BJP ਜੁਆਇਨ ਕਰਦਿਆਂ ਹੀ ਲੋਕਾਂ ਦੇ ਨਿਸ਼ਾਨੇ ‘ਤੇ ਮਿਥੁਨ ਚੱਕਰਵਰਤੀ, ਇੰਝ ਉੱਡਾ ਰਹੇ ਮਜ਼ਾਕ
ਐਕਟਰ ਮਿਥੁਨ ਚੱਕਰਵਰਤੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤੇ ਇਸੇ ਦੌਰਾਨ ਉਨ੍ਹਾਂ ਪੀਐਮ ਮੋਦੀ ਦੀ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਆਪ ਨੂੰ ਕਿੰਗ ਕੋਬਰਾ ਦੱਸਿਆ। ਇਸ ਕਰਕੇ ਸੋਸ਼ਲ ਮੀਡੀਆ 'ਤੇ ਮੀਮਜ਼ ਬਣਨੇ ਸ਼ੁਰੂ ਹੋ ਗਏ ਹਨ।
Download ABP Live App and Watch All Latest Videos
View In Appਮਿਥੁਨ ਚੱਕਰਵਰਤੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਹੀ ਇੱਕ ਨਵੇਂ ਰੂਪ ਵਿੱਚ ਨਜ਼ਰ ਆਏ। ਬਾਲੀਵੁੱਡ ਵਿਚ ਆਪਣੀ ਅਦਾਕਾਰੀ ਤੇ ਡਾਂਸ ਦੇ ਅਧਾਰ 'ਤੇ ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ ਮਿਥੁਨ ਹੁਣ ਰਾਜਨੀਤੀ ਵਿੱਚ ਆਪਣੀ ਸ਼ਾਨ ਵਧਾਉਣ ਵਿਚ ਰੁੱਝੇ ਹੋਏ ਹਨ।
ਘੋਸ਼ ਨੇ ਪਾਰਟੀ ਦਾ ਝੰਡਾ ਚੱਕਰਵਰਤੀ ਨੂੰ ਸੌਂਪਿਆ ਤੇ ਇਸ ਤੋਂ ਬਾਅਦ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਐਕਟਰ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਦੱਬੇ-ਕੁਚਲੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਸੀ ਤੇ ਭਾਜਪਾ ਨੇ ਉਨ੍ਹਾਂ ਨੂੰ ਇਹ ਇੱਛਾਵਾਂ ਪੂਰੀਆਂ ਕਰਨ ਲਈ ਇੱਕ ਮੰਚ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬੰਗਾਲੀ ਹੋਣ 'ਤੇ ਮਾਣ ਹੈ। ਨਾਲ ਹੀ ਵਿਰੋਧੀਆਂ 'ਤੇ ਗਰਜਦੇ ਹੋਏ ਮਿਥੂਨ ਨੇ ਕਿਹਾ ਕਿ ਮੈਂ ਇੱਕ ਕੋਬਰਾ ਹਾਂ, ਕੋਈ ਹੱਕ ਖੋਹੇਗਾ ਤਾਂ ਮੈਂ ਖੜ੍ਹਾ ਹੋਵਾਂਗਾ। ਉਸ ਦੇ ਇਸ ਡਾਇਲੌਗ ਨਾਲ ਸੋਸ਼ਲ ਮੀਡੀਆ 'ਤੇ ਵੀ ਮੀਮਜ਼ ਬਣਨੇ ਸ਼ੁਰੂ ਹੋ ਗਏ ਹਨ।
ਮਿਥੁਨ ਨੇ ਰੈਲੀ ਵਿੱਚ ਮੌਜੂਦ ਇਕੱਠ ਨੂੰ ਕਿਹਾ ਕਿ ‘ਮੈਂ ਅਸਲ ਕੋਬਰਾ ਹਾਂ, ਡਸਾਂਗਾ ਤਾਂ ਤੁਸੀਂ ਫੋਟੋ ਬਣ ਜਾਓਗੇ। ਮੈਂ ਜੋਲਧਰਾ ਸੱਪ ਨਹੀਂ, ਬੇਲੇਬੋਰਾ ਸੱਪ ਵੀ ਨਹੀਂ, ਮੈਂ ਇੱਕ ਕੋਬਰਾ ਹਾਂ, ਮੈਂ ਇੱਕ ਡੱਸ 'ਚ ਹੀ ਸਾਰੇ ਕੰਮ ਕਰ ਦਿਆਂਗਾ।
ਮਿਥੁਨ ਚੱਕਰਵਰਤੀ ਨੇ ਆਪਣੀਆਂ ਫਿਲਮਾਂ ਦੇ ਕਈ ਮਸ਼ਹੂਰ ਡਾਇਲੌਗ ਵੀ ਭਾਜਪਾ ਦੇ ਮੰਚ ਤੋਂ ਬੋਲੇ। ਆਪਣੇ ਫੇਮਸ ਡਾਇਲੌਗ ਨੂੰ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ 'ਮਰਾਂਗਾ ਇੱਥੇ ਲਾਸ਼ ਡਿੱਗੇਗੀ ਸ਼ਮਸ਼ਾਨਘਾਟ 'ਚ।
ਐਕਟਰ ਮਿਥੂਨ ਚੱਕਰਵਰਤੀ ਦੇ ਇਸ ਡਾਇਲੌਗ ਨਾਲ ਸੋਸ਼ਲ ਮੀਡੀਆ 'ਤੇ ਮੀਮਜ਼ ਬਣਨੇ ਸ਼ੁਰੂ ਹੋ ਗਏ ਹਨ।
ਯੂਜ਼ਰਸ ਆਪਣੇ ਮਨੋਰੰਜਨ ਲਈ ਇਸ ਡਾਇਲੌਗ ਨਾਲ ਮੀਮਜ਼ ਬਣਾ ਕੇ ਸ਼ੇਅਰ ਕਰ ਰਹੇ ਹਨ।
ਐਕਟਰ ਮਿਥੂਨ ਚੱਕਰਵਰਤੀ ਦੇ ਇਸ ਡਾਇਲੌਗ ਨਾਲ ਸੋਸ਼ਲ ਮੀਡੀਆ 'ਤੇ ਮੀਮਜ਼ ਬਣਨੇ ਸ਼ੁਰੂ ਹੋ ਗਏ ਹਨ।