Rekha: ਬਾਲੀਵੁੱਡ ਅਦਾਕਾਰਾ ਰੇਖਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਹੀਂ ਹਟੇਗੀ ਤੁਹਾਡੀ ਨਜ਼ਰ, ਦੇਖੋ ਅਦਾਕਾਰਾ ਦਾ ਗਲੈਮਰਸ ਅੰਦਾਜ਼
Bollywood Actress Rekha Pics: ਅੱਜ ਅਸੀਂ ਤੁਹਾਡੇ ਲਈ ਰੇਖਾ ਦੀਆਂ ਅਜਿਹੀ ਖੂਬਸੂਰਤ ਤਸਵੀਰਾਂ ਲੈਕੇ ਆਏ ਹਾਂ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਕਹੋਗੇ ਕਿ ਰੇਖਾ ਵਰਗਾ ਹੁਸਨ ਬਾਲੀਵੁੱਡ ਚ ਕਿਸੇ ਕੋਲ ਨਹੀਂ।
ਰੇਖਾ
1/10
ਬਾਲੀਵੁੱਡ ਅਦਾਕਾਰਾ ਰੇਖਾ ਇੰਡਸਟਰੀ ਦੀਆਂ ਸਦਾਬਹਾਰ ਅਭਿਨੇਤਰੀਆ 'ਚੋਂ ਇੱਕ ਹੈ। ਉਹ ਆਪਣੀ ਜ਼ਬਰਦਸਤ ਐਕਟਿੰਗ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। (Picture Credit: instagram/bollywoodworld)
2/10
ਅੱਜ ਅਸੀਂ ਤੁਹਾਡੇ ਲਈ ਰੇਖਾ ਦੀਆਂ ਅਜਿਹੀ ਖੂਬਸੂਰਤ ਤਸਵੀਰਾਂ ਲੈਕੇ ਆਏ ਹਾਂ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਕਹੋਗੇ ਕਿ ਰੇਖਾ ਵਰਗਾ ਹੁਸਨ ਬਾਲੀਵੁੱਡ 'ਚ ਕਿਸੇ ਕੋਲ ਨਹੀਂ। (Picture Credit: instagram/bollywoodworld)
3/10
ਰੇਖਾ ਆਪਣੇ ਫਿਲਮੀ ਕਰੀਅਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੀ। ਸਿਨੇਮਾ ਜਗਤ ਦੀ ਸਦਾਬਹਾਰ ਅਦਾਕਾਰਾ ਅੱਜ ਕਿਸੀ ਪਹਿਚਾਣ ਦੀ ਮੋਹਤਾਜ ਨਹੀਂ ਹੈ। ਰੇਖਾ ਨੇ ਇੱਕ ਤੋਂ ਵੱਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਲੋਕਾਂ ਨੂੰ ਆਪਣੀ ਅਦਾਕਾਰੀ ਦਾ ਦੀਵਾਨਾ ਬਣਾਇਆ ਹੈ। (Picture Credit: instagram/bollywoodworld)
4/10
ਰੇਖਾ ਨੇ ਅਮਿਤਾਭ ਬੱਚਨ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦਾ ਜ਼ਿਆਦਾਤਰ ਨਾਂ ਅਮਿਤਾਭ ਬੱਚਨ ਨਾਲ ਜੁੜਿਆ। ਇਸ ਕਾਰਨ ਅਮਿਤਾਭ ਬੱਚਨ ਅਤੇ ਜਯਾ ਬੱਚਨ ਵਿਚਕਾਰ ਸਮੱਸਿਆਵਾਂ ਪੈਦਾ ਹੋ ਗਈਆਂ। ਰੇਖਾ ਦੀ ਜ਼ਿੰਦਗੀ 'ਚ ਇਹ ਵੱਡਾ ਵਿਵਾਦ ਰਿਹਾ ਹੈ। (Picture Credit: instagram/bollywoodworld)
5/10
ਰੇਖਾ ਨੇ ਫਿਲਮ 'ਖਿਲਾੜੀਓ ਕਾ ਖਿਲਾੜੀ' 'ਚ ਆਪਣੇ ਛੋਟੇ ਅਕਸ਼ੈ ਕੁਮਾਰ ਨਾਲ ਇੰਟੀਮੇਟ ਸੀਨ ਦਿੱਤੇ ਸਨ। ਉਸ ਨੇ ਇਕ ਗੀਤ ਦੌਰਾਨ ਅਕਸ਼ੈ ਕੁਮਾਰ ਨਾਲ ਕਾਫੀ ਬੋਲਡ ਸੀਨ ਦਿੱਤੇ ਸਨ। ਇਸ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ। ਇੱਥੋਂ ਤੱਕ ਕਿ ਅਕਸ਼ੈ ਕੁਮਾਰ ਅਤੇ ਰੇਖਾ ਦੇ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ।(Picture Credit: instagram/bollywoodworld)
