ਪੈੱਗ ਨਾਲ ਪੈੱਗ ਟਕਰਾਉਣ ਦੀਆਂ ਦੀਵਾਨੀਆਂ ਇਹ ਬਾਲੀਵੁੱਡ ਹਸੀਨਾ
ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਲਾਈਫਸਟਾਈਲ ਬੇਹੱਦ ਲੈਵਿਸ਼ ਹੁੰਦਾ ਹੈ। ਇੰਡਸਟਰੀ ਨਾਲ ਜੁੜੇ ਲੋਕਾਂ ਦੇ ਕੱਪੜਿਆਂ ਤੋਂ ਲੈ ਕੇ ਡਿਨਰ ਟੇਬਲ ਤਕ ਸਭ ਆਮ ਨਾਲੋਂ ਹਟਕੇ ਹੁੰਦੇ ਹਨ। ਅਜਿਹੇ 'ਚ ਇਸ ਗਲੈਮਰ ਦੀ ਦੁਨੀਆਂ ਦੀ ਸਭ ਤੋਂ ਖਾਸ ਚੀਜ਼ਾ ਹੈ ਸ਼ੈਂਪੇਨ ਤੇ ਰੈੱਡ ਵਾਈਨ। ਸਿਤਾਰੇ ਹਰ ਪਾਰਟੀ ਵਿੱਚ ਆਪਣੇ ਹੱਥਾਂ ਵਿੱਚ ਇੱਕ ਸਟਾਇਲ ਵਿੱਚ ਰੈੱਡ ਵਾਈਨ ਜਾਂ ਸ਼ੈਂਪੇਨ ਦੇ ਗਲਾਸ ਫੜੇ ਦਿਖਾਈ ਦਿੰਦੇ ਹਨ। ਇਸ ਨੂੰ ਹੁਣ ਸਟੇਟਸ ਸਿੰਬਲ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਤੇ ਇੰਟਰਨੈਸ਼ਨਲ ਸਟਾਰ ਪ੍ਰਿਯੰਕਾ ਚੋਪੜਾ ਜੋਨਾਸ ਹੁਣ ਫੈਸ਼ਨ ਤੋਂ ਲੈ ਕੇ ਲਾਈਫਸਟਾਈਲ ਹਰ ਮਾਮਲੇ ਵਿੱਚ ਟ੍ਰੈਂਡ ਸੈਟਰ ਹੈ। ਪ੍ਰਿਯੰਕਾ ਅਕਸਰ ਪਾਰਟੀ 'ਚ ਇਕ ਤੋਂ ਇਕ ਸਟਾਇਲ 'ਚ ਵਾਈਨ ਗਲਾਸ ਫੜੇ ਦਿਖਾਈ ਦਿੰਦੀ ਹੈ।
ਇਸ ਮਾਮਲੇ 'ਚ ਦੂਜਾ ਨਾਂ ਕਪੂਰ ਖਾਨਦਾਨ ਦੀ ਲਾਡਲੀ ਕਰੀਨਾ ਕਪੂਰ ਖਾਨ ਦਾ ਹੈ। ਅਕਸਰ ਹੀ ਕਰੀਨਾ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਜਾਂਦੇ ਹਨ। ਜਿੰਨ੍ਹਾਂ 'ਚ ਬੇਬੋ ਵਾਈਨ ਤੇ ਤਮਾਮ ਡ੍ਰਿੰਕਸ ਦੇ ਮਜ਼ੇ ਲੈਂਦੀ ਦਿਖਾਈ ਦਿੰਦੀ ਹੈ।
