ਸੱਜ ਵਿਆਹੀ ਵਾਂਗ ਸੱਜੀ ਅਦਾਕਾਰਾ ਐਸ਼ਵਰਿਆ ਰਾਏ ਦੀਆਂ ਦੇਖੋ ਤਸਵੀਰਾਂ
ਕੋਰੋਨਾ ਮਹਾਂਮਾਰੀ ਦੇ ਚੱਲਦੇ ਇਸ ਵਾਰ ਫੈਨਜ਼ ਗਣੇਸ਼ ਉਤਸਵ 'ਤੇ ਮੁੰਬਈ ਦੇ ਵੱਡੇ ਪੰਡਾਲਾਂ ਦੀਆਂ ਖ਼ਾਸ ਤਸਵੀਰਾਂ ਮਿਸ ਕਰ ਰਹੇ ਹਨ। ਅਜਿਹੇ 'ਚ ਤਹਾਨੂੰ ਕੁਝ ਪੁਰਾਣੀਆਂ ਤਸਵੀਰਾਂ ਲੈ ਕੇ ਆਏ ਹਾਂ। ਇਹ ਤਸਵੀਰਾਂ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀਆਂ ਹਨ।
Download ABP Live App and Watch All Latest Videos
View In Appਐਸ਼ਵਰਿਆ ਰਾਏ ਦੀਆਂ ਇਹ ਪੁਰਾਣੀਆਂ ਤਸਵੀਰਾਂ ਲਾਲਬਾਗ ਦੇ ਰਾਜਾ ਦੇ ਦਰਸ਼ਨ ਦੌਰਾਨ ਦੀਆਂ ਹਨ। ਐਸ਼ਵਰਿਆ ਦਾ ਇਹ ਲੁਕ ਤੇ ਤਸਵੀਰਾਂ ਵਾਇਰਲ ਹੋਈਆਂ ਸਨ।
ਇਨ੍ਹਾਂ ਥ੍ਰੋਬੈਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਸ਼ਵਰਿਆ ਲਾਲਬਾਗ ਦੇ ਰਾਜਾ ਨੂੰ ਨਿਹਾਰ ਰਹੀ ਤੇ ਐਸ਼ਵਰਿਆ ਦੀਆਂ ਨਜ਼ਰਾਂ ਉਨ੍ਹਾਂ ਤੋਂ ਹਟਣ ਦਾ ਨਾਂ ਨਹੀਂ ਲੈ ਰਹੀਆਂ।
ਐਸ਼ਵਰਿਆ ਦੀ ਭਗਵਾਨ 'ਚ ਗਹਿਰੀ ਆਸਥਾ ਹੈ। ਇਸ ਦੌਰਾਨ ਲਾਲਬਾਗ ਦੇ ਰਾਜਾ ਦੇ ਦਰਸ਼ਨ ਕਰਨ ਪਹੁੰਚੀ ਐਸ਼ਵਰਿਆ ਨੇ ਉਨ੍ਹਾਂ ਦੇ ਪੈਰਾਂ ਤੋਂ ਸਿੰਦੂਰ ਲੈਕੇ ਆਪਣੀ ਮਾਂਗ 'ਚ ਭਰਿਆ ਤੇ ਬੱਪਾ ਦਾ ਆਸ਼ੀਰਵਾਦ ਲਿਆ ਸੀ।
ਭਗਵਾਨ ਗਣੇਸ਼ ਦੇ ਪੈਰਾਂ 'ਚ ਮੱਥਾ ਟੇਕਦਿਆਂ ਐਸ਼ਵਰਿਆ ਦੇ ਇਸ ਅੰਦਾਜ਼ ਦੇ ਫੈਨਜ਼ ਖੂਬ ਕਾਇਲ ਹੋਏ ਸਨ। ਐਸ਼ਵਰਿਆ ਹਰ ਸਾਲ ਪੰਡਾਲ 'ਚ ਗਣੇਸ਼ ਜੀ ਦੇ ਦਰਸ਼ਨ ਕਰਨ ਪਹੁੰਚਦੀ ਹੈ।
ਇਸ ਦੇ ਨਾਲ ਹੀ ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਐਸ਼ਵਰਿਆ ਰਾਏ ਸੁਰਖ ਸਾੜੀ, ਸਿੰਦੂਰੀ ਮਾਂਗ ਤੇ ਲਾਲ ਬਿੰਦੀ 'ਚ ਕਿਸੇ ਨਵੀਂ ਦੁਲਹਨ ਵਾਂਗ ਲੱਗ ਰਹੀ ਹੈ।
ਦੇਸ਼ ਭਰ 'ਚ ਗਣੇਸ਼ ਉਤਸਵ ਦੀ ਧੂਮ ਹੈ। ਸੈਲੇਬਸ ਆਪਣੇ ਘਰ 'ਚ ਬੱਪਾ ਦਾ ਸੁਆਗਤ ਤੇ ਧੂਮ ਧਾਮ ਨਾਲ ਸੈਲੀਬ੍ਰੇਸ਼ਨ ਕਰ ਰਹੇ ਹਨ।
ਭਗਵਾਨ ਗਣੇਸ਼ ਦੇ ਚਰਣਾਂ 'ਚ ਫੁੱਲ ਮਾਲਾ ਭੇਂਟ ਕਰਦੀ ਐਸ਼ਵਰਿਆ।