6/10
ਰੇਖਾ ਨੇ ਫਿਲਮ 'ਅੰਜਨਾ ਸਫਰ' 'ਚ ਕੰਮ ਕੀਤਾ ਹੈ ਅਤੇ ਇਸ ਦੇ ਇਕ ਗੀਤ ਦੌਰਾਨ ਅਭਿਨੇਤਾ ਵਿਸ਼ਵਜੀਤ ਨੇ ਉਸ ਨੂੰ ਕਾਫੀ ਦੇਰ ਤੱਕ ਚੁੰਮਿਆ। ਉਸ ਸਮੇਂ ਰੇਖਾ ਦੀ ਉਮਰ 15 ਸਾਲ ਸੀ ਅਤੇ ਉਹ ਇਸ ਸੀਨ ਤੋਂ ਬਾਅਦ ਰੋ ਪਈ ਸੀ। ਉਹ ਜ਼ਬਰਦਸਤੀ ਚੁੰਮਣ ਤੋਂ ਹੈਰਾਨ ਸੀ। ਰੇਖਾ ਨੇ ਕਿਹਾ ਕਿ ਉਸ ਨੂੰ ਕਿਸਿੰਗ ਸੀਨ ਬਾਰੇ ਨਹੀਂ ਦੱਸਿਆ ਗਿਆ ਸੀ। (Picture Credit: instagram/bollywoodworld)
7/10
ਰੇਖਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ 'ਸਾਵਨ ਭਾਦੋ' ਨਾਲ ਕੀਤੀ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਇਸ ਤੋਂ ਪਹਿਲਾਂ ਬੀ ਗ੍ਰੇਡ ਫਿਲਮ ਪ੍ਰਾਣ ਜਾਏ ਪਰ ਬਚਨ ਨਾ ਜਾਏ ਵਿੱਚ ਕੰਮ ਕਰ ਚੁੱਕੇ ਹਨ। (Picture Credit: instagram/bollywoodworld)
8/10
ਫਿਲਮ 'ਚ ਤਵਾਇਫ ਦੀ ਭੂਮਿਕਾ 'ਚ ਨਜ਼ਰ ਆਈ ਰੇਖਾ ਦੇ ਤਾਲਾਬ 'ਚ ਨਹਾਉਣ ਅਤੇ ਬਿਨਾਂ ਕੱਪੜਿਆਂ ਦੇ ਬਾਹਰ ਆਉਣ ਦੇ ਸੀਨ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸੁਨੀਲ ਦੱਤ ਸਨ। (Picture Credit: instagram/bollywoodworld)
9/10
ਰੇਖਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 1970 'ਚ ਫਿਲਮ 'ਸਾਵਨ ਭਾਦੋ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਰੇਖਾ ਆਖਰੀ ਵਾਰ ਸਾਲ 2018 'ਚ ਰਿਲੀਜ਼ ਹੋਈ 'ਯਮਲਾ ਪਗਲਾ ਦੀਵਾਨਾ ਫਿਰ ਸੇ' 'ਚ ਨਜ਼ਰ ਆਈ ਸੀ। ਰੇਖਾ ਦਾ ਵਿਆਹ ਕਾਰੋਬਾਰੀ ਮੁਕੇਸ਼ ਨਾਲ ਹੋਇਆ ਸੀ। (Picture Credit: instagram/bollywoodworld)
10/10
ਹਾਲਾਂਕਿ, ਉਨ੍ਹਾਂ ਦੇ ਵਿਆਹ ਵਿੱਚ ਮੁਸ਼ਕਿਲਾਂ ਆਈਆਂ। ਕੁਝ ਦਿਨਾਂ ਬਾਅਦ ਰੇਖਾ ਅਤੇ ਮੁਕੇਸ਼ ਦੇ ਵਿਆਹ ਵਿੱਚ ਦੂਰੀ ਆ ਗਈ। ਆਖਿਰਕਾਰ ਮੁਕੇਸ਼ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਮੁਕੇਸ਼ ਨੇ ਰੇਖਾ ਦੇ ਦੁਪੱਟੇ ਨਾਲ ਫਾਹਾ ਲੈ ਲਿਆ। (Picture Credit: instagram/bollywoodworld)
Published at : 18 Feb 2023 06:30 PM (IST)