ਇਸ ਦੇ ਨਾਲ ਹੀ ਇਸ ਲਿਸਟ 'ਚ ਅਗਲਾ ਨਾਂਅ ਅਦਾਕਾਰਾ ਦੀਪਿਕਾ ਪਾਦੂਕੋਨ ਦਾ ਹੈ। ਦੀਪਿਕਾ ਦੇ ਹੱਥਾਂ 'ਚ ਅਕਸਰ ਵਾਈਨ ਤੇ ਸ਼ੈਂਪੇਨ ਛਲਕਦੀ ਦਿਖਦੀ ਹੈ।
ਬੇਬਾਕ ਅੰਦਾਜ਼ ਲਈ ਦੁਨੀਆ ਭਰ 'ਚ ਮਸ਼ਹੂਰ ਕੰਗਨਾ ਰਣੌਤ ਵੀ ਅਕਸਰ ਦੋਸਤਾਂ ਤੇ ਪਰਿਵਾਰ ਨਾਲ ਵਾਈਨ ਤੇ ਸ਼ੈਂਪੇਨ ਇੰਜੁਆਏ ਕਰਦੀ ਦਿਖਾਈ ਦਿੰਦੀ ਹੈ।
ਹਾਲ ਹੀ 'ਚ ਮਾਂ ਬਣੀ ਅਨੁਸ਼ਕਾ ਸ਼ਰਮਾ ਦਾ ਲਾਈਫ ਸਟਾਇਲ ਵੀ ਬੇਹੱਦ ਲੈਵਿਸ਼ ਹੈ ਤੇ ਇਸ 'ਚ ਵੀ ਹਰ ਉਸ ਚੀਜ਼ ਦੀ ਥਾਂ ਖੁੱਲ੍ਹੀ ਹੈ ਜਿਸ ਨਾਲ ਉਨ੍ਹਾਂ ਦਾ ਸਟੇਟਸ ਦਿਖਾਈ ਦਿੰਦਾ ਹੈ।
ਐਸ਼ਵਰਿਆ ਰਾਏ ਬੱਚਨ ਵੀ ਪਤੀ ਅਭਿਸ਼ੇਕ ਦੇ ਨਾਲ ਫੁੱਲ ਮਸਤੀ ਕਰਦੀ ਹੈ।
ਸੈਫ-ਅਮ੍ਰਿਤਾ ਦੀ ਬੇਟੀ ਸਾਰਾ ਅਲੀ ਖਾਨ ਵੀ ਇਨ੍ਹਾਂ ਡ੍ਰਿੰਕਸ ਦੀ ਖਖੂਬ ਦੀਵਾਨੀ ਹੈ।
ਹੱਥਾਂ 'ਚ ਜਾਮ ਲਈ ਤਾਪਸੀ ਪੰਨੂ ਤੇ ਜੈਕਲੀਨ ਨੂੰ ਮਸਤੀ ਕਰਦੇ ਦੇਖ ਸਕਦੇ ਹੋ।
ਹੱਥ 'ਚ ਵਾਈਨ ਲਈ ਉਸ ਦੇ ਨਾਲ ਪੋਜ਼ ਦਿੰਦੀ ਕਾਇਨਾਤ ਅਰੋੜਾ।
ਆਪਣੇ ਦਮ ਤੇ ਫ਼ਿਲਮਾਂ 'ਚ ਕਰੀਅਰ ਬਣਾਉਣ ਵਾਲੀ ਮੌਨੀ ਰਾਏ ਦੇ ਲਾਈਫਸਟਾਇਲ ਦਾ ਅਹਿਮ ਹਿੱਸਾ ਹੈ ਰੈੱਡ ਵਾਈਨ ਤੇ ਸ਼ੈਂਪੇਨ।
ਗੱਲ ਵਾਈਨ, ਸ਼ੈਂਪੇਨ ਤੇ ਪਾਰਟੀ ਦੀ ਹੋਵੇ ਤਾਂ ਮਲਾਇਕਾ ਨੂੰ ਕੌਣ ਭੁੱਲ ਸਕਦਾ ਹੈ।
ਇਸ ਤਸਵੀਰ 'ਚ ਅਦਾਕਾਰਾ ਵਿੱਦਿਆ ਬਾਲਨ ਨੂੰ ਵਾਈਨ ਪੀਂਦੇ ਦੇਖ ਸਕਦੇ ਹੋ।
- - - - - - - - - Advertisement - - - - - - - - -