ਨਹੀਂ ਚੱਲਿਆ ਅਦਾਕਾਰੀ ਦਾ ਜਾਦੂ ਤਾਂ ਇਨ੍ਹਾਂ ਲੱਭਿਆ ਇਹ ਹੱਲ
ਬਾਲੀਵੁੱਡ
1/10
ਬਾਲੀਵੁੱਡ ਦੁਨੀਆ ਦੀ ਸਭ ਤੋਂ ਵੱਡੀ ਫ਼ਿਲਮ ਇੰਡਸਟਰੀ 'ਚੋਂ ਇੱਕ ਹੈ। ਇੱਥੇ ਦੇਸ਼ ਤੇ ਦੁਨੀਆ ਤੋਂ ਲੋਕ ਆਉਂਦੇ ਹਨ ਤੇ ਆਪਣੀ ਪ੍ਰਤਿਭਾ ਦਿਖਾਉਂਦੇ ਹਨ ਪਰ ਅੱਜ ਦੇ ਦੌਰ 'ਚ ਆਪਣੀ ਪ੍ਰਤਿਭਾ ਨਾਲ ਲੋਕਾਂ ਨੂੰ ਖੁਸ਼ ਕਰ ਪਾਉਣਾ ਬਹੁਤ ਹੀ ਮੁਸ਼ਕਲ ਹੈ। ਇੱਥੇ ਅਜਿਹੀਆਂ ਅਦਾਕਾਰਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਅਸਫਲ ਹੋਣ ਤੋਂ ਬਾਅਦ ਆਪਣੇ ਕਰੀਅਰ ਲਈ ਦੂਜਾ ਰਾਹ ਚੁਣਿਆ।
2/10
ਰਾਜੇਸ਼ ਖੰਨਾ ਤੇ ਡਿੰਪਲ ਕਪਾਡੀਆ ਦੀ ਬੇਟੀ ਤੇ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਬਾਲੀਵੁੱਡ ਤੋਂ ਦੂਰੀ ਬਣਾਈ ਤੇ ਅੱਜ ਇੱਕ ਲੇਖਕਾ ਹੈ। ਉਨ੍ਹਾਂ ਬੈਸਟ ਸੈਲਰ ਬੁੱਕ ਮਿਸੇਜ ਫਨੀਬੋਨਸ ਲਿਖਿਆ ਹੈ। ਉਨ੍ਹਾਂ ਮਿਸੇਜ ਫਨੀਬੋਨਸ ਮੂਵੀਜ਼ ਨਾਂ ਤੋਂ ਪ੍ਰੋਡਕਸ਼ਨ ਕੰਪਨੀ ਦੀ ਵੀ ਸ਼ੁਰੂਆਤ ਕੀਤੀ ਹੈ।
3/10
ਬਾਲੀਵੁੱਡ 'ਚ ਬਹੁਤ ਹੀ ਸਫਲ ਅਦਾਕਾਰਾ ਹੋਣ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਬਾਲੀਵੁੱਡ ਛੱਡਣ ਦਾ ਫੈਸਲਾ ਲਿਆ ਤੇ ਹੁਣ ਉਹ ਖੁਦ ਦਾ ਪ੍ਰੋਡਕਸ਼ਨ ਹਾਊਸ, ਪੀਜੇਡਐਨਜੈਡ ਮੀਡੀਆ ਤੇ ਆਈਪੀਐਲ ਕ੍ਰਿਕਟ ਟੀਮ, ਕਿੰਗਸ ਇਲੈਵਨ ਪੰਜਾਬ ਦੀ ਸਹਿ-ਮਾਲਕ ਹੈ।
4/10
ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਹੁਣ ਇੱਕ ਸਮਾਜਿਕ ਕਾਰਕੁਨ, ਫਿਟਨੈਸ ਇੰਫਲੂਐਂਸਰ ਤੇ ਇੱਕ ਰੈਸਟੋਰੇਂਟ ਦੀ ਮਾਲਕ ਹੈ।
