁਤ ਉਮੀਦਾਂ ਹਨ, ‘ਪਠਾਨ’ ਸਿਰਫ ਇਕ ਫ਼ਿਲਮ ਹੋ ਸਕਦੀ ਹੈ, ਗੂੰਜੇਗਾ ਤਾਂ ਇਥੇ ਸਿਰਫ ‘ਜੈ ਸ਼੍ਰੀ ਰਾਮ’।’’ ਕੰਗਨਾ ਨੇ ਆਪਣੇ ਟਵੀਟ ’ਚ ‘ਪਠਾਨ’ ਲਈ ਸਹੀ ਟਾਈਟਲ ਨਾਮ ਦਾ ਸੁਝਾਅ ਵੀ ਦਿੱਤਾ।
ਉਨ੍ਹਾਂ ਮੁਤਾਬਕ ਫ਼ਿਲਮ ਦਾ ਨਾਂ ਭਾਰਤੀ ‘ਪਠਾਨ’ ਹੋਣਾ ਚਾਹੀਦਾ ਸੀ। ਕੰਗਨਾ ਨੇ ਲਿਖਿਆ, ‘‘ਮੈਨੂੰ ਯਕੀਨ ਹੈ ਕਿ ਭਾਰਤ ਦੇ ਮੁਸਲਮਾਨ ਦੇਸ਼ ਭਗਤ ਹਨ ਤੇ ਅਫਗਾਨ ਪਠਾਨਾਂ ਤੋਂ ਵੱਖਰੇ ਹਨ। ਭਾਰਤ ਕਦੇ ਅਫਗਾਨਿਸਤਾਨ ਨਹੀਂ ਬਣ ਸਕਦਾ। ਅਸੀਂ ਸਾਰੇ ਜਾਣਦੇ ਹਾਂ ਕਿ ਅਫਗਾਨਿਸਤਾਨ ’ਚ ਕੀ ਹੋ ਰਿਹਾ ਹੈ, ਇਹ ਨਰਕ ਤੋਂ ਪਰੇ ਹੈ। ਇਸ ਲਈ ਇਸ ਦੀ ਕਹਾਣੀ ਦੇ ਅਨੁਸਾਰ ਫ਼ਿਲਮ ‘ਪਠਾਨ’ ਦਾ ਸਹੀ ਨਾਮ ਭਾਰਤੀ ਪਠਾਨ ਹੋਣਾ ਸੀ।
ਫ਼ਿਲਮ ‘ਪਠਾਨ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਲਗਾਤਾਰ ਕਮਾਈ ਜਾਰੀ ਹੈ। ਇਹ ਫ਼ਿਲਮ ਸਭ ਤੋਂ ਵੱਧ ਭਾਰਤੀ ਓਪਨਰ ਫ਼ਿਲਮ ਬਣ ਗਈ ਹੈ। ‘ਪਠਾਨ’ ਨੇ ‘KGF 2’ ਦਾ ਰਿਕਾਰਡ ਤੋੜ ਦਿੱਤਾ ਹੈ। ‘ਪਠਾਨ’ ਨੇ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਜ਼ਿਆਦਾ ਕਮਾਈ ਕੀਤੀ।