5/10
ਸੁਸ਼ਮਿਤਾ ਸੇਨ ਨੇ ਬਾਲੀਵੁੱਡ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਤੇ ਖੁਦ ਦਾ ਪ੍ਰੋਡਕਸ਼ਨ ਹਾਊਸ ਤੰਤਰ ਐਂਟਰਟੇਨਮੈਂਟ ਦੀ ਸ਼ੁਰੂਆਤ ਕੀਤੀ। ਹਾਲਾਂਕਿ ਉਨ੍ਹਾਂ ਬੀਤੇ ਸਾਲ 'ਆਰਿਆ' ਨਾਲ ਡਿਜੀਟਲ ਡੈਬਿਊ ਕੀਤਾ।
6/10
ਕ੍ਰਿਸ਼ਮਾ ਕਪੂਰ ਇੱਕ ਦੌਰ 'ਚ ਬਾਲੀਵੁੱਡ ਦੀ ਸਭ ਤੋਂ ਹਿੱਟ ਅਦਾਕਾਰਾ ਸੀ ਪਰ ਅਸਫਲਤਾ ਤੋਂ ਬਾਅਦ ਉਨ੍ਹਾਂ ਇੰਡਸਟਰੀ ਛੱਡ ਦਿੱਤੀ। ਹੁਣ ਉਹ ਇਕ ਬੱਚਿਆਂ ਦਾ ਬਰਾਂਡ ਬੇਬਓਏ ਦੀ ਕੋ ਇਨਵੈਸਟਰ ਹੈ।
7/10
ਅਦਾਕਾਰਾ ਲਾਰਾ ਦੱਤਾ ਨੇ ਫਿਲਮਾਂ 'ਚ ਅਦਾਕਾਰੀ ਛੱਡ ਖੁਦ ਦਾ ਪ੍ਰੋਡਕਸ਼ਨ ਹਾਊਸ 'ਭੀਗੀ ਬਸੰਤੀ ਐਂਟਰਟੇਨਮੈਂਟ' ਖੋਲ੍ਹ ਲਿਆ ਹੈ। ਇਸ ਤੋਂ ਇਲਾਵਾ ਲਾਰਾ ਦੱਤਾ ਦੀ ਖੁਦ ਦੀ ਡਿਜ਼ਾਇਨਰ ਸਾੜੀ ਲਾਈਨ, ਚਬਰਾ 555 ਵੀ ਹੈ।
8/10
ਅਦਾਕਾਰਾ ਕਿਮ ਸ਼ਰਮਾ ਨੇ ਫ਼ਿਲਮ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਆਪਣਾ ਬ੍ਰਾਇਡਲ ਗ੍ਰੂਮਿੰਗ ਸਟੂਡੀਓ ਲਿਆਸਨ ਸ਼ੁਰੂ ਕੀਤਾ।
9/10
ਅਦਾਕਾਰਾ ਕਿਮ ਸ਼ਰਮਾ ਨੇ ਫ਼ਿਲਮ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਆਪਣਾ ਬ੍ਰਾਇਡਲ ਗ੍ਰੂਮਿੰਗ ਸਟੂਡੀਓ ਲਿਆਸਨ ਸ਼ੁਰੂ ਕੀਤਾ।
10/10
ਮਲਾਇਕਾ ਅਰੋੜਾ ਤੇ ਸੁਜੈਨ ਖਾਨ ਦੀ ਸਾਂਝੇਦਾਰੀ ਬਿਪਾਸ਼ਾ ਨੇ ਆਪਣਾ ਖੁਦ ਦਾ ਕੱਪੜੇ ਦਾ ਬ੍ਰਾਂਡ 'ਦ ਲੇਬਸ ਲਾਈਫ' ਸ਼ੁਰੂ ਕੀਤਾ।
Published at : 03 Mar 2021 04:35 PM (IST)
Tags :
Bollywood